ETV Bharat / city

ਗੈਸ ਕਟਰ ਦੀ ਮਦਦ ਨਾਲ ਏਟੀਐੱਮ ਪੱਟ ਕੇ ਚੋਰ ਫ਼ਰਾਰ - ਪੰਜਾਬ ਐਂਡ ਸਿੰਧ ਬੈਂਕ

ਭਵਾਨੀਗੜ੍ਹ ਦੇ ਪਿੰਡ ਘਰਾਚੋਂ 'ਚ ਗੈਸ ਕਟਰ ਦੀ ਮਦਦ ਨਾਲ ਪੰਜਾਬ ਐਂਡ ਸਿੰਧ ਬੈਂਕ ਦਾ ਏਟੀਐੱਮ ਪੁੱਟ ਕੇ ਚੋਰ ਫ਼ਰਾਰ ਹੋ ਗਏ ਹਨ। ਏਟੀਐੱਮ 'ਚ ਲਗਭਗ 17 ਹਜ਼ਾਰ 3 ਸੌ ਰੁਪਏ ਦੇ ਕਰੀਬ ਰਕਮ ਸੀ।

ਫ਼ੋਟੋ
author img

By

Published : Jul 10, 2019, 2:50 PM IST

ਸੰਗਰੂਰ: ਭਵਾਨੀਗੜ੍ਹ ਦੇ ਪਿੰਡ ਘਰਾਚੋਂ 'ਚ ਲੰਘੀ ਰਾਤ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐੱਮ ਨੂੰ ਚੋਰਾਂ ਦਾ ਗਿਰੋਹ ਪੱਟ ਕੇ ਫ਼ਰਾਰ ਹੋ ਗਿਆ। ਏਟੀਐੱਮ 'ਚ 17 ਹਜ਼ਾਰ 3 ਸੌ ਰੁਪਏ ਦੇ ਕਰੀਬ ਰਕਮ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ

ਇਸ ਘਟਨਾ 'ਤੇ ਬੈਂਕ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਰਾਤ ਦੇ ਕਰੀਬ 2:30 ਵਜੇ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੈਸ ਕਟਰ ਦੀ ਮਦਦ ਨਾਲ 2 ਅਣਪਛਾਤੇ ਚੋਰ ਸ਼ਟਰ ਦਾ ਤਾਲਾ ਤੋੜ ਕੇ ਏਟੀਐੱਮ ਦੇ ਅੰਦਰ ਦਾਖ਼ਲ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਪਹਿਲਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਭੰਨ ਤੋੜ ਕੀਤੀ ਤੇ ਫਿਰ ਮਸ਼ੀਨ ਪੱਟ ਕੇ ਰਫੂ ਚੱਕਰ ਹੋ ਗਏ।

ਬੈਂਕ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਦੇ ਮੁੰਹ ਢੱਕੇ ਹੋਣ ਕਰਕੇ ਉਨ੍ਹਾਂ ਦੀ ਪਛਾਣ ਨਹੀਂ ਹੋ ਪਾਈ ਹੈ। ਇਸ ਮੌਕੇ ਜਾਂਚ ਕਰਨ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Intro:ਸਂਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਦੇ ਵਿਚ ਲੁਟੇਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ATM ਨੂੰ ਪੱਟ ਕੇ ਨਾਲ ਹੀ ਲੈ ਗਏ,ਘਟਨਾ ਰਾਤ 2 ਬਜੇ ਦੇ ਸਮੇਂ ਦੀ ਹੈ ਅਤੇ ATM ਨੂੰ ਗੈਸ ਕਟਰ ਨਾਲ ਤੋੜਿਆ ਗਿਆ ਹੈ,ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਹੈ ਅਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ.Body:ATM ਦੇ ਵਿੱਚ 17 ਹਜਾਰ ਤਿ ਜਿਆਦਾ ਰਾਸ਼ੀ ਸੀ।
Byte ਹਰਿੰਦਰ ਸਿੰਘ IPS Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.