ਪਟਿਆਲਾ: ਕੋਰੋਨਾ ਮਹਾਂਮਾਰੀ ਦੇ ਮਾਮਲੇ ਪੰਜਾਬ ਵਿੱਚ ਹਰ ਦਿਨ ਵਧ ਰਹੇ ਹਨ। ਇਸ ਤੋਂ ਨਜਿੱਠਣ ਦੇ ਲਈ ਸਰਕਾਰ ਹਰ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ। ਉੱਥੇ ਹੀ ਇਸ ਬਿਮਾਰੀ 'ਤੇ ਜਿੱਤ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਡੀਸੀ ਸੰਘਵਾਲ ਨੂੰ ਮਿਸ਼ਨ ਫਤਿਹ ਦੀ ਕਮਾਨ ਦਿੱਤੀ ਹੋਈ ਹੈ।
ਜਿਸ ਦੇ ਚੱਲਦੇ ਐਤਵਾਰ ਨੂੰ ਪਟਿਆਲਾ ਦੇ ਡੀਸੀ ਕੁਮਾਰ ਅਮਿਤ ਵੱਲੋ ਕੋਰੋਨਾ ਯੋਧਾਵਾਂ ਦੇ ਤੌਰ 'ਤੇ ਪੱਤਰਕਾਰਾਂ ਨੂੰ ਉਤਸ਼ਾਹਿਤ ਕੀਤਾ ਗਿਆ। ਪੱਤਰਕਾਰਾਂ ਦੇ ਮਿਸ਼ਨ ਫ਼ਤਿਹ ਦਾ ਬੈਚ ਲਗਾਇਆ ਗਿਆ। ਇਸ ਮੌਕੇ ਡੀਸੀ ਕੁਮਾਰ ਅਮਿਤ ਨੇ ਪੱਤਰਕਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਕਿਹਾ ਕਿ ਸੋਸ਼ਲ ਡਿਸਟੈਂਸ ਤੇ ਮਾਸਕ ਦਾ ਇਸਤੇਮਾਲ ਕਰਨਾ, ਘਰ ਤੋਂ ਬਿਨਾਂ ਕੰਮ ਤੋਂ ਬਾਹਰ ਨਾ ਨਿਕਲ ਕੇ ਅਸੀਂ ਕੋਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਨ। ਤਾਲਾਬੰਦੀ ਬਾਰੇ ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਕੋਈ ਵੀ ਵਿਅਕਤੀ ਜੇ ਬਾਹਰੋਂ ਦਾਖ਼ਲ ਹੋਵੇਗਾ ਤਾਂ ਉਸ ਕੋਲ ਈ ਪਾਸ ਹੋਣਾ ਜ਼ਰੂਰੀ ਹੋਵੇਗਾ।