ETV Bharat / city

ਪਾਣੀ ਦੀ ਸੰਭਾਲ ਕਰਨਾ ਇਸ ਪਿੰਡ ਤੋਂ ਸਿੱਖੇ ਪੰਜਾਬ - ਉੱਚਾ ਗਾਓਂ

ਜਿੱਥੇ ਸਰਕਾਰਾਂ ਪਾਣੀ ਨੂੰ ਬਚਾਉਣ ਲਈ ਕਈ ਵੱਡੇ ਪ੍ਰੋਜੇਕਟਾਂ ਦਾ ਲਾਰਾ ਲਗਾ ਰਹੀਆਂ ਹਨ, ਉੱਥੇ ਹੁਣ ਲੋਕ ਖੁੱਦ ਹੀ ਪਾਣੀ ਦੀ ਸਾਂਭ ਲਈ ਅੱਗੇ ਆ ਰਹੇ ਹਨ। ਇਸ ਤਰ੍ਹਾਂ ਪਾਣੀ ਦਾ ਸੰਭਾਲ ਲਈ ਪਟਿਆਲਾ ਦਾ ਪਿੰਡ ਉੱਚਾ ਗਾਓਂ ਪੰਜਾਬ ਦੇ ਹੋਰਨਾਂ ਪਿੰਡਾਂ ਲਈ ਮਿਸਾਲ ਬਣ ਰਿਹਾ ਹੈ।

ਫ਼ੋਟੋ
author img

By

Published : Jul 16, 2019, 11:48 AM IST

Updated : Jul 16, 2019, 1:10 PM IST

ਪਟਿਆਲਾ: ਪੰਜਾਬ ਸਰਕਾਰ ਵੱਲੋਂ ਪਾਣੀ ਨੂੰ ਬਚਾਉਣ ਲਈ ਵੱਡੇ-ਵੱਡੇ ਦਾਅਵੇ ਜਿੱਥੇ ਖੋਖਲੇ ਸਾਬਤ ਹੋ ਰਹੇ ਹਨ, ਉੱਥੇ ਮੁੱਖ ਮੰਤਰੀ ਦੇ ਸ਼ਹਿਰ ਤੋਂ ਸਿਰਫ਼ 7 ਕਿਲੋਮੀਟਰ ਦੂਰ ਸਥਿਤ ਪਿੰਡ ਉੱਚਾ ਗਾਓਂ ਪੂਰੇ ਪੰਜਾਬ ਦੇ ਲਈ ਮਿਸਾਲ ਬਣਿਆ ਹੋਇਆ ਹੈ।

ਵੀਡੀਓ

ਪਿੰਡ ਵਾਲਿਆਂ ਨੇ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਇੱਕ ਐੱਨਜੀਓ ਨਾਲ ਮਿਲ ਕੇ ਪਿੰਡ ਵਿੱਚ ਵਾਟਰ ਰਿਚਾਰਜਿੰਗ ਸਿਸਟਮ ਲਗਾਇਆ ਹੈ। ਇਸ ਨਾਲ ਬਰਸਾਤ ਅਤੇ ਹੋਰ ਪਿੰਡ ਦਾ ਵਿਅਰਥ ਪਾਣੀ ਧਰਤੀ ਹੇਠਾਂ ਜਾਂਦਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉਪਰ ਆਉਂਦਾ ਹੈ। ਇਸ ਸਿਸਟਮ ਨਾਲ ਲੱਗਭਗ 2 ਤੋਂ ਢਾਈ ਕਰੋੜ ਲੀਟਰ ਪਾਣੀ ਸਟੋਰ ਹੋ ਸਕਦਾ ਹੈ ਅਤੇ ਰੋਜ਼ਾਨਾ ਲੱਗਭਗ ਡੇਢ ਤੋਂ 2 ਲੱਖ ਲੀਟਰ ਪਾਣੀ ਧਰਤੀ ਹੇਠ ਰਿਚਾਰਜ ਹੋ ਕੇ ਜਾਂਦਾ ਹੈ।

ਇਸ ਨਾਲ ਕਿਸਾਨਾਂ ਨੂੰ ਵੀ ਫ਼ਾਇਦਾ ਹੋ ਰਿਹਾ ਹੈ। ਅਕਸਰ ਬਰਸਾਤ ਦੇ ਮੌਸਮ ਵਿੱਚ ਜ਼ਿਆਦਾ ਮੀਂਹ ਪੈਣ ਕਾਰਨ ਇਸ ਇਲਾਕੇ 'ਚ ਕਿਸਾਨਾਂ ਦੀਆਂ ਫ਼ਸਲਾਂ ਸੜ ਜਾਂਦੀਆਂ ਸਨ ਪਰ ਹੁਣ ਉਸ ਤੋਂ ਵੀ ਰਾਹਤ ਮਿਲੀ ਹੈ ਕਿਉਂਕਿ ਜਿਹੜਾ ਵਾਧੂ ਪਾਣੀ ਹੁੰਦਾ ਹੈ ਉਹ ਇਸ ਸਿਸਟਮ ਰਾਹੀਂ ਧਰਤੀ ਹੇਠਾਂ ਜਾਂਦਾ ਹੈ। ਇਸ ਪ੍ਰੋਜੈਕਟ ਦੀ ਲਾਗਤ ਲੱਗਭਗ ਡੇਢ ਕਰੋੜ ਰੁਪਏ ਆਈ ਹੈ।

Intro:ਪਟਿਆਲਾ ਦੇ ਪਿੰਡ ਉੱਚਾ ਗਾਓ ਵਿਖੇ ਲੱਗਿਆ ਪਾਣੀ ਰਿਚਾਰਜਿੰਗ ਸਿਸਟਮ ਬਣ ਰਿਹਾ ਪੂਰੇ ਪੰਜਾਬ ਲਈ ਮਿਸਾਲ।

Body:ਜਾਣਕਾਰੀ ਲਈ ਦਸ ਦੇਈਏ ਪੰਜਾਬ ਸਰਕਾਰ ਵੱਲੋਂ ਪਾਣੀ ਨੂੰ ਬਚਾਉਣ ਦੇ ਵੱਡੇ ਦਾਅਵੇ ਤਾਂ ਖੋਖਲੇ ਹੁੰਦੇ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਤਸਵੀਰਾਂ ਰਾਹੀਂ ਤੁਸੀਂ ਦੇਖ ਹੀ ਚੁੱਕੇ ਹੋ ਪਰ ਮੁੱਖ ਮੰਤਰੀ ਦੇ ਸ਼ਹਿਰ ਤੋਂ ਸਿਰਫ਼ 7 ਕਿਲੋਮੀਟਰ ਦੂਰ ਪਿੰਡ ਉੱਚਾ ਗਾਓ ਪੂਰੇ ਪੰਜਾਬ ਲਈ ਮਿਸਾਲ ਬਣਿਆ ਹੋਇਆ ਹੈ ਜਿੱਥੇ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਪਿੰਡ ਵਾਲਿਆਂ ਨੇ ਇੱਕ ਐੱਨ ਜੀ ਓ ਨਾਲ ਮਿਲ ਕੇ ਇੱਕ ਪਾਣੀ ਰਿਚਾਰਜਿੰਗ ਸਿਸਟਮ ਲਗਾਇਆ ਹੈ ਜਿਸ ਨਾਲ ਬਰਸਾਤ ਅਤੇ ਹੋਰ ਪਿੰਡ ਦਾ ਵਿਅਰਥ ਪਾਣੀ ਧਰਤੀ ਹੇਠਾਂ ਜਾਂਦਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਉਪਰ ਆਇਆ ਹੈ।ਇੱਥੇ ਦਸਣਾ ਬਣਦਾ ਹੈ ਕਿ ਬਰਸਾਤ ਦੀ ਮੌਸਮ ਵਿੱਚ ਜ਼ਿਆਦਾ ਬਰਸਾਤ ਹੋਣ ਕਰਕੇ ਇਸ ਇਲਾਕੇ ਵਿੱਚ ਅਕਸਰ ਕਿਸਾਨਾਂ ਦੀਆਂ ਫਸਲਾਂ ਸੜ ਜਾਂਦੀਆਂ ਸਨ ਪਰ ਹੁਣ ਉਸ ਤੋਂ ਵੀ ਰਾਹਤ ਮਿਲੀ ਹੈ ਕਿਉਂਕਿ ਜਿਹੜਾ ਵਾਧੂ ਪਾਣੀ ਹੁੰਦਾ ਹੈ ਉਹ ਇਸ ਸਿਸਟਮ ਰਾਹੀਂ ਧਰਤੀ ਦੇ ਹੇਠਾਂ ਜਾਂਦਾ ਹੈ।

Conclusion:ਜੇਕਰ ਇਸ ਸਿਸਟਮ ਦੀ ਸਮਰੱਥਾ ਦੀ ਗੱਲ ਕਰੀਏ ਤਾਂ ਲੱਗਭਗ 2 ਤੋਂ ਢਾਈ ਕਰੋੜ ਲੀਟਰ ਪਾਣੀ ਸਟੋਰ ਹੋ ਸਕਦਾ ਹੈ ਅਤੇ ਰੋਜ਼ਾਨਾ ਲੱਗਭਗ ਡੇਢ ਤੋਂ 2 ਲੱਖ ਲੀਟਰ ਪਾਣੀ ਜਿਹੜਾ ਧਰਤੀ ਹੇਠ ਰਿਚਾਰਜ ਹੋਕੇ ਜਾਂਦਾ ਹੈ ਇਸ ਪ੍ਰੋਜੈਕਟ ਦੀ ਲਾਗਤ ਲੱਗਭੱਗ ਡੇਢ ਕਰੋੜ ਰੁਪਏ ਆਈ ਹੈ।
Last Updated : Jul 16, 2019, 1:10 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.