ETV Bharat / city

ਪਿੰਡ 'ਚ ਪਾਸ ਕੀਤਾ ਮੱਤਾ, ਸੰਨੀ ਦਿਓਲ ਦੀ ਨਹੀਂ ਹੋਣ ਦੇਵਾਂਗੇ ਸ਼ੂਟਿੰਗ

ਨਾਭਾ ਰੋਡ 'ਤੇ ਸਥਿਤ ਭੜੋ ਪਿੰਡ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨੇ ਬਾਲੀਵੁੱਡ ਅਦਾਕਾਰਾ ਦਾ ਵਿਰੋਧ ਕੀਤਾ। ਪਿੰਡ ਵਾਸੀਆ ਨੇ ਸੰਨੀ ਦਿਓਲ ਦੇ ਪਰਿਵਾਰ ਦੇ ਖਿਲਾਫ ਮੱਤਾ ਪਾਸ ਕੀਤਾ। ਮਤੇ ਦੇ ਨਾਲ ਹੀ ਐਡਵੋਕੇਟ ਪਰਬਜੀਤਪਾਲ ਸਿੰਘ ਨੇ ਪਿੰਡ ਵਾਸੀਆ ਨੂੰ 3 ਖੇਤੀ ਕਾਨੂੰਨਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ।

ਪਿੰਡ 'ਚ ਪਾਸ ਕੀਤਾ ਮੱਤਾ, ਸੰਨੀ ਦਿਓਲ ਦੀ ਨਹੀਂ ਹੋਣ ਦੇਵਾਂਗੇ ਸ਼ੂਟਿੰਗ
ਪਿੰਡ 'ਚ ਪਾਸ ਕੀਤਾ ਮੱਤਾ, ਸੰਨੀ ਦਿਓਲ ਦੀ ਨਹੀਂ ਹੋਣ ਦੇਵਾਂਗੇ ਸ਼ੂਟਿੰਗ
author img

By

Published : Feb 9, 2021, 4:13 PM IST

ਪਟਿਆਲਾ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਅੰਦੋਲਨ ਦੀ ਗੂੰਜ ਵਿਦੇਸ਼ਾਂ ਤੱਕ ਸੀ। ਕਿਸਾਨਾਂ ਦੀ ਆਵਾਜ਼ ਹੋਰ ਬੁਲੰਦ ਪਾਪ ਸਟਾਰ ਰਿਹਾਣਾ ਨੇ ਕੀਤੀ, ਜਿਸ 'ਚ ਉਨ੍ਹਾਂ ਨੇ ਟਵੀਟ ਕੀਤਾ ਕਿ 'ਅਸੀਂ ਕਿਸਾਨੀ ਅੰਦੋਲਨ ਬਾਰੇ ਗੱਲ ਕਿਉਂ ਨਹੀਂ ਕਰ ਰਹੇ?'

ਇਸ ਟਵੀਟ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਤੇ ਕਿਸਾਨੀ ਅੰਦੋਲਨ 'ਤੇ ਮੂਕ ਬਾਲੀਵੁਡ ਅਦਾਕਾਰ ਵੀ ਇਸ 'ਤੇ ਸਰਕਾਰ ਪੱਖੀ ਟਵੀਟ ਕਰਨ ਲੱਗ ਗਏ ਤੇ ਉਨ੍ਹਾਂ ਨੇ ਇੱਕ ਨਵਾਂ ਹੈਸ਼ਟੈਗ ਸ਼ੁਰੂ ਕੀਤਾ।

ਪਿੰਡ 'ਚ ਪਾਸ ਕੀਤਾ ਮੱਤਾ, ਸੰਨੀ ਦਿਓਲ ਦੀ ਨਹੀਂ ਹੋਣ ਦੇਵਾਂਗੇ ਸ਼ੂਟਿੰਗ

ਪੰਜਾਬ 'ਚ ਨਹੀਂ ਹੋਣ ਦੇਵਾਂਗੇ ਸ਼ੂਟਿੰਗ

ਇਸ ਦੇ ਦੌਰਾਨ ਸੰਨੀ ਦਿਓਲ ਤੇ ਬੋਬੀ ਦਿਓਲ ਦੀ ਫ਼ਿਲਮ ਨੂੰ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਨੇ ਇਸਦਾ ਵਿਰੋਧ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ ਉਹ ਇਹ ਸ਼ੂਟਿੰਗ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ।

ਸਰਕਾਰ ਦੀ ਬੋਲੀ ਬੋਲ ਰਹੇ ਅਦਾਕਾਰ

ਸਰਕਾਰ ਦੀ ਤਾਲ 'ਤੇ ਸਾਰੀ ਨਾਮਚੀਨ ਹਸਤੀਆਂ ਸਰਕਾਰ ਦੇ ਪੱਖ 'ਚ ਬੋਲ ਰਹੇ ਹਨ। ਇਸ ਦੇ ਦੌਰਾਨ ਲੋਕਾਂ 'ਚ ਕਾਫ਼ੀ ਰੋਸ ਹੈ। ਇਸ ਮਾਮਲੇ 'ਚ ਸਥਾਨਕ ਪਿੰਡ 'ਚ ਲੋਕਾਂ ਨੇ ਇੱਕ ਮਤਾ ਪਾਸ ਕੀਤਾ, ਜਿਸ 'ਚ ਉਨ੍ਹਾਂ ਨੇ ਬਾਲੀਵੁਡ ਅਦਾਕਾਰਾਂ ਨੂੰ ਸ਼ੂਟਿੰਗ ਨਾ ਕਰਨ ਦਾ ਫੈਸਲਾ ਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.