ਪਟਿਆਲਾ: ਨਾਭਾ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਦੀਪ ਸਿੰਘ ਖੰਨਾ ਵਾਰਡ ਨੰਬਰ 20 ਤੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਅਤੇ ਜਿੱਤ ਦੀ ਦਾਅਵੇਦਾਰੀ ਦਾ ਪ੍ਰਗਟਾਵਾ ਕੀਤਾ।
ਉਮਦੀਵਾਰ ਜਸਦੀਪ ਸਿੰਘ ਖੰਨਾ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਸਮਾਜਸੇਵਾ ਕਰਦਾ ਆ ਰਿਹਾ ਹੈ
ਨਾਭਾ ਦੇ ਉੱਘੇ ਸਮਾਜਸੇਵੀ ਖੰਨਾ ਪਰਿਵਾਰ ਪਿਛਲੇ ਲੰਬੇ ਅਰਸੇ ਤੋਂ ਸਮਾਜ ਸੇਵੀ ਦੇ ਕੰਮ ਕਰ ਰਿਹਾ ਹੈ ਅਤੇ ਲੋਕ ਵੀ ਬਾਖ਼ੂਬੀ ਉਨ੍ਹਾਂ ਨੂੰ ਜਾਣਦੇ ਹਨ। ਕਾਂਗਰਸ ਪਾਰਟੀ ਵੱਲੋਂ 20 ਨੰਬਰ ਵਾਰਡ ਤੋਂ ਉਮੀਦਵਾਰ ਜਸਦੀਪ ਸਿੰਘ ਖੰਨਾ ਨੂੰ ਟਿਕਟ ਦੇ ਕੇ ਨਿਵਾਜਿਆ ਹੈ। ਉਮੀਦਵਾਰ ਜਸਦੀਪ ਸਿੰਘ ਖੰਨਾ ਦੇ ਪਿਤਾ ਅਮਰਦੀਪ ਸਿੰਘ ਖੰਨਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਨ ਅਤੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਖੰਨਾ ਪਰਿਵਾਰ ਵੱਲੋਂ ਅਣਥੱਕ ਮਿਹਨਤ ਕੀਤੀ। ਅੱਜ ਉਮੀਦਵਾਰ ਜਸਦੀਪ ਸਿੰਘ ਖੰਨਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਅਤੇ ਇਸ ਮੌਕੇ ਤੇ ਉਨ੍ਹਾਂ ਵੱਲੋਂ ਆਪਣੀ ਜਿੱਤ ਯਕੀਨੀ ਦੱਸੀ ।
ਕੋਰੋਨਾ ਮਹਾਂਮਾਰੀ ਦੌਰਾਨ ਵੀ ਨਿਭਾਇਆ ਵਾਰਡ ਦੇ ਲੋਕਾਂ ਦਾ ਸਾਥ: ਅਮਰਦੀਪ ਸਿੰਘ ਖੰਨਾ
ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਨੇ ਕਿਹਾ ਕਿ ਅਸੀਂ ਲੰਬੇ ਅਰਸੇ ਤੋਂ ਵਾਰਡ ਦੀ ਸੇਵਾ ਕਰਦੇ ਆ ਰਹੇ ਹਾਂ ਅਤੇ ਇਕੱਲਾ ਇਕੱਲਾ ਮੁਹੱਲਾ ਨਿਵਾਸੀ ਸਾਨੂੰ ਜਾਣਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਾਹਾਮਾਰੀ ਦੌਰਾਨ ਅਸੀਂ ਅਣਥੱਕ ਮਿਹਨਤ ਕੀਤੀ ਅਸੀਂ ਭਾਰੀ ਬਹੁਮੱਤ ਦੇ ਨਾਲ ਜਿੱਤ ਪ੍ਰਾਪਤ ਕਰਾਂਗੇ।
ਇਸ ਮੌਕੇ ਮੁਹੱਲਾ ਨਿਵਾਸੀ ਜੈਨ ਕੁਮਾਰ ਜੈਨ ਨੇ ਕਿਹਾ ਕਿ ਖੰਨਾ ਪਰਿਵਾਰ ਬਹੁਤ ਹੀ ਸਮਾਜ ਸੇਵੀ ਕੰਮਾਂ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਸਾਰਾ ਮੁਹੱਲਾ ਇਨ੍ਹਾਂ ਦੇ ਨਾਲ ਹੈ ਅਤੇ ਇਨ੍ਹਾਂ ਚੋਣਾਂ ’ਚ ਜਸਦੀਪ ਸਿੰਘ ਖੰਨਾ ਦੀ ਜਿੱਤ ਯਕੀਨੀ ਹੈ।