ETV Bharat / city

550ਵਾਂ ਪ੍ਰਕਾਸ਼ ਪੁਰਬ: ਮੁਸਲਿਮ ਭਾਈਚਾਰੇ ਵੱਲੋਂ ਕੌਮਾਂਤਰੀ ਨਗਰ ਕੀਰਤਨ ਦਾ ਨਿੱਘਾ ਸਵਾਗਤ

ਕੌਮਾਂਤਰੀ ਨਗਰ ਕੀਰਤਨ ਦਾ ਸੰਗਰੂਰ ਪਹੁੰਚਣ 'ਤੇ ਮੁਸਲਿਮ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਮੌਕੇ ਆਪਸੀ ਭਾਈਚਾਰੇ ਦਾ ਸਦੇਸ਼ ਲੈ ਕੇ ਨਨਕਾਣਾ ਸਾਹਿਬ ਤੋਂ ਚਲਿਆ ਕੌਮਾਂਤਰੀ ਨਗਰ ਕੀਰਤਨ ਸਭ ਧਰਮਾਂ ਦੇ ਲੋਕਾਂ ਨੂੰ ਆਪਸ 'ਚ ਜੋੜਦਾ ਹੋਇਆ ਅੱਗੇ ਵੱਧ ਰਿਹਾ ਹੈ।

ਫ਼ੋਟੋ।
author img

By

Published : Oct 21, 2019, 6:21 PM IST

ਸੰਗਰੂਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੌਮਾਂਤਰੀ ਨਗਰ ਕੀਰਤਨ ਸੰਗਰੂਰ ਪਹੁੰਚਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਭ ਧਰਮ ਦੇ ਸ਼ਰਧਾਲੂ ਪੁਹੰਚੇ। ਨਗਰ ਕੀਰਤਨ ਵਿੱਚ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਸ਼ਿਰਕਤ ਕੀਤੀ। ਸਿੱਖ ਸ਼ਰਧਾਲੂਆਂ ਦੀ ਸੇਵਾ 'ਚ ਮੁਸਲਿਮ ਭਾਈਚਾਰੇ ਵੱਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।

ਵੀਡੀਓ

ਇਸ ਮੌਕੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੌਮਾਂਤਰੀ ਨਗਰ ਕੀਰਤਨ ਦਾ ਸੰਗਰੂਰ ਪੁੱਜਣ 'ਤੇ ਸਵਾਗਤ ਕੀਤਾ ਗਿਆ ਹੈ। ਓਥੇ ਹੀ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਨਗਰ ਕੀਰਤਨ ਵਿੱਚ ਹਰ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਅਤੇ ਲੋਕਾਂ ਵਿੱਚ ਭਾਰੀ ਉਤਸਾਹ ਹੈ। ਇਸ ਨਗਰ ਕੀਰਤਨ ਨੂੰ ਲੈਕੇ ਅਤੇ ਹਰ ਵਰਗ ਦੇ ਲੋਕ ਦਰਸ਼ਨਾਂ ਲਈ ਪੁੱਜ ਰਹੇ ਹਨ।

ਇਸ ਨਗਰ ਕੀਰਤਨ ਵਿੱਚ ਮੁਸਲਿਮ ਸਮਾਜ ਦੇ ਲੋਕਾਂ ਨੇ ਵੀ ਹਿੱਸਾ ਲਿਆ ਅਤੇ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਜੀ ਸਭ ਦੇ ਸਾਂਝੇ ਗੁਰੂ ਸਨ। ਇਸ ਮੌਕੇ ਮੁਸਲਿਮ ਧਰਮ ਦੇ ਬੱਚੇ ਵੀ ਨਗਰ ਕੀਰਤਨ ਵਿੱਚ ਦਰਸ਼ਨ ਕਰਦੇ ਹੋਏ ਨਜ਼ਰ ਆਏ।

Intro:ਸਂਗਰੂਰ ਪੋਹੰਚਿਆ ਅੰਤਰਾਜੀ ੫੫੦ ਪ੍ਰਕਾਸ਼ ਉਤਸਵ ਨਗਰ ਕੀਰਤਨ,ਲੋਕਾਂ ਵਿਚ ਭਾਰੀ ਉਤਸਾਹ,ਮੁਸਲਿਮ ਵਰਗ ਵੀ ਹੋਇਆ ਨਗਰ ਕੀਰਤਨ ਵਿਚ ਸ਼ਾਮਿਲ.Body:
VO : ਅੱਜ ਸਂਗਰੂਰ ਦੇ ਵਿਚ ੫੫੦ ਪ੍ਰਕਾਸ਼ ਉਤਸਵ ਨਗਰ ਕੀਰਤਨ ਪੋਹੰਚਿਆ ਜਿਥੇ ਹਜਾਰਾਂ ਦੀ ਗਿਣਤੀ ਦੇ ਵਿਚ ਹਰ ਧਰਮ ਦੇ ਸ਼ਰਧਾਲੂ ਪੁਹੰਚੇ,ਓਥੇ ਹੀ ਖਾਸ ਤੋਰ ਤੇ ਇਸ ਨਗਰ ਕੀਰਤਨ ਦੇ ਵਿਚ ਸਿਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਨੇ ਵੀ ਸ਼ਿਰਕਤ ਕੀਤੀ,ਇਸਦੇ ਨਾਲ ਹੀ ਮੁਸਲਿਮ ਧਰਮ ਦੇ ਆਗੂ ਵੀ ਇਸ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋਏ,ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਗੱਲ ਕਰਨ ਤੇ ਓਹਨਾ ਕਿਹਾ ਕਿ ਅੰਤਰਰਾਜੀ ਕੀਰਤਨ ਅੱਜ ਸਂਗਰੂਰ ਵਿਚ ਪੋਹੰਚਿਆ ਜਿਸਦਾ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਹੈ,ਓਥੇ ਹੀ ਓਹਨਾ ਕਿਹਾ ਕਿ ਕਾਰਤਾਪੂਰ ਕੋਰੀਡੋਰ ਨੂੰ ਲੈਕੇ ੧੩ ਕਰੋੜ ਸ਼੍ਰੀ ਗੁਰੂ ਨਾਨਕ ਨਾਮ ਸੇਵਾ ਸੰਗਤ ਦੀ ਦੀ ਅਰਦਾਸ ਪੂਰੀ ਹੋ ਰਹੀ ਹੈ.ਓਹਨਾ ਕਿਹਾ ਕਿ ਪਾਕਿਸਤਾਨ ਵਲੋਂ ਜੋ ੨੦ ਡਾਲਰ ਦੀ ਫੀਸ ਲਗਾਈ ਜਾ ਰਹੀ ਹੈ ਉਸਨੂੰ ਮਾਫ ਕੀਤਾ ਜਾਵੇ.
BYTE : ਵਿਜੇਇੰਦਰ ਸਿੰਗਲਾ
VO : ਓਥੇ ਹੀ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਨਗਰ ਕੀਰਤਨ ਦੇ ਵਿਚ ਹਰ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਅਤੇ ਲੋਕਾਂ ਵਿਚ ਭਾਰੀ ਉਤਸਾਹ ਹੈ ਇਸ ਨਗਰ ਕੀਰਤਨ ਨੂੰ ਲੈਕੇ ਅਤੇ ਹਰ ਵਰਗ ਦੇ ਲੋਗ ਇਸ ਕੀਰਤਨ ਦੇ ਦਰਸ਼ਨ ਕਰ ਰਹੇ ਹਨ.
BYTE : ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ SGPC
VO : ਓਥੇ ਹੀ ਇਸ ਨਗਰ ਕੀਰਤਨ ਦੇ ਵਿਚ ਮੁਸਲਿਮ ਸਮਾਜ ਦੇ ਲੋਕਾਂ ਨੇ ਵੀ ਹਿੱਸਾ ਲਿਆ ਅਤੇ ਓਹਨਾ ਕਿਹਾ ਕਿ ਗੁਰੂ ਨਾਨਕ ਜੀ ਸਬ ਦੇ ਸਾਂਝੇ ਗੁਰੂ ਸਨ ਅਤੇ ਉਹ ਵੀ ਸੱਚੇ ਮਾਨ ਨਾਲ ਗੁਰੂ ਨਾਨਕ ਜੀ ਤੋਂ ਸਬ ਦੇ ਚੰਗੇ ਲਈ ਕਾਮਨਾ ਕਰਦੇ ਹਨ,ਇਸ ਮੌਕੇ ਮੁਸਲਿਮ ਧਰਮ ਦੇ ਬੱਚੇ ਵੀ ਇਸ ਨਗਰ ਕੀਰਤਨ ਵਿਚ ਦਰਸ਼ਨ ਕਰਦੇ ਹੋਏ ਨਾਜਰ ਆਏ.
BYTE : ਮੁਸਲਿਮ ਬੱਚੇ.
BYTE : ਮੁਸਲਿਮ ਬਹਿਚਾਰਾ
VO : ਓਥੇ ਹੀ ਸਿੱਖ ਧਰਮ ਵਿਚ ਇਸ ਨਗਰ ਕੀਰਤਨ ਨੂੰ ਲੈਕੇ ਕਾਫੀ ਉਤਸਾਹ ਹੈ ਅਤੇ ਓਹਨਾ ਕਿਹਾ ਕਿ ਹਰ ਤਰ੍ਹਾਂ ਦਾ ਪ੍ਰਬੰਧ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਇਸ ਨਗਰ ਕੀਰਤਨ ਦੇ ਲਈ ਕੀਤਾ ਗਿਆ ਹੈ ਅਤੇ ਓਹਨਾ ਦੇ ਵਿਚ ਇਸ ਨਗਰ ਕੀਰਤਨ ਨੂੰ ਲੈਕੇ ਬਹੁਤ ਉਤਸਾਹ ਅਤੇ ਖੁਸ਼ੀ ਹੈ.
BYTE : ਸਿੱਖ ਸ਼ਰਧਾਲੂ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.