ETV Bharat / city

ਸ਼ਾਹੀ ਸ਼ਹਿਰ ‘ਚ ਤਣਾਅ: ਸ਼ਿਵਸੈਨਾ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਜਬਰਦਸਤ ਝੜਪ

ਪਟਿਆਲਾ ’ਚ ਸ਼ਿਵਸੈਨਿਕ ਅਤੇ ਖਾਲਿਸਤਾਨੀ ਸਮਰਥਕ ਆਪਸ ’ਚ ਭਿੜ ਗਏ। ਇਸ ਦੌਰਾਨ ਇੱਕ ਹਿੰਦੂ ਵਿਅਕਤੀ ਜ਼ਖਮੀ ਵੀ ਹੋ ਗਿਆ।

clash between Shiv Sena and Khalistan supporters in patiala
ਸ਼ਿਵਸੈਨਾ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਜਬਰਦਸਤ ਝੜਪ
author img

By

Published : Apr 29, 2022, 1:12 PM IST

Updated : Apr 29, 2022, 2:54 PM IST

ਪਟਿਆਲਾ: ਜ਼ਿਲ੍ਹੇ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋ ਸ਼ਿਵਸੈਨਾ ਅਤੇ ਖਾਲਿਸਤਾਨੀ ਸਮਰਥਕ ਆਪਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਹਿੰਦੂ ਜ਼ਖਮੀ ਵੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸਵੇਰ ਸਮੇਂ ਸ਼ਿਵਸੈਨਾ ਦੁਆਰਾ ਖਾਲਿਸਤਾਨ ਵਿਰੋਧ ਮਾਰਚ ਕੱਢਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਗਿਆ।

clash between Shiv Sena and Khalistan supporters in patiala
ਸ਼ਾਹੀ ਸ਼ਹਿਰ ‘ਚ ਤਣਾਅ: ਸ਼ਿਵਸੈਨਾ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਜਬਰਦਸਤ ਝੜਪ

ਇਸ ਮਾਰਚ ਦੌਰਾਨ ਦੋਵੇਂ ਜਥੇਬੰਦੀਆਂ ਆਪਸ ਚ ਭਿੜ ਗਈਆਂ। ਹਿੰਦੂ ਜਥੇਬੰਦੀ ਵੱਲੋਂ ਕੱਢੇ ਗਏ ਮਾਰਚ ਦਾ ਸਿੱਖ ਜਥੇਬੰਦੀ ਦੇ ਸਮਰਥਕਾਂ ਨੇ ਵਿਰੋਧ ਕੀਤਾ। ਜਿਸ ਕਾਰਨ ਇੱਕ ਹਿੰਦੂ ਵਿਅਕਤੀ ਜਖਮੀ ਵੀ ਹੋ ਗਿਆ। ਇਸ ਦੌਰਾਨ ਮੰਦਰ ਦੇ ਬਾਹਰ ਦੋਵੇਂ ਧਿਰਾਂ ਵਿਚਾਲੇ ਜੰਮ ਕੇ ਪਥਰਾਅ ਵੀ ਹੋਇਆ।

ਉੱਥੇ ਹੀ ਸ਼ਿਵਸੈਨਾ ਦੇ ਆਗੂ ਨੇ ਕਿਹਾ ਕਿ ਪੁਲਿਸ ਸਿਰਫ ਤਮਾਸ਼ਾ ਦੇਖ ਰਹੀ ਸੀ, ਉਨ੍ਹਾਂ ਖਾਲਿਸਤਾਨੀ ਸਮਰਥਕਾਂ ਵੱਲੋਂ ਉਨ੍ਹਾਂ ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ ਇਸ ਘਟਨਾ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਹੱਥ ਚ ਤਲਵਾਰ ਵੀ ਲੱਗੀ।

ਦੋਵੇਂ ਧਿਰਾਂ ਵਿਚਾਲੇ ਹੋਇਆ ਪਥਰਾਅ: ਸ਼ਿਵਸੈਨਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਜਾਣਕਾਰੀ ਜਿਵੇਂ ਹੀ ਖਾਲਿਸਤਾਨੀ ਸਮਰਥਕਾਂ ਵੱਲੋ ਇਸਦਾ ਵਿਰੋਧ ਕੀਤਾ ਜਾਣ ਲੱਗਾ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ। ਹਾਲਾਂਕਿ ਇਸ ਦੌਰਾਨ ਖਾਲਿਸਤਾਨੀ ਸਮਰਥਕਾਂ ਕਾਲੀ ਮੰਦਰ ਦੇ ਅੰਦਰ ਤਲਵਾਰਾਂ ਲੈ ਕੇ ਪਹੁੰਚ ਗਏ ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਵੀ ਹੋਈ।

ਉੱਥੇ ਇਸ ਮਾਮਲੇ ’ਤੇ ਡੀਐਸਪੀ ਮੋਹਿਤ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਹੌਲ ਨੂੰ ਕਾਫੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ। ਸਿੱਖ ਜਥੇਬੰਦੀਆਂ ਨੂੰ ਗਲਤ ਜਾਣਕਾਰੀ ਦਿੱਤੀ ਗਈ ਸੀ ਕਿ ਦੂਜੀ ਜਥੇਬੰਦੀ ਵੱਲੋਂ ਮਾਰਚ ਕੱਢਿਆ ਜਾ ਰਿਹਾ ਹੈ। ਪਰ ਜਦੋ ਉਨ੍ਹਾਂ ਨੇ ਇੱਥੇ ਆ ਕੇ ਦੇਖਿਆ ਤਾਂ ਅਜਿਹਾ ਕੁਝ ਵੀ ਨਹੀਂ ਸੀ। ਦੋਹਾਂ ਧਿਰਾਂ ਨੂੰ ਹੁਣ ਸ਼ਾਂਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਹੱਥ ਚ ਸੱਟ ਲੱਗੀ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਏਜੰਡੇ ਚ ਨਾ ਆਉਣ ਅਤੇ ਮਾਹੌਲ ਨੂੰ ਸ਼ਾਂਤ ਬਣਾਏ ਰੱਖਣ।

  • Patiala, Punjab | Seeing the problem of law and order here, police have been deployed. We are speaking with Shiv Sena's (one of the two groups) chief Harish Singla as they don't have any permission for the march: DSP pic.twitter.com/6QCGy2jZgy

    — ANI (@ANI) April 29, 2022 " class="align-text-top noRightClick twitterSection" data=" ">

ਭਗਵੰਤ ਮਾਨ ਨੇ ਕੀਤਾ ਟਵੀਟ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੰਸਾ ਉੱਤੇ ਟਵੀਟ ਕਰਦਿਆਂ ਲਿਖਿਆ ਕਿ ਪਟਿਆਲਾ ਵਿੱਚ ਝੜਪ ਦੀ ਘਟਨਾ ਬਹੁਤ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ, ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਨੂੰ ਵੀ ਸੂਬੇ ਵਿਚ ਗੜਬੜ ਪੈਦਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।

  • The incident of clashes in Patiala are deeply unfortunate. I spoke with the DGP, peace has been restored in the area. We are closely monitoring the situation and will not let anyone create disturbance in the State. Punjab’s peace and harmony is of utmost importance.

    — Bhagwant Mann (@BhagwantMann) April 29, 2022 " class="align-text-top noRightClick twitterSection" data=" ">

ਵਿਰੋਧੀਆਂ ਨੇ 'ਆਪ' ਸਰਕਾਰ ਲਈ ਨਿਸ਼ਾਨੇ 'ਤੇ : ਭਾਜਪਾ ਆਗੂ ਨਵੀਨ ਕੁਮਾਰ ਜਿੰਦਲ ਨੇ ਪਟਿਆਲਾ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ 'ਆਪ' ਸਰਕਾਰ ਅਤੇ ਅਰਵਿੰਦ ਕੇਜਰੀਵਾਲ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ, "ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਮਹਾਠੱਗ ਕੇਜਰੀਵਾਲ ਦਾ ਖੇਡ ਸ਼ੁਰੂ ਹੋ ਗਿਆ ਹੈ। ਅੱਜ ਪਟਿਆਲਾ ਦੇ ਕਾਲੀ ਦੇਵੀ ਮੰਦਿਰ ਨੇੜੇ ਦੰਗਾਕਾਰੀਆਂ ਨੇ ਪਥਰਾਅ ਕੀਤਾ ਅਤੇ ਖਾਲਿਸਤਾਨ ਦੇ ਨਾਅਰੇ ਲਾਏ। @AamAadmiParty ਸਰਕਾਰ ਬਣਦਿਆਂ ਹੀ ਖਾਲਿਸਤਾਨੀਆਂ ਦੇ ਹੌਸਲੇ ਵਧਦੇ ਜਾ ਰਹੇ ਹਨ।"

  • दिल्ली के बाद पंजाब मे भी महाठग केजरीवाल का खेल शुरू हो गया है।

    आज पटियाला मे काली देवी मंदिर के पास दंगाइयों ने पत्थरबाजी और गोलिया चलाई खालिस्तान के नारे भी लगाए गए@AamAadmiParty की सरकार बनते ही खालिस्तानियो के हौसले बुलंद होते जा रहे है..https://t.co/sXbltPrEC0 pic.twitter.com/9lUG0LtuYa

    — Naveen Kumar Jindal 🇮🇳 (@naveenjindalbjp) April 29, 2022 " class="align-text-top noRightClick twitterSection" data=" ">

ਭਾਜਪਾ ਨੇਤਾ ਅਸ਼ਵਨੀ ਸ਼ਰਮਾ ਦਾ ਬਿਆਨ : ਪਟਿਆਲਾ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ ਭਾਜਪਾ ਨੇਤਾ ਅਸ਼ਵਨੀ ਸ਼ਰਮਾ ਪ੍ਰੈਸ ਕਾਨਫਰੰਸ ਇਸ ਘਟਨਾ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ -

  • ਰਾਜ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਫੇਲ ਸਾਬਿਤ ਹੋਈ ਹੈ। 10 ਦਿਨ ਤੋਂ ਇਹ ਸਭ ਕੁਝ ਚੱਲ ਰਿਹਾ ਹੈ, ਸਾਰਿਆਂ ਨੂੰ ਪਤਾ ਸੀ।
  • ਸੂਬਾ ਸਰਕਾਰ ਉੱਤੇ ਸਵਾਲ ਖੜੇ ਕਰਦਿਆ ਉਨ੍ਹਾਂ ਕਿਹਾ ਕਿ ਕੀ ਇਹ ਸਭ ਕੁਝ ਜਾਣਬੁੱਝ ਕੇ ਹੋਣ ਦਿੱਤਾ ਗਿਆ ਹੈ। ਆਗੂ ਨੇ ਕਿਹਾ ਕਿ ਪੰਜਾਬ ਮਿਲ ਕੇ ਇੱਕਜੁੱਟ ਹੋ ਕੇ ਚੱਲਦਾ ਹੈ।
  • ਮੰਦਿਰ ਉੱਤੇ ਪਥਰਾਅ ਹੋਇਆ, ਕਿਸ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ।
  • ਕੀ ਦਿੱਲੀ ਦੀ ਤਰਜ਼ ਉੱਤੇ 'ਆਪ' ਪੰਜਾਬ ਵਿੱਚ ਇਹ ਸਭ ਕੁੱਝ ਤਾਂ ਨਹੀਂ ਕਰਵਾ ਰਹੀ।
  • ਬਿਜਲੀ ਦੇ ਮੁੱਦੇ 'ਤੇ ਧਰਨਾ ਦੇਣਾ, ਕੀ ਲੋਕਾਂ ਨੂੰ ਵਾਅਦਿਆਂ ਤੋਂ ਮੋੜਨ ਦੀ ਸਾਜ਼ਿਸ਼ ਹੈ?
  • ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
  • ਕੀ ਸਰਕਾਰ ਇਸ ਤੋਂ ਬਚਾ ਨਹੀਂ ਸਕਦੀ ਸੀ?

Last Updated : Apr 29, 2022, 2:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.