ਪਟਿਆਲਾ: 2364 ਈ.ਟੀ.ਟੀ ਸਿਲੇਕਟੇਡ ਅਧਿਆਪਕ ਯੂਨੀਅਨ ਵੱਲੋਂ ਅਪਣੇ ਨਿਯੁਕਤੀ ਪੱਤਰ ਜਾਰੀ ਕਰਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਗਰਮੀ ਜਿਆਦਾ ਹੋਣ ਦੇ ਕਾਰਨ ਮੋਤੀ ਮਹਿਲ ਅੱਗੇ ਸੰਘਰਸ਼ ਕਰ ਰਹੀਆਂ 2 ਮਹਿਲਾ ਅਧਿਆਪਕ ਬੇਹੋਸ਼ ਹੋ ਗਈਆਂ ਤੇ ਬੇਹੋਸ਼ ਹੋਣ ਤੋਂ ਬਾਅਦ ਬਾਕੀ ਸਾਥੀਆਂ ਵੱਲੋਂ ਆਪਣੇ ਕੱਪੜੇ ਉਤਾਰ ਦਿੱਤੇ ਗਏ ਅਤੇ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਤੇ ਗੱਲਬਾਤ ਦੌਰਾਨ ਈ.ਟੀ.ਟੀ 2364 ਸਿਲੇਕਟੇਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਆਖਿਆ ਕਿ ਸਾਡੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕੋ ਹੀ ਮੰਗ ਹੈ ਕਿ ਸਾਡੇ 2364 ਅਧਿਆਪਕਾਂ ਦੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਪਰ ਸਰਕਾਰ ਸਾਡੇ ਨਾਲ ਲਾਰੇਬਾਜੀ ਕਰ ਰਹੀ ਹੈ ਜਿਸ ਕਰਕੇ ਅਧਿਆਪਕਾਂ ਦਾ ਰੋਸ ਵਧਦਾ ਜਾ ਰਿਹਾ ਹੈ ਇਸ ਕਰਕੇ ਅੱਜ ਅਸੀਂ ਕੈਪਟਨ ਦੇ ਮਹਿਲ ਦਾ ਘਿਰਾਓ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਜਦੋਂ ਤਕ ਸਾਡੀ ਮੰਗਾਂ ਦਾ ਹੱਲ ਨਹੀਂ ਹੁੰਦਾ ਉਸ ਵੇਲੇ ਤੱਕ ਅਸੀਂ ਆਪਣਾ ਸੰਗਰਸ਼ ਜਾਰੀ ਰੱਖਾਂਗੇ।
ਦੂਜੇ ਪਾਸੇ ਈ.ਟੀ.ਟੀ 2364 ਸਿਲੇਕਟੇਡ ਅਧਿਆਪਕ ਯੂਨੀਅਨ ਮਹਿਲਾ ਆਗੂ ਕਿਰਨਪਾਲ ਕੌਰ ਨੇ ਆਖਿਆ ਕਿ ਸਾਡੀ ਮੰਗ ਹੈ ਕਿ ਸਾਡੇ ਨਿਯੁਕਤੀ ਪੱਤਰ ਜਾਰੀ ਕਰੇ ਜਾਣ ਤੇ ਸਾਨੂੰ ਨੌਕਰੀ ਦਿਤੀ ਜਾਵੇ, ਪਰ ਸਰਕਾਰ ਸਾਡੇ ਨਿਯੁਕਤੀ ਪੱਤਰ ਜਾਰੀ ਨਹੀਂ ਕਰ ਰਹੀ, ਜਿਸ ਕਰਕੇ ਸਾਰੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਰਸਤਿਆਂ ਤੇ ਸੰਗਰਸ਼ ਕਰ ਰਹੀਆਂ ਹਨ ਤੇ ਜੋ ਕੈਪਟਨ ਸਰਕਾਰ ਹੈ ਉਹ 16 ਬੇਰੁਜ਼ਗਾਰਾ ਨੂੰ ਨੌਕਰੀ ਦੇਣ ਦਾਵਾ ਕਰ ਰਹੀ। ਇਹ ਨੌਕਰੀ ਕਿਸੇ ਪਿੰਡ ਦੇ ਵਿੱਚ ਨਹੀਂ ਮਿਲੀ ਬਲਕਿ ਕੈਪਟਨ ਵੱਲੋਂ ਆਪਣੇ ਮੰਤਰੀਆਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਗਈਆ ਨੇ ਜਦੋ ਤੱਕ ਸਾਡੇ ਨਿਯੁਕਤੀ ਪੱਤਰ ਜਾਰੀ ਨਹੀਂ ਹੁੰਦੇ ਉਦੋਂ ਤੱਕ ਸੰਗਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।