ਪਟਿਆਲਾ: ਜੰਗ ਦਾ ਮੈਦਾਨ ਬਣਨ ਤੋਂ ਬਾਅਦ ਆਖਿਰਕਾਰ ਦੇਰ ਰਾਤ ਲੋਕਲ ਬਾਡੀ ਮੰਤਰੀ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ (Mayor Sanjeev Sharma Bittu) ਨੂੰ ਸਸਪੈਂਡ ਕਰ ਦਿੱਤਾ ਤੇ ਉਹਨਾਂ ਦੀ ਥਾਂ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ (deputy mayor yoginder singh yogi) ਨੂੰ ਕਾਰਜਕਾਰੀ ਮੇਅਰ ਬਣਾ ਦਿੱਤਾ ਗਿਆ ਹੈ। ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਤਾਂ ਜੋ ਕੋਈ ਸ਼ਰਾਸਤੀ ਅਨਸਰ ਮਾੜੀ ਹਰਕਤ ਨਾ ਕਰ ਸਕੇ।
ਇਹ ਵੀ ਪੜੋ: ਮੇਅਰ ਯੋਗਿੰਦਰ ਯੋਗੀ ਨੂੰ ਮਿਲੀ ਪਟਿਆਲਾ ਦੀ ਕਮਾਨ
ਸਾਬਕਾ ਮੇਅਰ ਦੇ ਹੱਕ ’ਚ ਡਟੇ ਕੈਪਟਨ
ਉਥੇ ਹੀ ਦੁਪਹਿਰ ਤੋਂ ਭਖੇ ਵਿਵਾਦ ’ਤੇ ਬੋਲਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਿਹਾ ਕਿ ਜੇਕਰ ਕੋਈ ਗੜਬੜ ਕੀਤੀ ਤਾਂ ਉਹ ਕੋਰਟ ਦਾ ਰੁੱਖ ਕਰਨਗੇ। ਕੈਪਟਨ (Capt. Amarinder Singh) ਨੇ ਕਿਹਾ ਕਿ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਬਹੁਮਤ ਸਾਬਕ ਕਰ ਦਿੱਤਾ ਸੀ, ਪਰ ਉਹਨਾਂ ਨੇ ਗੜਬੜੀ ਕੀਤੀ ਹੈ ਜਿਸ ਕਾਰਨ ਉਹ ਹੁਣ ਕੋਰਟ ਦਾ ਰੁੱਖ ਕਰਨਗੇ।
ਦੂਜੇ ਪਾਸੇ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਮੈਂ ਜੋ ਬਹੁਮਤ ਪੇਸ਼ ਕਰਨਾ ਸੀ, ਮੈਂ ਸਾਬਤ ਕਰ ਦਿੱਤਾ ਸੀ ਤੇ ਬਾਅਦ ਵਿੱਚ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਨਾਲ ਗੜਬੜ ਕੀਤੀ ਤਾਂ ਮੈਂ ਅਦਾਲਤ ਵਿੱਚ ਜਾਵਾਂਗਾ।
ਇਸ ਤਰ੍ਹਾਂ ਹੋਈ ਕਾਰਵਾਈ
ਦੱਸ ਦਈਏ ਕਿ ਬੀਤੇ ਦਿਨ ਪਟਿਆਲਾ 'ਚ ਨਗਰ ਨਿਗਮ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਆਹਮਣੇ ਸਾਹਮਣੇ ਹੋ ਗਏ ਸਨ। ਦੋਵੇਂ ਆਪਣੀ-ਆਪਣੀ ਸਿਆਸਤ ਦਾ ਜ਼ੋਰ ਲਗਾ ਰਹੇ ਸਨ।
ਸਾਬਕਾ ਮੁੱਖ ਮੰਤਰੀ ਪਹੁੰਚੇ ਕੈਪਟਨ ਅਮਰਿੰਦਰ ਵੀਰਵਾਰ ਨੂੰ ਪਟਿਆਲਾ ਨਗਰ ਨਿਗਮ ਪਹੁੰਚੇ ਸਨ। ਜਿੱਥੇ ਪਟਿਆਲਾ ਦੇ ਮੇਅਰ ਨੇ ਆਪਣਾ ਬਹੁਮਤ ਪੇਸ਼ ਕਰਨਾ ਸੀ, ਪਰ ਉਥੇ ਹੰਗਾਮਾ ਹੋ ਗਿਆ।
ਦੱਸ ਦਈਏ ਕਿ ਮੇਅਰ ਸੰਜੀਵ ਬਿੱਟੂ ਸਸਪੈਂਡ ਕਰ ਦਿੱਤੇ ਗਏ ਹਨ, ਬਿੱਟੂ ਦੇ ਹੱਕ ਵਿੱਚ 25 ਵੋਟਾਂ ਪਈਆ, ਜਦ ਕਿ ਬਿੱਟੂ ਦੇ ਖ਼ਿਲਾਫ਼ 36 ਵੋਟਾਂ ਪਈਆ। ਮੇਅਰ ਸੰਜੀਵ ਬਿੱਟੂ ਆਪਣਾ ਬਹੁਮਤ ਸਾਬਿਤ ਨਹੀਂ ਕਰ ਸਕੇ। ਜਿਸ ਕਰਕੇ ਅਗਲੀਆਂ ਚੋਣਾਂ ਤੱਕ ਮੇਅਰ ਸੰਜੀਵ ਬਿੱਟੂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਨੂੰ ਕਾਰਜਕਾਰੀ ਮੇਅਰ ਬਣਾਇਆ ਗਿਆ ਹੈ।
ਇਹ ਵੀ ਪੜੋ: EXCLUSIVE: ਅਖਾੜੇ ਵਿੱਚ ਬਦਲਿਆ ਨਗਰ ਨਿਗਮ ਪਟਿਆਲਾ