ਸੰਗਰੂਰ : ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਡਾਕਟਰਾਂ ਨੇ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰੱਖੀਆਂ। ਡਾਕਟਰਾਂ ਦੇ ਨਾਲ-ਨਾਲ ਮੈਡੀਕਲ ਲੈਬੋਟਰਟੀਜ਼ ਬੰਦ ਰੱਖੀਆਂ ਰਹੀਆਂ।
ਇਸ ਬਾਰੇ ਦੱਸਦੇ ਹੋਏ ਰਿਟਾਇਰਡ ਹੈਲਥ ਡਾਇਰੈਕਟਰ ਐਚ.ਐਸ ਬਾਲੀ ਨੇ ਦੱਸਿਆ ਐਕਟ ਦੇ ਵਿਰੋਧ ਵਿੱਚ ਨਿੱਜੀ ਹਸਪਤਾਲ, ਕਲੀਨਿਕ, ਲੈਬੋਰਟਰੀ, ਡਾਇਗਨੋਸਟਿਕ ਸੈਂਟਰ, ਸਾਰੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ ਹਨ। ਇਹ ਵਿਰੋਧ ਸਵੇਰੇ 6 ਤੋਂ 8 ਵਜੇ ਤੱਕ ਕੀਤਾ ਜਾ ਰਿਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਐਕਟ ਤੁਰੰਤ ਵਾਪਸ ਲੈ ਲੈਣਾ ਚਾਹੀਦਾ ਹੈ। ਡਾ.ਐਚ ਐਸ ਬਾਲੀ ਨੇ ਦੱਸਿਆ ਕਿ ਇਹ ਐਕਟ ਪਹਿਲਾਂ ਵੀ ਕਈ ਦੇਸ਼ਾਂ 'ਚ ਲਾਗੂ ਕਰਕੇ ਵੇਖਿਆ ਗਿਆ ਹੈ। ਇਸ ਨਾਲ ਸਿਹਤ ਸੁਵਿਧਾਵਾਂ 'ਚ ਕੋਈ ਸੁਧਾਰ ਨਹੀਂ ਹੋਇਆ, ਇਲਾਜ ਮਹਿੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਇਸ ਐਕਟ ਦੇ ਸਬੰਧ 'ਚ ਆਈਐਮਏ ਨੇ ਸਿਹਤ ਮੰਤਰੀ ਨਾਲ ਬੈਠਕ ਕੀਤੀ ਪਰ ਕੋਈ ਹੱਲ ਨਹੀਂ ਮਿਲਣ ਕਾਰਨ ਉਹ ਹੜਤਾਲ ਕਰ ਰਹੇ ਹਨ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਡਾਕਟਰਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਹਮੇਸ਼ਾ ਵਾਅਦੇ ਕਰਦੀ ਹੈ ਪਰ ਉਨ੍ਹਾਂ ਨੂੰ ਪੂਰਾ ਨਹੀਂ ਕਰਦੀ। ਕਲੀਨਿਕਲ ਇਸਟੈਬਲਿਸ਼ਮੈਂਟ ਬਿੱਲ ਦਾ ਵਿਰੋਧ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਇਹ ਐਕਟ ਡਾਕਟਰਾਂ ਦੇ ਨਾਲ-ਨਾਲ ਲੋਕਾਂ ਉੱਤੇ ਵੀ ਫਰਕ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਇਲਾਜ ਮਹਿੰਗਾ ਹੋ ਜਾਵੇਗਾ ਅਤੇ ਸਿਹਤ ਸੁਵਿਧਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣਗੀਆਂ। ਡਾਕਟਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਇਸ ਐਕਟ ਨੂੰ ਲਾਗੂ ਕਰਨਾ ਗ਼ਲਤ ਹੈ ਤੇ ਉਹ ਇਸ ਦਾ ਵਿਰੋਧ ਕਰਦੇ ਹਨ।