ਪਟਿਆਲਾ: ਸਮਾਜ ਸੇਵੀ ਲੱਖਾ ਸਿਧਾਣਾ ਨੂੰ ਪੁਲਿਸ ਨੇ ਪੰਜਾਬੀ ਯੂਨੀਵਰਸਿਟੀ ਵਿੱਚੋਂ ਬਾਹਰ ਕੱਢ ਦਿੱਤਾ। ਦਰਾਅਸਰ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬੀ ਯੂਨੀਵਰਸਿਟੀ ਪਹੁੰਚ ਰਹੇ ਹਨ, ਜਿੱਥੇ ਲੱਖਾ ਸਿਧਾਣਾ ਪਹਿਲਾਂ ਹੀ ਪਹੁੰਚ ਗਏ ਹਨ।
ਦੱਸ ਦਈਏ ਕਿ ਲੱਖਾ ਸਿਧਾਣਾ (Lakha Sidhana) ਪੰਜਾਬੀ ਯੂਨੀਵਰਸਿਟੀ ਵਿਚਲੇ ਗੁਰੂ ਤੇਗ ਬਹਾਦਰ ਹਾਲ ਵਿਖੇ ਦਾਖਲ ਹੋਏ ਸਨ ਜਿੱਥੇ ਪੁਲਿਸ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ।
![ਲੱਖਾ ਸਿਧਾਣਾ](https://etvbharatimages.akamaized.net/etvbharat/prod-images/13720440_lakhfinal-2_aspera.jpeg)
ਲੱਖਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਉਣ ਤੋਂ ਪਹਿਲਾਂ ਹੀ ਹੋਰ ਲੋਕਾਂ ਦੇ ਨਾਲ ਹਾਲ ਦੇ ਅੰਦਰ ਦਾਖ਼ਲ ਹੋ ਗਿਆ ਸੀ, ਪਰ ਇਸ ਸਬੰਧੀ ਜਦੋਂ ਪੁਲਿਸ ਨੂੰ ਪਤਾ ਲੱਗਿਆ, ਤਾਂ ਥਾਣਾ ਅਰਬਨ ਅਸਟੇਟ ਦੇ ਐਸਐਚਓ ਰੌਣੀ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਟੀਮ ਲੱਖਾ ਨੂੰ ਹਾਲ ਤੋਂ ਬਾਹਰ ਲੈ ਗਈ ਤੇ ਫਿਰ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਛੱਡ ਦਿੱਤਾ।
![ਲੱਖਾ ਸਿਧਾਣਾ](https://etvbharatimages.akamaized.net/etvbharat/prod-images/13720440_lakhfinal-4_aspera.jpeg)
ਬਾਅਦ ਵਿੱਚ ਲੱਖਾ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਪਾ ਕੇ ਆਖਿਆ ਕਿ ਉਹ ਇਥੇ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਦਾ ਘਿਰਾਓ ਕਰਨ ਆਏ ਸਨ।
![ਲੱਖਾ ਸਿਧਾਣਾ](https://etvbharatimages.akamaized.net/etvbharat/prod-images/13720440_lakhfinal-3_aspera.jpeg)