ETV Bharat / city

ਪਟਿਆਲਾ: ਕਿਡਨੀ ਰੋਗਾਂ ਬਾਰੇ ਜਾਗਰੁਕ ਕਰਨ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ - ਕਿਡਨੀ ਰੋਗਾਂ ਸਬੰਧੀ ਵਿਸ਼ੇਸ਼ ਸੈਮੀਨਾਰ

ਪਟਿਆਲਾ ਵਿਖੇ ਫੋਰਟਿਸ ਹਸਪਤਾਲ ਵੱਲੋਂ ਲੋਕਾਂ ਨੂੰ ਕਿਡਨੀ ਸਬੰਧਤ ਬਿਮਾਰੀਆਂ ਬਾਰੇ ਜਾਗਰੁਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ 'ਚ ਲੋਕਾਂ ਨੂੰ ਕਿਡਨੀ ਦੀ ਬਿਮਾਰੀ, ਇਸ ਦੇ ਇਲਾਜ, ਖਾਣ-ਪੀਣ ਸਬੰਧੀ ਆਦਤਾਂ ਤੇ ਬਚਾਅ ਬਾਰੇ ਜਾਗਰੁਕ ਕੀਤਾ ਗਿਆ।

ਪਟਿਆਲਾ
ਕਿਡਨੀ ਰੋਗਾਂ ਸਬੰਧੀ ਵਿਸ਼ੇਸ਼ ਸੈਮੀਨਾਰ
author img

By

Published : Jan 21, 2020, 11:48 PM IST

ਪਟਿਆਲਾ: ਫੋਰਟਿਸ ਹਸਪਤਾਲ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਨੂੰ ਕਿਡਨੀ ਦੀ ਬਿਮਾਰੀਆਂ ਬਾਰੇ ਜਾਗਰੁਕ ਕੀਤਾ ਗਿਆ।

ਕਿਡਨੀ ਰੋਗਾਂ ਬਾਰੇ ਲੋਕਾਂ ਨੂੰ ਜਾਗਰੁਕ ਕਰਨ ਲਈ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ

ਇਸ ਬਾਰੇ ਕਿਡਨੀ ਰੋਗਾਂ ਦੇ ਮਾਹਿਰ ਡਾ. ਸੁਨੀਲ ਨੇ ਦੱਸਿਆ ਕਿ ਕਿਡਨੀ ਦੇ ਰੋਗ ਜ਼ਿਆਦਾਤਰ ਸਾਡੀ ਖਾਣ-ਪੀਣ ਦੀ ਗ਼ਲਤ ਆਦਤਾਂ ਕਾਰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਚੰਗਾ ਤੇ ਸੰਤੁਲਤ ਭੋਜਨ ਕਰੀਏ। ਉਨ੍ਹਾਂ ਦੱਸਿਆ ਕਿ ਸਾਨੂੰ ਹਮੇਸ਼ਾ ਸਮੇਂ 'ਤੇ ਭੋਜਨ ਕਰਨਾ ਚਾਹੀਦਾ ਹੈ ਤੇ ਪ੍ਰੋਸੈਸਡ ਫੂਡ, ਬਿਨ੍ਹਾਂ ਡਾਕਟਰੀ ਸਲਾਹ ਦੇ ਕਿਸੇ ਵੀ ਤਰ੍ਹਾਂ ਦੀਆਂ ਦਵਾਈਆਂ ਆਦਿ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਸੈਰ ਕਰਨਾ ਅਤੇ ਕਸਰਤ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।

ਡਾ. ਸੁਨੀਲ ਨੇ ਦੱਸਿਆ ਕਿ ਕਿਡਨੀ ਦੇ ਰੋਗ ਹੋਣ ਦਾ ਮੁੱਖ ਕਾਰਨ ਸਹੀ ਖਾਣ-ਪੀਣ ਨਾ ਹੋਣ, ਵਧੇਰੇ ਨਮਕ ਦਾ ਇਸਤੇਮਾਲ ਤੇ ਦਵਾਈਆਂ ਦੇ ਵਧੇਰੇ ਇਸਤੇਮਾਲ ਆਦਿ ਨਾਲ ਹੁੰਦੇ ਹਨ। ਕਿਡਨੀ ਦੀ ਬਿਮਾਰੀ ਦੇ ਲਛਣ ਬੱਲਡ ਪ੍ਰੈਸ਼ਰ ਨਾਰਮਲ ਨਾ ਹੋਣਾ, ਚਿਹਰੇ ਅਤੇ ਪੈਰਾਂ 'ਚ ਸੋਜ ਆਉਣੀ, ਖਾਣ-ਪੀਣ 'ਚ ਅਰੁਚਿ, ਉਲਟੀ ਜਾ ਉਭਕਾਈ, ਖ਼ੂਨ ਪਤਲਾ ਹੋਣਾ, ਲੰਮੇ ਸਮੇਂ ਤੋਂ ਥਕਾਵਟ ਦਾ ਅਹਿਸਾਸ ਹੋਣਾ ਅਜਿਹੇ ਲਛਣ ਕਿਡਨੀ ਰੋਗ ਦੀ ਨਿਸ਼ਾਨੀ ਹੋ ਸਕਦੇ ਹਨ। ਅਜਿਹੇ ਲਛਣ ਵਿਖਾਈ ਦੇਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਹਜ਼ਾਰਾਂ ਲੋਕ ਕਿਡਨੀ ਟਰਾਂਸਪਲਾਂਟ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਡਨੀ ਰੋਗਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੁਕ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਇਸ ਤੋਂ ਬਚਾਇਆ ਜਾ ਸਕੇ।

Intro:ਖਾਣ ਪੀਣ ਦੀਆਂ ਚੰਗੀਆਂ ਆਦਤਾਂ ਹੀ ਬਚਾਉਂਦੀਆਂ ਨੇ ਕਿਡਨੀ ਨੂੰ ਡਾਕਟਰ ਸੁਨੀਲBody:ਖਾਣ ਪੀਣ ਦੀਆਂ ਚੰਗੀਆਂ ਆਦਤਾਂ ਹੀ ਬਚਾਉਂਦੀਆਂ ਨੇ ਕਿਡਨੀ ਨੂੰ ਡਾਕਟਰ ਸੁਨੀਲ
ਅੱਜ ਪਟਿਆਲਾ ਵਿੱਚ ਇੱਕ ਨਿੱਜੀ ਹੋਟਲ ਵਿੱਚ ਡਾਕਟਰਾਂ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਇਸ ਪ੍ਰੈੱਸ ਕਾਨਫਰੰਸ ਵਿਚ ਫੋਰਟਿਸ ਹਸਪਤਾਲ ਮੁਹਾਲੀ ਦੇ ਕਿਡਨੀ ਰੋਗ ਦੇ ਮਾਹਿਰ ਕਿਡਨੀ ਟਰਾਂਸਪਲਾਂਟ ਸਰਜਨ ਡਾਕਟਰ ਸੁਨੀਲ ਕੁਮਾਰ ਪਹੁੰਚੀ ਉਨ੍ਹਾਂਨੇ ਕਿਹਾ ਕਿ ਤੰਦਰੁਸਤ ਖੇਡਣੀ ਰੱਖਣ ਵਾਸਤੇ ਜਿੱਥੇ ਸਾਨੂੰ ਆਪਣੇ ਖਾਣ ਪਾਣ ਅਤੇ ਆਦਤ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ ਉਸ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਸੀ ਦੇ ਨਾਲ ਰੋਜ਼ਾਨਾ ਸੈਰ ਦੀ ਆਦਤ ਬਣਾਉਣੀ ਚਾਹੀਦੀ ਹੈ ਅਤੇ ਪੱਤਰਕਾਰਾਂ ਦਾ ਗੱਲਬਾਤ ਕਰਦੇ ਹੋਏ ਡਾਕਟਰ ਸੁਨੀਲ ਨੇ ਕਿਹਾ ਕਿ ਆਮ ਤੌਰ ਤੇ ਤੀਹ ਤੋਂ ਪੰਜਾਹ ਸਾਲ ਦੀ ਉਮਰ ਵਿੱਚ ਤਲੇ ਹੋਏ ਚੀਜ਼ਾਂ ਲਈ ਘੱਟ ਤੋਂ ਘੱਟ ਖਾਣ ਵਿੱਚ ਪ੍ਰਯੋਗ ਕਰਨੀ ਚਾਹੀਦੀ ਹੈ ਡਾਕਟਰ ਸਾਹਿਬ ਨੇ ਕਿਹਾ ਕਿ ਸਾਨੂੰ ਰੋਜ਼ਾਨਾ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਕਿਡਨੀ ਨੂੰ ਰੋਗਾਂ ਤੋਂ ਬਚਾਇਆ ਜਾ ਸਕੇ ਇੱਥੇ ਵੀ ਦੱਸਣਾ ਜ਼ਰੂਰੀ ਹੈ ਕਿ ਡਾਕਟਰ ਸੁਨੀਲ ਪੀਜੀਆਈ ਚੰਡੀਗੜ੍ਹ ਦੇ ਨਾਲ ਨਾਲ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਤੋਂ ਕਿਡਨੀ ਟਰਾਂਸਪਲਾਂਟ ਕਰਨ ਦੀ ਸਿਖਲਾਈ ਲੈ ਕੇ ਹਨ ਉਨ੍ਹਾਂ ਨੂੰ ਇਸ ਖੇਤਰ ਵਿੱਚ ਗਿਆਰਾਂ ਸਾਲਾਂ ਦਾ ਅਨੁਭਵ ਹੈ ਤੇ ਹੁਣ ਤੱਕ ਇੱਕ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਦੀ ਕਿਡਨੀ ਟਰਾਂਸਪਲਾਂਟ ਕਰ ਚੁੱਕੇ ਹਨ ਹੁਣ ਦੇ ਇਸ ਵਿਸ਼ੇ ਵਿੱਚ ਕਈ ਖੋਜਾਂ ਵੀ ਕੀਤੀਆਂ ਹਨ ਉਨ੍ਹਾਂ ਨੇ ਦੱਸਿਆ ਕਿ ਇਸ ਰੋਗ ਦੇ ਵੱਧਦੇ ਹੋਏ ਮੁੱਖ ਕਾਰਨ ਸਾਡੀ ਲਾਈਫ ਸਟਾਈਲ ਵਿੱਚ ਖਾਨ ਪਿੰਡ ਦੀ ਆਦਤਾਂ ਦੇ ਵਿੱਚ ਆਈ ਤਬਦੀਲੀ ਇਸ ਦੇ ਨਾਲ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਿੱਚ ਇਜ਼ਾਫ਼ਾ ਇਹਦੇ ਮੁੱਖ ਕਾਰਨ ਸਾਬਿਤ ਹੁੰਦੇ ਹਨ ਉਨ੍ਹਾਂ ਨੇ ਕਿਹਾ ਕਿ ਜ਼ਰੂਰਤ ਹੈ ਕਿ ਜ਼ਿਆਦਾ ਦਰਦਨਾਕ ਦਵਾਈਆਂ ਨਮਕ ਲਾਲ ਮੀਟ ਸ਼ਰਾਬ ਆਦਿ ਪ੍ਰੋਟੀਨ ਵਾਲੀ ਖੁਰਾਕ ਅਤੇ ਮਿਠਾਈ ਦਾ ਪ੍ਰਯੋਗ ਨਾ ਕੀਤਾ ਜਾਵੇ ਕਿਉਂਕਿ ਇਹ ਸਿਹਤ ਰਸਤੇ ਤੇ ਕਿਡਨੀ ਵਾਸਤੇ ਘਾਤਕ ਸਾਬਿਤ ਹੁੰਦੇ ਹਨ ਉੁਨ੍ਹਾਂ ਨੇ ਦੱਸਿਆ ਕਿ ਥੋੜ੍ਹੀ ਬਹੁਤੀ ਬਿਮਾਰੀ ਹੋਣ ਦੀ ਸਥਿਤੀ ਵਿੱਚ ਖੁਦ ਹੀ ਇਲਾਜ ਕਰਨ ਦੀ ਕੋਸ਼ਿਸ਼ ਵੀ ਕਰਨਾ ਖਤਰਨਾਕ ਹੈ ਹੁੱਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਇੱਕ ਲੱਖ ਦੇ ਕਰੀਬ ਕਿਡਨੀ ਰੋਗ ਦੇ ਪੀੜਤ ਮਰੀਜ਼ ਸਾਹਮਣੇ ਆਉਂਦੇ ਹਨ ਜਿਹਦੇ ਵਿੱਚੋਂ 90 ਪ੍ਰਤੀਸ਼ਤ ਅਜਿਹੇ ਮਰੀਜ਼ ਮੌਤ ਦੇ ਮੂੰਹ ਚਲੇ ਜਾਂਦੇ ਹਨ ਜੋ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਤੜਕਸਾਰ ਨੂੰ ਦੱਸਿਆ ਕਿ ਕਿਡਨੀ ਟਰਾਂਸਪਲਾਂਟ ਕਰਵਾਉਣ ਵਾਲਾ ਮਰੀਜ਼ ਤਕਰੀਬਨ ਇੱਕ ਹਫ਼ਤੇ ਵਿੱਚ ਤੰਦਰੁਸਤ ਹੋ ਜਾਂਦਾ ਹੈ ਅਤੇ ਆਮ ਜਨ ਜੀਵਨ ਜੀਣ ਦੇ ਕਾਬਿਲ ਹੋ ਜਾਂਦਾ ਹੈ ਉਨ੍ਹਾਂ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਦਵਾਈ ਵੀ ਬਹੁਤ ਘੱਟ ਮਾਤਰਾ ਵਿੱਚ ਖਾਣੀ ਪੈਂਦੀ ਹੈConclusion:ਖਾਣ ਪੀਣ ਦੀਆਂ ਚੰਗੀਆਂ ਆਦਤਾਂ ਹੀ ਬਚਾਉਂਦੀਆਂ ਨੇ ਕਿਡਨੀ ਨੂੰ ਡਾਕਟਰ ਸੁਨੀਲ
ETV Bharat Logo

Copyright © 2025 Ushodaya Enterprises Pvt. Ltd., All Rights Reserved.