ਸੰਗਰੂਰ: ਜ਼ਿਲ੍ਹੇ ਦੀ ਸ਼ਿਵ ਕਾਲੋਨੀ ਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ ਜਦੋ ਕਰੰਟ ਲੱਗਣ ਨਾਲ ਪਿਓ ਪੁੱਤ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਚ ਸੋਗ ਛਾ ਗਿਆ। ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੂਰਾ ਹਾਲ ਹੋਇਆ ਪਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਤੜਕਸਾਰ ਲੜਕੇ ਨੇ ਵਾੜੇ ’ਚ ਗਾਂ ਨੂੰ ਜ਼ਮੀਨ ’ਤੇ ਡਿੱਗੀ ਹੋਈ ਸੀ ਉਸ ਨੂੰ ਇਹ ਨਹੀਂ ਪਤਾ ਸੀ ਗਾਂ ਨੂੰ ਕਰੰਟ ਲੱਗਿਆ ਹੋਇਆ ਹੈ ਜਿਵੇਂ ਹੀ ਉਹ ਗਾਂ ਨੂੰ ਪਾਸੇ ਕਰਨ ਲੱਗਾ ਤਾਂ ਲੜਕੇ ਨੂੰ ਵੀ ਕਰੰਟ ਲੱਗ ਗਿਆ ਜਦੋ ਉਸਦੇ ਪਿਤਾ ਆਪਣੇ ਪੁੱਤਰ ਨੂੰ ਬਚਾਉਣ ਨੂੰ ਅੱਗੇ ਆਇਆ ਤਾਂ ਉਹ ਕਰੰਟ ਦੀ ਚਪੇਟ ਚ ਆ ਗਿਆ। ਜਿਸ ਕਾਰਨ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਫੀ ਮੁਸ਼ਕਤ ਤੋਂ ਬਾਅਦ ਪਿੰਡ ਵਾਸੀਆਂ ਨੇ ਦੋਹਾਂ ਨੂੰ ਦੂਰ ਕੀਤਾ ਅਤੇ ਹਸਪਤਾਲ ਲੈ ਗਏ ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤ ਐਲਾਨ ਦਿੱਤਾ।
ਇਸ ਸਬੰਧੀ ਸਰਪੰਚ ਜਸਵੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਹੇਮਰਾਜ ਸੰਗਰੂਰ ਦੇ ਟ੍ਰੈਫਿਕ ਵਿੰਗ ਦੇ ਵਿੱਚ ਨੌਕਰੀ ਕਰਦੇ ਸੀ ਉਨ੍ਹਾਂ ਦੇ ਤਿੰਨ ਬੱਚੇ ਸਨ ਜਿਨ੍ਹਾਂ ਵਜੋਂ ਇਕ ਬਾਹਰਲੇ ਦੇਸ਼ ਗਿਆ ਹੋਇਆ ਹੈ ਅਤੇ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੀ ਧੀ ਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਦੂਜੇ ਪੁੱਤਰ ਨੇ ਘਰ ਦੇ ਵਿਚ ਮੱਝਾਂ ਰੱਖੀਆਂ ਹੋਈਆਂ ਸੀ। ਤੜਕਸਾਰ ਉਹ ਮੱਝਾਂ ਨੂੰ ਹਰਾ ਚਾਰ ਪਾਉਣ ਲਈ ਮੱਝਾਂ ਦੇ ਵਾੜੇ ਵਿੱਚ ਗਿਆ ਤਾਂ ਉਸ ਨੇ ਦੇਖਿਆ ਗਾਂ ਸਾਈਡ ਤੇ ਡਿੱਗੀ ਹੋਈ ਹੈ ਅਤੇ ਉਸ ਨੂੰ ਸਾਈਡ ’ਤੇ ਕਰਨਾ ਲੱਗਿਆ ਤਾਂ ਉਸ ਨੂੰ ਵੀ ਕੰਰਟ ਲੱਗ ਗਿਆ। ਇਹ ਕਰੰਟ ਉਸਨੂੰ ਮੋਟਰ ਦੇ ਲੱਗਿਆ ਸੀ। ਜਦੋਂ ਉਸ ਦੇ ਪਿਤਾ ਉਸ ਨੂੰ ਬਚਾਉਣ ਲਈ ਗਏ ਉਹ ਵੀ ਕਰੰਟ ਦੀ ਚਪੇਟ ਵਿਚ ਆ ਗਏ ਅਤੇ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਕੋਲ ਸਵੇਰੇ ਦੋ ਮਰੀਜ਼ ਆਏ ਸਨ ਜਸਵਿੰਦਰ ਸ਼ਰਮਾ ਅਤੇ ਹੇਮਰਾਜ ਸ਼ਰਮਾ ਅਤੇ ਦੋਨੋਂ ਹੀ ਮ੍ਰਿਤਕ ਹਾਲਤ ਦੋਨਾਂ ਦੀ ਹੀ ਮੌਤ ਕਰੰਟ ਲੱਗਣ ਦੇ ਨਾਲ ਹੋਈ ਹੈ।
ਇਹ ਵੀ ਪੜੋ: ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ