ਪਟਿਆਲਾ: ਜ਼ਿਲ੍ਹੇ ਦੇ ਬੂਦੇਲਾ ਮੰਦਿਰ ਵਿਖੇ ਬੀਜੇਪੀ ਵਰਕਰਾਂ ਦੀ ਚੱਲ ਰਹੀ ਸੀ ਮੀਟਿੰਗ ’ਚ ਪਟਿਆਲਾ ਦੀ ਸਮੂਹ ਲੀਡਰਸ਼ਿਪ ਤੇ ਬੀਜੇਪੀ ਆਗੂ ਗੁਰਤੇਜ਼ ਸਿੰਘ ਢਿੱਲੋਂ ਸ਼ਾਮਿਲ ਹੋਏ। ਉਥੇ ਹੀ ਜਦੋਂ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਿਸਾਨ ਆਗੂ ਬੀਜੇਪੀ ਆਗੂਆਂ ਦਾ ਘਿਰਾਓ ਕਰਨ ਪਹੁੰਚ ਗਏ। ਜਿਥੇ ਕਿਸਾਨਾਂ ਨੇ ਭਾਜਪਾ ਤੇ ਕੈਪਟਨ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਦੋਂ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ ਤੇ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰ ਦਿੱਤਾ। ਜਿਸ ਮਗਰੋਂ ਕਿਸਾਨਾਂ ਨੇ ਰੋਸ ’ਚ ਆਕੇ ਰੋਡ ਜਾਮ ਕਰ ਦਿੱਤਾ।
ਇਹ ਵੀ ਪੜੋ: ਮੰਡੀਆਂ ’ਚ ਮਾੜ੍ਹੇ ਪ੍ਰਬੰਧ,ਕਿਸਾਨ ਹੋ ਰਹੇ ਖੱਜਲ ਖੁਆਰ: ਮੁਲਤਾਨੀ
ਕਾਫੀ ਸਮੇਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਸ਼ਾਂਤ ਕੀਤਾ ਤੇ ਪੁਲਿਸ ਨੇ ਲਾਠੀਚਾਰਜ਼ ਲਈ ਕਿਸਾਨਾਂ ਤੋਂ ਮੁਆਫੀ ਮੰਗ ਜਿਸ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ ਕਿਸਾਨਾਂ ਨੇ ਕਿਹਾ ਕਿ ਬੀਜੇਪੀ ਦੇ ਆਗੂ ਧਾਰਮਿਕ ਮਸਲਾ ਬਣਾਉਣ ਲਈ ਧਾਰਮਿਕ ਸਥਾਨਾਂ ’ਤੇ ਮੀਟਿੰਗਾਂ ਕਰ ਰਹੇ ਹਨ ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਇਸੇ ਤਰ੍ਹਾਂ ਵਿਰੋਧ ਕਰਾਂਗੇ।
ਇਹ ਵੀ ਪੜੋ: ਦੇਸ਼ 'ਚ ਕੋਰੋਨਾ ਕਾਰਨ ਬਿਗੜੇ ਹਲਾਤਾਂ ਲਈ ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ