ETV Bharat / city

ਨੂੰਹ ਪੁੱਤ ਦੇ ਘਰੋਂ ਕੱਢਣ ਤੋਂ ਬਾਅਦ ਤਰਸਯੋਗ ਹਾਲਤ ’ਚ ਰਹਿ ਰਿਹੈ ਬਜ਼ੁਰਗ ਜੋੜਾ

author img

By

Published : Jul 6, 2022, 11:08 AM IST

ਸੰਗਰੂਰ ਦੇ ਪਿੰਡ ਰੋੜੇਵਾਲਾ ਵਿਖੇ ਇੱਕ ਬਜ਼ੁਰਗ ਜੋੜਾ ਟੀਨਾਂ ਵਾਲੀ ਛੱਤ ਹੇਠ ਆਪਣੀ ਜਿੰਦਗੀ ਬਤੀਤ ਕਰਨ ਨੂੰ ਮਬਜ਼ੂਰ ਹੈ। ਬਜ਼ੁਰਗ ਜੋੜੇ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਦੇ ਨੂੰਹ ਪੁੱਤ ਨੇ ਘਰੋਂ ਕੱਢਿਆ ਹੈ ਉਹ ਭੁੱਖੇ ਅਤੇ ਟੀਨਾਂ ਦੀ ਛੱਤ ਹੇਠ ਰਹਿਣ ਨੂੰ ਮਜ਼ਬੂਰ ਹਨ।

ਟੀਨਾਂ ਦੀ ਛੱਤ ਥੱਲੇ ਦਿਨ ਰਹਿਣ ਲਈ ਮਜਬੂਰ ਬਜ਼ੁਰਗ ਜੋੜਾ

ਸੰਗਰੂਰ: ਮਾਪੇ ਆਪਣੀ ਸਖਤ ਮਿਹਨਤ ਨਾਲ ਆਪਣਿਆਂ ਬੱਚਿਆ ਨੂੰ ਇਸੇ ਆਸ ਨਾਲ ਪੜਾਉਂਦੇ ਲਿਖਾਉਂਦੇ ਹਨ ਤਾਂ ਕਿ ਉਹ ਅੱਗੇ ਜਾ ਕੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣ ਸਕਣ, ਪਰ ਇਹ ਆਸਾਂ ਹਰ ਕਿਸੇ ਮਾਪਿਆਂ ਦੀ ਪੂਰੀ ਨਹੀਂ ਹੋ ਪਾਉਂਦੀ। ਜਿਸ ਕਾਰਨ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ ਸੰਗਰੂਰ ’ਚ ਇੱਕ ਬਜ਼ੁਰਗ ਜੋੜਾ ਟੀਨਾਂ ਦੀਆਂ ਛੱਤ ਹੇਠ ਰਹਿਣ ਨੂੰ ਮਜ਼ਬੂਰ ਹੈ।

ਦੱਸ ਦਈਏ ਕਿ ਸੰਗਰੂਰ ਦੇ ਪਿੰਡ ਰੋੜੇਵਾਲਾ ਵਿਖੇ ਇੱਕ ਬਜ਼ੁਰਗ ਜੋੜਾ ਦੋ ਬੱਚੇ ਹੋਣ ਦੇ ਬਾਵਜੁਦ ਵੀ ਬਿਨਾਂ ਕਿਸੇ ਆਸਰੇ ਤੋਂ ਟੀਨਾਂ ਦੀ ਛੱਤ ਹੇਠ ਰਹਿਣ ਨੂੰ ਮਜ਼ਬੂਰ ਹੈ। ਜੀ ਹਾਂ ਬਜ਼ੁਰਗ ਮਿੱਠੂ ਸਿੰਘ ਅਤੇ ਉਨ੍ਹਾਂ ਦੀ ਘਰਵਾਲੀ ਬਲਵਿੰਦਰ ਕੌਰ ਜੋ ਅਧਰੰਗ ਦੀ ਸ਼ਿਕਾਰ ਹੈ ਅਤੇ ਬੋਲ ਨਹੀਂ ਸਕਦੀ, ਜਦੋਂ ਤੋਂ ਇਨ੍ਹਾਂ ਦੋਹਾਂ ਬਜ਼ੁਰਗਾਂ ਦੇ ਨੂੰਹ ਪੁੱਤ ਨੇ ਘਰੋਂ ਕੱਢਿਆ ਹੈ ਉਸ ਸਮੇਂ ਤੋਂ ਅਜਿਹੀ ਤਰਸਯੋਗ ਹਾਲਤ ਚ ਰਹਿ ਰਹੇ ਹਨ।

ਬਰਸਾਤਾਂ ਦੇ ਦਿਨਾਂ ਵਿਚ ਇਨ੍ਹਾਂ ਦੀ ਟੀਨਾਂ ਵਾਲੀ ਛੱਤ ਚੋਣ ਲੱਗ ਪੈਂਦੀ ਹੈ। ਜਿਸ ਕਾਰਨ ਇਹ ਸਾਰੀ ਰਾਤ ਜਾਂ ਤਾਂ ਬੈਠ ਕੇ ਕੱਟਦੇ ਹਨ ਜਾਂ ਪਿੰਡ ਦੀ ਹਥਾਈ ਵਿੱਚ ਜਾ ਕੇ ਰਾਤ ਨੂੰ ਰਹਿੰਦੇ ਹਨ। ਇਨ੍ਹਾਂ ਕੋਲ ਢਿੱਡ ਭਰਨ ਨੂੰ ਕੋਈ ਰਾਸ਼ਨ ਨਹੀਂ। ਕਿਉਂਕਿ ਇਹ ਬਜ਼ੁਰਗ ਹੋਣ ਕਰਕੇ ਕੁੱਝ ਵੀ ਕਮਾ ਨਹੀਂ ਸਕਦੇ। ਸਿਰਫ ਪਿੰਡ ਵਿੱਚੋਂ ਰਾਸ਼ਣ-ਪਾਣੀ ਮੰਗ ਕੇ ਲਿਆਉਂਦੇ ਹਨ। ਪਰ ਜੇਕਰ ਉਨ੍ਹਾਂ ਕੋਲੋਂ ਕੁਝ ਨਹੀਂ ਮਿਲਦਾ ਤਾਂ ਇਹ ਦੋਵੇਂ ਭੁੱਖੇ ਵੀ ਸੌ ਜਾਂਦੇ ਹਨ।

ਆਪਣੀ ਹਾਲਤ ਬਾਰੇ ਪੀੜਤ ਬਜ਼ੁਰਗ ਮਿੱਠੂ ਸਿੰਘ ਅਤੇ ਪਤਨੀ ਬਲਵਿੰਦਰ ਕੌਰ ਨੇ ਰੋਂਦਿਆ ਬਿਆਨ ਕੀਤਾ ਕਿ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਹੁਣ ਉਨ੍ਹਾਂ ਦਾ ਕੋਈ ਸਹਾਰਾ ਨਹੀਂ ਅਤੇ ਉਹ ਕੋਈ ਕੰਮ ਨਹੀਂ ਕਰ ਸਕਦੇ। ਪੀੜਤ ਮਿੱਠੂ ਸਿੰਘ ਨੇ ਸਮਾਜ ਸੇਵੀ ਦਾਨੀ ਵੀਰਾਂ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਉਨ੍ਹਾਂ ਕੋਲ ਦਿਨ ਬਾਕੀ ਹਨ ਉਸ ਨੂੰ ਕੱਢ ਸਕਣ।

ਉੱਥੇ ਹੀ ਦੂਜੇ ਪਾਸੇ ਪਿੰਡ ਦੇ ਲੋਕਾਂ ਨੇ ਬਜ਼ੁਰਗ ਜੋੜੇ ਦੀ ਹਾਲਤ ਬਾਰੇ ਦੱਸਦੇ ਹੋਏ ਕਿਹਾ ਕਿ ਬਜ਼ੁਰਗ ਜੋੜੇ ਨੂੰ ਉਸਦੇ ਨੂੰਹ ਪੁੱਤ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਜਿਸ ਕਾਰਨ ਉਹ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹਨ। ਜਿਸ ਕਾਰਨ ਪਿੰਡ ਵਾਸੀਆਂ ਨੇ ਬਜ਼ੁਰਗ ਜੋੜੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜੋ: ਘਰੇਲੂ LPG ਸਿਲੰਡਰ ਦੀ ਕੀਮਤ 50 ਰੁਪਏ ਵਧੀ, ਜਾਣੋ ਨਵੀਂ ਕੀਮਤ

ETV Bharat Logo

Copyright © 2024 Ushodaya Enterprises Pvt. Ltd., All Rights Reserved.