ETV Bharat / city

ਸ਼ਾਹੀ ਸ਼ਹਿਰ ਪਟਿਆਲਾ ਸੁਰੱਖਿਆ ਪੱਖੋਂ ਸੱਖਣਾ - security news from patiala

ਸੂਬੇ ਭਰ 'ਚ ਆਲਰਟ ਦਾ ਐਲਾਨ ਤੋਂ ਬਾਅਦ ਜਿੱਥੇ ਸੂਬੇ ਦੇ ਵੱਖ ਵੱਖ ਇਲਾਕਿਆਂ 'ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਗੱਲ ਆਖੀ ਗਈ ਹੈ ਉੱਥੇ ਹੀ ਸ਼ਾਹੀ ਸ਼ਹਿਰ ਪਟਿਆਲਾ 'ਚ ਸੁਰੱਖਿਆ ਦੇ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਹਨ। ਜਿਸ ਕਾਰਨ ਸੂਬਾ ਸਰਕਾਰ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਸ਼ਾਹੀ ਸ਼ਹਿਰ ਪਟਿਆਲਾ ਸੁਰੱਖਿਆ ਤੋਂ ਵਾਂਝਾ
author img

By

Published : Oct 14, 2019, 5:43 PM IST

ਪਟਿਆਲਾ: ਪੰਜਾਬ 'ਚ ਹਾਈ ਅਲਰਟ ਜਾਰੀ ਹੋਣ 'ਤੇ ਸੂਬੇ ਦੇ ਵੱਖ ਵੱਖ ਥਾਵਾਂ 'ਤੇ ਸੁਰੱਖਿਆ ਵਧਾਈ ਗਈ ਹੈ। ਪੰਜਾਬ ਦੇ ਸ਼ਾਹੀ ਸ਼ਹਿਰ ਕਹਾਉਣ ਵਾਲੇ ਪਟਿਆਲੇ 'ਚ ਸੁਰੱਖਿਆ ਪ੍ਰਬੰਧ ਕਿਹੋ ਜਿਹੇ ਹਨ ਇਸ ਦਾ ਜਾਇਜ਼ਾ ਈਟੀਵੀ ਭਾਰਤ ਦੀ ਟੀਮ ਨੇ ਲਿਆ ਜਿਸ ਨਾਲ ਸੁਰੱਖਿਆ ਨੂੰ ਲੈ ਕੇ ਜ਼ਮੀਨੀ ਪੱਧਰ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਪਟਿਆਲਾ ਸ਼ਹਿਰ ਚ ਵੜਦਿਆਂ ਹੀ ਅਰਬਨ ਅਸਟੇਟ ਬਾਈ ਪਾਸ ਚੌਂਕ, ਦਿੱਲੀ ,ਚੰਡੀਗੜ੍ਹ ਤੇ ਬਠਿੰਡਾ, ਸੰਗਰੂਰ ਵਗਰੇ ਵੱਖ ਵੱਖ ਜ਼ਿਲ੍ਹਿਆਂ ਅਤੇ ਸ਼ਹਿਰਾਂ ਵੱਲ ਨੂੰ ਜਾਂਦੇ ਰਾਹਾਂ ਅਤੇ ਚੌਕਾਂ 'ਤੇ ਇੱਕ ਵੀ ਸੁਰੱਖਿਆ ਕਰਮੀ ਵੇਖਣ ਨੂੰ ਨਹੀਂ ਮਿਲਿਆ।

ਵੇਖੋ ਵੀਡੀਓ

ਸੁਰੱਖਿਆ ਸਬੰਧੀ ਲੋਕਾਂ ਦੇ ਵਿਚਾਰਾਂ ਨੂੰ ਜਾਣਦਿਆਂ ਪਤਾ ਲੱਗਾ ਕਿ ਪਟਿਆਲੇ 'ਚ ਪੁਲਿਸ ਪ੍ਰਬੰਧ ਠੀਕ ਨਹੀਂ ਹੈ ਅਤੇ ਉਨ੍ਹਾਂ ਦੇ ਅਨੁਸਾਰ ਸੂਬੇ 'ਚ ਅਲਰਟ ਜਾਰੀ ਹੋਣ 'ਤੋਂ ਬਾਅਦ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਸਨ। ਈਟੀਵੀ ਭਾਰਤ ਦੀ ਟੀਮ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ਵਾਈਪੀਐਸ ਚੌਂਕ, 22 ਨੰਬਰ ਫਾਟਕ ਅਤੇ ਬਸ ਸਟੈਂਡ ਅਤੇ ਕਈ ਹੋਰ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ ਪਰ ਜ਼ਮੀਨੀ ਹਕੀਕਤ ਪ੍ਰਸ਼ਾਸਨ ਦੇ ਬਿਆਨ ਦੇ ਉਲਟ ਨਜ਼ਰ ਆਉਂਦੀ ਹੈ।

ਇਹ ਵੀ ਪੜ੍ਹੋ- ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ 4 ਸਾਲ ਪੂਰੇ, ਪੀੜਤਾਂ ਦੇ ਜ਼ਖਮ ਅਜੇ ਵੀ ਅੱਲ੍ਹੇ

ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਇਲਾਕੇ 'ਚ ਲਗਾਤਾਰ ਡਰੋਨ ਮਿਲਣ ਦੀ ਖ਼ਬਰਾਂ ਤੋਂ ਬਾਅਦ ਜਿੱਥੇ ਸਰਹੱਦੀ ਇਲਾਕਿਆਂ 'ਚ ਆਪਰੇਸ਼ਨ ਜਾਰੀ ਹੈ ਉੱਥੇ ਹੀ ਸੂਬੇ ਭਰ 'ਚ ਅਲਰਟ ਜਾਰੀ ਕਰਦਿਆਂ ਸੁਰੱਖਿਆ 'ਚ ਵੀ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਕੈਪਟਨ ਸਰਕਾਰ ਦੇ ਸ਼ਾਹੀ ਸ਼ਹਿਰ ਪਟਿਆਲਾ 'ਚ ਸਰਕਾਰ ਆਪਣੇ ਹੀ ਬਿਆਨ ਤੇ ਖ਼ਰਾ ਨਾ ਉੱਤਰਦੀ ਨਜ਼ਰ ਆ ਰਹੀ ਹੈ ਜੋ ਸੂਬੇ ਦੇ ਸੁਰੱਖਿਆ ਪ੍ਰਬੰਧ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।

Intro:ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿੱਚ ਕਿਹੋ ਜਿਹੇ ਨੇ ਸੁਰੱਖਿਆ ਪ੍ਰਬੰਧ Body:ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿੱਚ ਕਿਹੋ ਜਿਹੇ ਨੇ ਸੁਰੱਖਿਆ ਪ੍ਰਬੰਧ ਜਦਕਿ ਪੰਜਾਬ ਵਿੱਚ ਹਾਈ ਅਲਰਟ ਜਾਰੀ ਹੈ ਪਟਿਆਲਾ ਵਾਸੀਆਂ ਦੀ ਸੁਰੱਖਿਆ ਲਈਂ ਸਾਡੀ ਪਟਿਆਲਾ ਪੁਲਿਸ ਕੀਨੀ ਕੁ ਮੁਸਤੈਦ ਹੈ ਇਹ ਵੇਖਣ ਲਈ ਈ ਟੀ ਵੀ ਦੀ ਟੀਮ ਨੇ ਰਾਤ ਵੇਲੇ ਜਾਇਜਾ ਲਿਆ l ਸਭ ਤੋਂ ਪਟਿਆਲਾ ਦੀ ਐਨਟਰਸ ਅਰਬਨ ਅਸਟੇਟ ਬਾਈ ਪਾਸ ਚੌਂਕ ਜਿਥੈ ਇਕ ਰਾਹ ਦਿਲੀ ,ਚੰਡੀਗੜ੍ਹ ਤੋਂ ਆਉਂਦਾ ਹੈ ਤੇ ਇਥੋਂ ਹੀ ਇਕ ਰਾਹ ਸੰਗਰੂਰ ,ਬਠਿੰਡਾ ਨੂੰ ਜਾਉਂਦਾ ਹੈ ਤੇ ਇਕ ਰਸਤਾ ਰੋਪੜ ,ਸਰਹਿੰਦ ਲੁਧਿਆਣਾ ਜਾਂਦਾ ਹੈ ਤੇ ਪਟਿਆਲਾ ਸ਼ਹਿਰ ਵਿੱਚ ਜਾਂਦਾ ਹੈ ਸੁਰੱਖਿਆ ਦੇ ਮੱਦੇਨਜ਼ਰ ਇਥੇ ਇਕ ਵੀ ਪੁਲਿਸ ਕਰਮਚਾਰੀ ਨਹੀਂ ਦਿਖਿਆ ਤੇ ਫਿਰ ਸਾਡੀ ਟੀਮ ਪਹੁੰਚੀ ਸਰਹਿੰਦ ਬਾਈਪਾਸ ਇਥੇ ਵੀ ਜੋ ਪੁਲਿਸ ਨਾਕਾ ਸੀ ਖਾਲੀ ਮਿਲਿਆ ਇਥੇ ਇਕ pcr ਦੀ ਗੱਡੀ ਜਰੂਰ ਸੀ ਪ੍ਰੰਤ ਹਾਈ ਅਲਰਟ ਵਾਲੀ ਗੱਲ ਇਥੈ ਵੀ ਨਹੀਂ ਨਜ਼ਰ ਆਈ ਕੋਈ ਚੈਕਿੰਗ ਨਹੀਂ ਕੋਈ ਬ੍ਰੀਗੇਟਿੰਗ ਨਹੀਂ ਮਹਿਜ 1ਜਾਂ 2 pcr ਮੁਲਾਜਮ ਉਹ ਵੀ ਹਨੇਰੇ ਖੜੇ ਸਨ l ਫਿਰ ਟੀਮ ਪਹੁੰਚੀ ਸਿਵਲ ਲਾਈਨ ਥਾਣਾ ਚੋਂਕ ਵਿੱਚ ਜਿਥੈ ਦਾ ਨਜਾਰਾ ਹਨੇਰੇ ਵਿੱਚ ਗੁੰਮ ਸੀ ਚੋਂਕ ਤੋਂ ਕੁੱਛ ਹੀ ਦੂਰ ਥਾਣਾ ਹੈ ਤੇ ਨਾਲ ਹੀ 500ਮੀਟਰ ਦੀ ਦੂਰੀ ਤੇ ਕੇਂਦਰੀ ਜੇਲ੍ਹ ਪਟਿਆਲਾ ਹੈ
ਤੇ ਦੂਸਰੇ ਪਾਸੇ 22 ਨੰਬਰ ਫਾਟਕ ਦਾ vip ਇਲਾਕਾ ਹੈ
ਸੋ ਇੱਥੇ ਵੀ ਕੋਈ ਪੁਲਿਸ ਮੁਲਾਜਮ ਨਹੀਂ ਦਿਖਾਇਆ ਇਸ਼ ਤੋਂ ਅੱਗੇ ਫਿਰ ਅਸੀਂ ਪਹੁੰਚੇ yps ਚੋਂਕ ਇਹ ਚੋਂਕ ਮੁੱਖ ਮੰਤਰੀ ਪੰਜਾਬ ਦੇ ਗ੍ਰਹਿ ਨਿਵਾਸ ਦੇ ਸਭ ਤੋਂ ਨਜਦੀਕ ਹੈ ਇਥੇ ਪੁਲਿਸ ਨਾਕੇ ਸੀ ਬੇਰੀਗੇਟ ਵੀ ਸੀ ਪ੍ਰੰਤ ਨਾਕੇ ਤੇ ਕੋਈ ਪੁਲਿਸ ਕਰਮੀ ਨਹੀਂ ਸੀ ਇਹ ਹਾਲ ਸੀ ਬੱਸ ਸਟੈਂਡ ਪਟਿਆਲਾ ਚੋਂਕ ਦਾ ਫਿਰ ssp ਸਿੱਧੂ ਕਿਸ ਸੁਰੱਖਿਆ ਦੀ ਗੱਲ ਕਰਦੇ ਨੇ ਤੇ ਤਿਉਹਾਰ ਵੀ ਨਜ਼ਦੀਕ ਨੇ ਪਟਿਆਲਾ ਦੀ ਸੁਰੱਖਿਆ ਕੀਨੀ ਕੁ ਹੈ ਤੁਸੀਂ ਸਮਾਜ ਸਕਦੇ ਹੋConclusion:ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿੱਚ ਕਿਹੋ ਜਿਹੇ ਨੇ ਸੁਰੱਖਿਆ ਪ੍ਰਬੰਧ ਜਦਕਿ ਪੰਜਾਬ ਵਿੱਚ ਹਾਈ ਅਲਰਟ ਜਾਰੀ ਹੈ ਪਟਿਆਲਾ ਵਾਸੀਆਂ ਦੀ ਸੁਰੱਖਿਆ ਲਈਂ ਸਾਡੀ ਪਟਿਆਲਾ ਪੁਲਿਸ ਕੀਨੀ ਕੁ ਮੁਸਤੈਦ ਹੈ ਇਹ ਵੇਖਣ ਲਈ ਈ ਟੀ ਵੀ ਦੀ ਟੀਮ ਨੇ ਰਾਤ ਵੇਲੇ ਜਾਇਜਾ ਲਿਆ l ਸਭ ਤੋਂ ਪਟਿਆਲਾ ਦੀ ਐਨਟਰਸ ਅਰਬਨ ਅਸਟੇਟ ਬਾਈ ਪਾਸ ਚੌਂਕ ਜਿਥੈ ਇਕ ਰਾਹ ਦਿਲੀ ,ਚੰਡੀਗੜ੍ਹ ਤੋਂ ਆਉਂਦਾ ਹੈ ਤੇ ਇਥੋਂ ਹੀ ਇਕ ਰਾਹ ਸੰਗਰੂਰ ,ਬਠਿੰਡਾ ਨੂੰ ਜਾਉਂਦਾ ਹੈ ਤੇ ਇਕ ਰਸਤਾ ਰੋਪੜ ,ਸਰਹਿੰਦ ਲੁਧਿਆਣਾ ਜਾਂਦਾ ਹੈ ਤੇ ਪਟਿਆਲਾ ਸ਼ਹਿਰ ਵਿੱਚ ਜਾਂਦਾ ਹੈ ਸੁਰੱਖਿਆ ਦੇ ਮੱਦੇਨਜ਼ਰ ਇਥੇ ਇਕ ਵੀ ਪੁਲਿਸ ਕਰਮਚਾਰੀ ਨਹੀਂ ਦਿਖਿਆ ਤੇ ਫਿਰ ਸਾਡੀ ਟੀਮ ਪਹੁੰਚੀ ਸਰਹਿੰਦ ਬਾਈਪਾਸ ਇਥੇ ਵੀ ਜੋ ਪੁਲਿਸ ਨਾਕਾ ਸੀ ਖਾਲੀ ਮਿਲਿਆ ਇਥੇ ਇਕ pcr ਦੀ ਗੱਡੀ ਜਰੂਰ ਸੀ ਪ੍ਰੰਤ ਹਾਈ ਅਲਰਟ ਵਾਲੀ ਗੱਲ ਇਥੈ ਵੀ ਨਹੀਂ ਨਜ਼ਰ ਆਈ ਕੋਈ ਚੈਕਿੰਗ ਨਹੀਂ ਕੋਈ ਬ੍ਰੀਗੇਟਿੰਗ ਨਹੀਂ ਮਹਿਜ 1ਜਾਂ 2 pcr ਮੁਲਾਜਮ ਉਹ ਵੀ ਹਨੇਰੇ ਖੜੇ ਸਨ l ਫਿਰ ਟੀਮ ਪਹੁੰਚੀ ਸਿਵਲ ਲਾਈਨ ਥਾਣਾ ਚੋਂਕ ਵਿੱਚ ਜਿਥੈ ਦਾ ਨਜਾਰਾ ਹਨੇਰੇ ਵਿੱਚ ਗੁੰਮ ਸੀ ਚੋਂਕ ਤੋਂ ਕੁੱਛ ਹੀ ਦੂਰ ਥਾਣਾ ਹੈ ਤੇ ਨਾਲ ਹੀ 500ਮੀਟਰ ਦੀ ਦੂਰੀ ਤੇ ਕੇਂਦਰੀ ਜੇਲ੍ਹ ਪਟਿਆਲਾ ਹੈ
ਤੇ ਦੂਸਰੇ ਪਾਸੇ 22 ਨੰਬਰ ਫਾਟਕ ਦਾ vip ਇਲਾਕਾ ਹੈ
ਸੋ ਇੱਥੇ ਵੀ ਕੋਈ ਪੁਲਿਸ ਮੁਲਾਜਮ ਨਹੀਂ ਦਿਖਾਇਆ ਇਸ਼ ਤੋਂ ਅੱਗੇ ਫਿਰ ਅਸੀਂ ਪਹੁੰਚੇ yps ਚੋਂਕ ਇਹ ਚੋਂਕ ਮੁੱਖ ਮੰਤਰੀ ਪੰਜਾਬ ਦੇ ਗ੍ਰਹਿ ਨਿਵਾਸ ਦੇ ਸਭ ਤੋਂ ਨਜਦੀਕ ਹੈ ਇਥੇ ਪੁਲਿਸ ਨਾਕੇ ਸੀ ਬੇਰੀਗੇਟ ਵੀ ਸੀ ਪ੍ਰੰਤ ਨਾਕੇ ਤੇ ਕੋਈ ਪੁਲਿਸ ਕਰਮੀ ਨਹੀਂ ਸੀ ਇਹ ਹਾਲ ਸੀ ਬੱਸ ਸਟੈਂਡ ਪਟਿਆਲਾ ਚੋਂਕ ਦਾ ਫਿਰ ssp ਸਿੱਧੂ ਕਿਸ ਸੁਰੱਖਿਆ ਦੀ ਗੱਲ ਕਰਦੇ ਨੇ ਤੇ ਤਿਉਹਾਰ ਵੀ ਨਜ਼ਦੀਕ ਨੇ ਪਟਿਆਲਾ ਦੀ ਸੁਰੱਖਿਆ ਕੀਨੀ ਕੁ ਹੈ ਤੁਸੀਂ ਸਮਾਜ ਸਕਦੇ ਹੋ
ETV Bharat Logo

Copyright © 2025 Ushodaya Enterprises Pvt. Ltd., All Rights Reserved.