ETV Bharat / city

ACCIDENT: ਲਗ਼ਜ਼ਰੀ ਗੱਡੀਆਂ ਦੀ ਭੇਂਟ ਚੜ੍ਹਿਆ ਨੌਜਵਾਨ, ਮੌਕੇ 'ਤੇ ਹੋਈ ਮੌਤ

ਲੁਧਿਆਣਾ ਦੇ ਗਿੱਲ ਨਹਿਰ ਫਲਾਇਓਵਰ ਤੋਂ ਖ਼ਬਰ ਹੈ, ਜਿਥੇ 2 ਫਾਰਚੂਨਰ ਗੱਡੀਆਂ 'ਚ ਬੈਠੇ ਨੌਜਵਾਨ ਆਪਸ 'ਚ ਰੇਸ ਲਗਾ ਰਹੇ ਸਨ। ਰੇਸ ਲਗਾਉਣ ਸਮੇਂ ਦੋਵੇਂ ਗੱਡੀਆਂ ਬੇਕਾਬੂ ਹੋ ਗਈਆਂ, ਜਿਨਾਂ ਵਿੱਚੋਂ ਇੱਕ ਗਿੱਲ ਨਹਿਰ ਫਲਾਇਓਵਰ 'ਤੇ ਖੰਬੇ 'ਚ ਜਾ ਟਕਰਾਈ ਜਦੋਂ ਕੇ ਦੂਜੀ ਨੇ 2 ਮੋਟਰਸਾਈਕਲ ਸਵਾਰਾਂ ਨੂੰ ਦਰੜ ਦਿੱਤਾ।

author img

By

Published : Jun 14, 2021, 7:21 AM IST

ਲਗ਼ਜ਼ਰੀ ਗੱਡੀਆਂ ਦੀ ਭੇਂਟ ਚੜ੍ਹਿਆ ਨੌਜਵਾਨ, ਮੌਕੇ 'ਤੇ ਹੋਈ ਮੌਤ

ਲੁਧਿਆਣਾ: ਉਂਝ ਕਹਿਣ ਨੂੰ ਤਾਂ ਐਤਵਾਰ ਨੂੰ ਮੁਕੰਮਲ ਲੌਕਡਊਨ ਹੁੰਦਾ ਹੈ, ਪਰ ਸ਼ਾਇਦ ਅਮੀਰਾਂ ਅਤੇ ਗਰੀਬਾਂ ਲਈ ਸਰਕਾਰ ਦੇ ਵੱਖੋ-ਵੱਖਰੇ ਪੈਮਾਨੇ ਹਨ। ਸਰਕਾਰ ਅਤੇ ਪ੍ਰਸ਼ਾਸਨ ਵਲੋਂ ਨਿਯਮਾਂ ਦੀ ਪਾਲਣਾ ਲਈ ਗਰੀਬਾਂ 'ਤੇ ਧੌਂਸ ਤਾਂ ਪਾਈ ਜਾਂਦੀ ਪਰ ਅਮੀਰ ਘਰਾਂ ਦੇ ਨੌਜਵਾਨਾਂ ਸਮੇਂ ਚੁੱਪੀ ਧਾਰ ਲੈਂਦੀ ਹੈ। ਅਜਿਹੇ ਅਮੀਰਜ਼ਾਦੇ ਨਸ਼ੇ ਦੀ ਹਾਲਤ 'ਚ ਸੜਕਾਂ 'ਤੇ ਲੋਕਾਂ ਨੂੰ ਮੌਤ ਵੰਡਦੇ ਫਿਰਦੇ ਹਨ।

ਅਜਿਹਾ ਤਾਜ਼ਾ ਮਾਮਲਾ ਲੁਧਿਆਣਾ ਦੇ ਗਿੱਲ ਨਹਿਰ ਫਲਾਇਓਵਰ ਤੋਂ ਸਾਹਮਣੇ ਆਇਆ ਹੈ, ਜਿਥੇ 2 ਫਾਰਚੂਨਰ ਗੱਡੀਆਂ 'ਚ ਬੈਠੇ ਨੌਜਵਾਨ ਆਪਸ 'ਚ ਰੇਸ ਲਗਾ ਰਹੇ ਸਨ। ਰੇਸ ਲਗਾਉਣ ਸਮੇਂ ਦੋਵੇਂ ਗੱਡੀਆਂ ਬੇਕਾਬੂ ਹੋ ਗਈਆਂ, ਜਿਨਾਂ ਵਿੱਚੋਂ ਇੱਕ ਗਿੱਲ ਨਹਿਰ ਫਲਾਇਓਵਰ 'ਤੇ ਖੰਬੇ 'ਚ ਜਾ ਟਕਰਾਈ ਜਦੋਂ ਕੇ ਦੂਜੀ ਨੇ 2 ਮੋਟਰਸਾਈਕਲ ਸਵਾਰਾਂ ਨੂੰ ਦਰੜ ਦਿੱਤਾ। ਜਿਸ 'ਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਗੱਡੀਆਂ ਨੂੰ ਕਬਜ਼ੇ ਚ ਲੈ ਕੇ ਚਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਦੋਵੇਂ ਗੱਡੀਆਂ ਆਪਸ ਵਿਚ ਰੇਸ ਲਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚੋਂ ਨਸ਼ੇ ਦਾ ਸਮਾਨ ਆਦਿ ਬਰਾਮਦ ਹੋਇਆ ਹੈ। ਜਿਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਸਬੰਧੀ ਮੌਕੇ 'ਤੇ ਪੁਜੇ ਏ.ਐੱਸ.ਆਈ ਨੇ ਕਿਹਾ ਕੇ ਉਨ੍ਹਾਂ ਵਲੋਂ ਕਾਰ ਚਾਲਕ ਦਾ ਨਾਮ, ਨੰਬਰ ਅਤੇ ਪਤਾ ਸਭ ਨੋਟ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਰ ਨੌਜਵਾਨ ਚਲਾ ਰਿਹਾ ਸੀ ਪਰ ਉਸ ਨਾਲ ਹੋਰ ਕਿੰਨੇ ਲੋਕ ਸਨ ਇਹ ਤਾਂ ਤਫਤੀਸ਼ ਤੋਂ ਬਾਅਦ ਹੀ ਪਤਾ ਚਲੇਗਾ।

ਇਹ ਵੀ ਪੜ੍ਹੋ:ਸ੍ਰੀ ਰਾਮ ਮੰਦਿਰ ਦੇ ਲਈ ਖਰੀਦੀ ਜ਼ਮੀਨ 'ਚ ਘੁਟਾਲਾ ਹੋਣ ਦੇ ਲੱਗੇ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.