ETV Bharat / city

ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ਤਮ ਕਰ ਰਹੇ ਪੀਐੱਮ ਮੋਦੀ: ਰਾਹੁਲ ਗਾਂਧੀ - ਸਾਬਕਾ ਕਾਂਗਰਸ ਪ੍ਰਧਾਨ

ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਹਮਲਾ ਜਾਰੀ ਰੱਖਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, “ਕਿਸਾਨ ਕੋਲ ਦੋ ਹੀ ਵਿਕਲਪ ਹੋਣਗੇ- ਅਡਾਨੀ ਜਾਂ ਅੰਬਾਨੀ। ਉਨ੍ਹਾਂ ਕਿਹਾ, "ਕੀ ਉਹ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ? ਬਿਲਕੁਲ ਨਹੀਂ, ਸਭ ਖ਼ਤਮ ਹੋ ਜਾਵੇਗਾ ਅਤੇ ਇਹ ਹੀ ਮੋਦੀ ਜੀ ਦਾ ਟੀਚਾ ਹੈ।"

ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ਤਮ ਕਰ ਰਹੇ ਪੀਐੱਮ ਮੋਦੀ

author img

By

Published : Oct 5, 2020, 7:41 PM IST

Updated : Oct 5, 2020, 7:46 PM IST

ਪਟਿਆਲਾ: ਖੇਤੀ ਸੁਧਾਰ ਕਾਨੂੰਨ ਦੇ ਵਿਰੁੱਧ ਕਾਂਗਰਸ ਵੱਲੋਂ ਪੰਜਾਬ ਵਿੱਚ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ ਜਿਸ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਹਿੱਸਾ ਲੈ ਰਹੇ ਹਨ। ਟਰੈਕਟਰ ਰੈਲਾ ਸੋਮਵਾਰ ਨੂੰ ਪੰਜਾਬ ਦੇ ਭਵਾਨੀਗੜ ਤੋਂ ਸਮਾਣਾ ਤੱਕ ਸ਼ੁਰੂ ਹੋਈ।

ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ਤਮ ਕਰ ਰਹੇ ਪੀਐੱਮ ਮੋਦੀ: ਰਾਹੁਲ ਗਾਂਧੀ

ਇਸ ਦੌਰਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ‘ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਕਿਹਾ, 6 ਸਾਲਾਂ ਤੋਂ ਇਹ ਸਰਕਾਰ ਇੱਕ ਤੋਂ ਬਾਅਦ ਇੱਕ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ 'ਤੇ ਹਮਲੇ ਕਰ ਰਹੀ ਹੈ। ਜੇ ਤੁਸੀਂ ਉਨ੍ਹਾਂ ਦੀਆਂ ਨੀਤੀਆਂ 'ਤੇ ਨਜ਼ਰ ਮਾਰੋ ਤਾਂ ਇੱਕ ਵੀ ਨੀਤੀ ਅਜਿਹੀ ਨਹੀਂ ਹੈ ਜੋ ਗਰੀਬ ਲੋਕਾਂ ਨੂੰ ਲਾਭ ਪਹੁੰਚਾ ਸਕੇ।"

ਰਾਹੁਲ ਗਾਂਧੀ ਨੇ ਕਿਹਾ,"ਨੋਟਬੰਦੀ ਤੋਂ ਬਾਅਦ ਜੀਐਸਟੀ ਲੈ ਕੇ ਆਏ, ਹੁਣ ਤੁਸੀਂ ਕਿਸੇ ਵੀ ਛੋਟੇ ਦੁਕਾਨਦਾਰ ਜਾਂ ਛੋਟੇ ਕਾਰੋਬਾਰੀ ਨੂੰ ਪੁੱਛੋ ਕਿ ਜੀਐਸਟੀ ਦਾ ਕੀ ਹੋਇਆ। ਅੱਜ ਤੱਕ ਛੋਟੇ ਦੁਕਾਨਦਾਰ ਜਾਂ ਕਾਰੋਬਾਰੀ ਜੀਐਸਟੀ ਨੂੰ ਨਹੀਂ ਸਮਝ ਸਕੇ।"

ਰਾਹੁਲ ਗਾਂਧੀ ਨੇ ਕਿਹਾ, “ਕੋਰੋਨਾ ਦੇ ਸਮੇਂ, ਅਸੀਂ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਗਰੀਬਾਂ ਦੀ ਮਦਦ ਕਰੇ, ਭੁੱਖੇ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਘਰਾਂ ਨੂੰ ਜਾ ਰਹੇ ਸਨ। ਅਸੀਂ ਕਿਹਾ ਸੀ ਕਿ ਛੋਟੇ ਵਪਾਰੀਆਂ ਦੀ ਮਦਦ ਕਰੋ ਪਰ ਮੋਦੀ ਜੀ ਨੇ ਫਿਰ ਵੀ ਕੋਈ ਕਦਮ ਨਹੀਂ ਚੁੱਕਿਆ।”

ਰਾਹੁਲ ਗਾਂਧੀ ਨੇ ਕਿਹਾ, "ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਸ ਸੰਕਟ ਦੌਰਾਨ ਇਹ ਕਾਨੂੰਨ ਕਿਉਂ ਲਿਆਂਦੇ ਗਏ ? ਜਲਦਬਾਜ਼ੀ ਕੀ ਸੀ? ਕਿਉਂਕਿ ਮੋਦੀ ਜੀ ਜਾਣਦੇ ਹਨ ਕਿ ਜੇ ਕਿਸਾਨ ਅਤੇ ਮਜ਼ਦੂਰ ਦੇ ਢਿੱਡ 'ਤੇ ਕੁਹਾੜਾ ਮਾਰਿਆ ਜਾਏ ਤਾਂ ਉਹ ਘਰਾਂ ਤੋਂ ਬਾਹਰ ਨਹੀਂ ਨਿਕਲ ਪਾਉਣਗੇ। ਨਰਿੰਦਰ ਮੋਦੀ ਸਿਰਫ ਇਸ ਪ੍ਰਣਾਲੀ ਦਾ ਵਿਨਾਸ਼ ਕਰ ਰਹੇ ਹਨ।

ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਹਮਲਾ ਜਾਰੀ ਰੱਖਦਿਆਂ ਰਾਹੁਲ ਗਾਂਧੀ ਨੇ ਕਿਹਾ, “ਕਿਸਾਨ ਕੋਲ ਦੋ ਹੀ ਵਿਕਲਪ ਹੋਣਗੇ- ਅਡਾਨੀ ਜਾਂ ਅੰਬਾਨੀ। ਹੁਣ ਮੈਨੂੰ ਦੱਸੋ ਕਿ ਕੋਈ ਕਿਸਾਨ ਉਨ੍ਹਾਂ ਨਾਲ ਲੜ ਸਕਦਾ ਹੈ? ਕੀ ਉਹ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ? ਬਿਲਕੁਲ ਨਹੀਂ, ਸਭ ਖ਼ਤਮ ਹੋ ਜਾਵੇਗਾ ਅਤੇ ਇਹ ਹੀ ਮੋਦੀ ਜੀ ਦਾ ਟੀਚਾ ਹੈ। ਮੈਂ ਇੱਥੇ ਸਿਰਫ ਕਿਸਾਨਾਂ ਅਤੇ ਮਜ਼ਦੂਰਾਂ ਲਈ ਨਹੀਂ ਬਲਕਿ ਸਾਰੇ ਭਾਰਤ ਦੇ ਲੋਕਾਂ ਲਈ ਖੜਾ ਹਾਂ ਕਿਉਂਕਿ ਨੁਕਸਾਨ ਸਿਰਫ ਕਿਸਾਨ ਜਾਂ ਮਜ਼ਦੂਰ ਵਰਗ ਦਾ ਨਹੀਂ ਬਲਕਿ ਪੂਰੇ ਦੇਸ਼ ਨੂੰ ਹੋ ਰਿਹਾ ਹੈ। ”

Last Updated : Oct 5, 2020, 7:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.