ਮਲੇਰਕੋਟਲਾ: ਕੋਰੋਨਾ ਮਹਾਂਮਾਰੀ ਦੇ ਦੌਰਾਨ ਫਰੰਟ ਲਾਈਨ 'ਤੇ ਕੰਮ ਕਰ ਰਹੇ ਮਲੇਰਕੋਟਲਾ ਪੁਲਸ ਦੇ ਕਈ ਮੁਲਾਜ਼ਮ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ ਜਿਨ੍ਹਾਂ ਨੂੰ ਕਿ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਹੁਣ ਇਹ ਮੁਲਾਜ਼ਮ ਬਿਲਕੁਲ ਤੰਦਰੁਸਤ ਹੋ ਕੇ ਦੁਬਾਰਾ ਡਿਊਟੀ 'ਤੇ ਤੈਨਾਤ ਹੋ ਗਏ ਹਨ।
ਇਸ ਮੌਕੇ ਮਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਅਤੇ ਡੀਐੱਸਪੀ ਸੁਮੀਤ ਸੂਦ ਤੋਂ ਇਲਾਵਾ ਸ਼ਹਿਰ ਦੇ ਅਲੱਗ ਅਲੱਗ ਧਰਮਾਂ ਦੇ ਲੋਕ ਪਹੁੰਚੇ ਸਨ ਜਿਨ੍ਹਾਂ ਨੇ ਇਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਦੁਬਾਰਾ ਡਿਊਟੀ 'ਤੇ ਤੈਨਾਤ ਕੀਤਾ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਬੁਖ਼ਾਰ ਤੇ ਹਲਕੀ ਖੰਘ ਹੋਈ ਤਾਂ ਉਨ੍ਹਾਂ ਫੌਰੀ ਤੌਰ ਤੇ ਆਪਣਾ ਟੈਸਟ ਕਰਵਾਇਆ ਅਤੇ ਹਸਪਤਾਲ ਦੇ ਵਿੱਚ ਭਰਤੀ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਪੌਜ਼ੀਟਿਵ ਹੋਣ ਤੋਂ ਬਚ ਗਿਆ।