ਪਟਿਆਲਾ: ਪੁਲਿਸ ਨੇ ਲੋਕਾਂ ਨੂੰ ਧਰਮ ਦੇ ਨਾਂਅ ’ਤੇ ਲੜਾਉਣ ਵਾਲੇ ਇੱਕ ਸ਼ਖ਼ਸ ਨੂੰ ਕਾਬੂ ਕੀਤਾ ਹੈ। ਦਰਅਸਲ ਇਹ ਵਿਆਕਤੀ ਬਾਹਰ ਦੇ ਦੇਸ਼ਾਂ ਦੇ ਸਿਮ ਕਾਰਡ ਵਰਤ ਕੇ ਸਿੱਖ ਧਰਮ ਬਾਰੇ ਗਲ਼ਤ ਪ੍ਰਚਾਰ ਕਰਦਾ ਸੀ। ਐੱਸ.ਐੱਸ.ਪੀ ਵਿਕਰਮਜੀਤ ਸਿੰਘ ਦੁੱਗਲ ਅਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੀ ਫੋਟੋ ਉੱਤੇ ਵੀ ਇਸ ਵਿਆਕਤੀ ਨੇ ਕ੍ਰੋਸ ਦਾ ਨਿਸ਼ਾਨ ਮਾਰਕੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਇਸਦਾ ਪਿਓ ਇੱਕ ‘ਅਖਿਲ ਭਾਰਤੀ ਸੇਵਾ ਦਲ’ ਨਾਂ ਦੀ ਜਾਅਲੀ ਸੰਸਥਾ ਚਲਾਉਂਦਾ ਸੀ।
ਲੋਕਾਂ ਨੂੰ ਦਿੰਦਾ ਸੀ ਧਮਕੀਆਂ: ਪੁਲਿਸ
ਐੱਸ.ਪੀ. ਸਿਟੀ ਪਟਿਆਲਾ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਿਅਕਤੀ ਪੁਲਿਸ ਸੁਰੱਖਿਆ ਲੈਣ ਲਈ ਲੋਕਾਂ ਨੂੰ ਬਾਹਰੀ ਰਾਜਾਂ ਦੇ ਸਿਮ ਵਰਤ ਕੇ ਧਮਕੀਆਂ ਦਿੰਦਾ ਸੀ ਤੇ ਧਰਮ ਦਾ ਵੀ ਗਲਤ ਪ੍ਰਚਾਰ ਕਰਦਾ ਸੀ। ਜਿਸ ਨੂੰ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ’ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਮੁਲਜ਼ਮ ਤੋਂ ਪੁਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।