ਪਟਿਆਲਾ: ਦਿਆਲ ਉਪਾਧਿਆ ਨਗਰ (Dayal Upadhyaya Nagar) ’ਚ ਮੁਹੱਲਾ ਨਿਵਾਸੀਆਂ ਨੇ ਇੱਕ ਚੋਰ ਨੂੰ ਫੜ੍ਹ ਕੇ ਦਰਖਤ ਦੇ ਨਾਲ ਬੰਨ੍ਹ ਕੇ ਪਹਿਲਾਂ ਉਸ ਨੂੰ ਅੱਧਾ ਗੰਜਾ ਕੀਤਾ ਤੇ ਉਸਦੀ ਅੱਧੀ ਮੁੱਛ ਵੱਡ ਜੰਮ ਕੇ ਛਿੱਤਰ-ਪਰੇਡ ਕੀਤੀ।ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਲੋਕਾਂ ਨੇ ਚੋਰ ਦਾ ਕੀਤਾ ਇਹ ਹਾਲ, ਤੁਸੀਂ ਵੀ ਜਾਣ ਕੇ ਹੋ ਜਾਵੋਗੇ ਹੈਰਾਨ... ਇਹ ਵੀ ਪੜੋ: Punjab Police: ਪੁਲਿਸ ਮੁਲਾਜ਼ਮ ਹੀ ਤੁੜਵਾਉਣ ਲੱਗੇ ਜ਼ਿੰਦੇ !ਇਸ ਮੌਕੇ ਲਾਹੌਰੀ ਗੇਟ ਥਾਣਾ ਮੁਖੀ ਮਹਿਲ ਸਿੰਘ ਨੇ ਆਖਿਆ ਕਿ ਸਾਡੇ ਕੋਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਕੇ ਇੱਕ ਵੀਡੀਓ ਆਈ ਸੀ ਜਿਸ ਵਿੱਚ ਕੁਝ ਵਿਅਕਤੀ ਇੱਕ ਚੋਰ ਨੂੰ ਫੜ੍ਹ ਕੇ ਉਸਦੀ ਕੁੱਟਮਾਰ ਕਰਦੇ ਹਨ ਅਤੇ ਉਸ ਨੂੰ ਪਹਿਲਾਂ ਅੱਧਾ ਗੰਜਾ ਕਰਦੇ ਹਨ ਤੇ ਉਸ ਦੀ ਅੱਧੀ ਮੁੱਛ ਵੱਢ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਫਿਲਹਾਲ ਸਾਡੇ ਕੋਲ ਉਸ ਵਿਅਕਤੀ ਦੇ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ ਹੈ। ਸਾਡੇ ਕੋਲ ਜਿਸ ਤਰ੍ਹਾਂ ਵੀ ਸ਼ਿਕਾਇਤ ਆਏਗੀ ਉਸ ਦੇ ਹਿਸਾਬ ਨਾਲ ਮੁਲਜ਼ਮਾਂ ਉਪਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਅੰਮ੍ਰਿਤਧਾਰੀ ਸਿੰਘ ਦੀ ਦਾੜ੍ਹੀ ਤੇ ਵਾਲ ਕੱਟ ਕੇ ਫ਼ਰਾਰ ਹੋਏ ਮੁਲਜ਼ਮ