ਨਾਭਾ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ 30 ਸਾਲਾਂ ਤੋਂ ਗਰਿੱਡ ਚੌਂਕ ਤੋਂ ਜਾ ਰਹੀ ਮੇਨ ਸੜਕ ਜੋ ਸੈਂਕੜੇ ਪਿੰਡਾਂ ਨੂੰ ਜੋੜਦੀ ਹੈ ਉਸ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ’ਤੇ ਕੁੱਲ ਲਾਗਤ ਸਾਢੇ 6 ਕਰੋੜ ਰੁਪਏ ਆਵੇਗੀ ਅਤੇ ਕਰੀਬ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ। ਧਰਮਸੋਤ ਨੇ ਕਿਹਾ ਕਿ ਇਸ ਸੜਕ ਬਣਨ ਨਾਲ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਕਿਉਂਕਿ ਨਾਭਾ ਹਲਕੇ ਦੇ ਸਾਰੇ ਹੀ ਵਿਕਾਸ ਕਾਰਜ ਪੂਰੇ ਕਰ ਦਿੱਤੇ ਹਨ।
ਇਹ ਵੀ ਪੜੋ: RTI 'ਚ ਖੁਲਾਸਾ: ਤਿੰਨ ਨਿੱਜੀ ਥਰਮਲਾਂ ਵੱਲੋਂ ਕਾਂਗਰਸ ਨੂੰ ਦਿੱਤਾ ਕਰੋੜਾਂ ਦਾ ਫੰਡ
ਬੀਤੇ ਦਿਨੀਂ ਰਾਜਪੁਰਾ ਵਿਖੇ ਭੁਪੇਸ਼ ਅਗਰਵਾਲ ਬੀਜੇਪੀ ਆਗੂ ਦਾ ਕਿਸਾਨਾਂ ਵੱਲੋਂ ਕੁੱਟਣ ਅਤੇ ਵਿਰੋਧ ਕਰਨ ’ਤੇ ਧਰਮਸੋਤ ਨੇ ਬੀਜੇਪੀ ਤੇ ਤੰਜ ਕਸਦਿਆਂ ਕਿਹਾ ਕਿ ਇੱਕ ਪਾਸੇ ਤਾਂ ਬੀਜੇਪੀ ਵਾਲੇ ਕਿਸਾਨਾਂ ਦਾ ਵਿਰੋਧ ਕਰਦੇ ਹਨ ਅਤੇ ਦੂਜੇ ਪਾਸੇ ਜਨਤਾ ਵਿੱਚ ਜਾ ਰਹੇ ਹਨ ਕਿਸਾਨ ਹੋਰ ਕਰਨ ’ਤੇ ਕੀ ਕਰਨ।
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੇਜਰੀਵਾਲ ਪੂਰਾ ਡਰਾਮੇਬਾਜ਼ ਹੈ। ਕੇਜਰੀਵਾਲ ਪੰਜਾਬ ਦੀ ਇੰਡਸਟਰੀ ਨੂੰ ਬੰਦ ਕਰਾਉਣਾ ਚਾਹੁੰਦਾ ਹੈ ਪਾਣੀ ਦੇ ਮੁੱਦੇ ਨੂੰ ਲੈ ਕੇ ਵੀ ਕੇਜਰੀਵਾਲ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇ ਰਹਿੰਦੇ ਹਨ ਕੇਜਰੀਵਾਲ ਸਿਰੇ ਦੇ ਝੂਠੇ ਹਨ। ਸੁਖਬੀਰ ਬਾਦਲ ਦੇ ਸਾਲੇ ਤੋਂ ਢਾਈ ਘੰਟੇ ਮਿੰਨਤਾਂ ਕਰ ਕੇ ਮੁਆਫ਼ੀ ਮੰਗ ਕੇ ਆਪਣਾ ਖਹਿੜਾ ਛੁਡਾਇਆ ਸੀ।
ਧਰਮਸੋਤ ਤੋਂ ਜਦੋਂ ਪੁੱਛਿਆ ਗਿਆ ਕਿ ਪੰਜਾਬ ਵਿੱਚ ਚਾਰ ਮੰਤਰੀਆਂ ਅਤੇ ਮੰਤਰੀਆਂ ਦੇ ਮਹਿਕਮੇ ਬਦਲੇ ਜਾਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਹਾਈਕਮਾਂਡ ਦਾ ਫੈਸਲਾ ਹੈ।
ਇਹ ਵੀ ਪੜੋ: Red Fort Violence Case: ਦੀਪ ਸਿੱਧੂ ਸਮੇਤ ਹੋਰ ਮੁਲਜ਼ਮ ਅਦਾਲਤ ਵਿੱਚ ਹੋਏ ਪੇਸ਼