ਲੁਧਿਆਣਾ: ਬੁੱਢੇਵਾਲ ਰੋਡ ਉਪਰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਧਾਗਾ ਮਿੱਲ (YARN MILL) ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਉਸ ਨੂੰ ਬੁਝਾਉਣ ਲਈ ਤਕਰੀਬਨ ਤਕਰੀਬਨ 7 ਘੰਟੇ ਲੱਗੇ ਤੇ ਪੂਰੀ ਬਿਲਡਿੰਗ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ, ਸਾਰੀ ਮਸ਼ੀਨਰੀ ਵੀ ਅੱਗ ਦੇ ਨਾਲ ਸੜ ਗਈ।
ਇਹ ਵੀ ਪੜੋ: ਪੰਜਾਬ ਦੇ ਕਈ ਸ਼ਹਿਰਾਂ 'ਚ ਪਿਆ ਆਫਤ ਦਾ ਮੀਂਹ !
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਢੇਵਾਲ ਰੋਡ ਉਪਰ ਧਾਗਾ ਮਿੱਲ (YARN MILL) ਨੂੰ ਅੱਗ ਲੱਗੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਤਕਰੀਬਨ 8 ਵਜੇ ਮਿਲੀ ਸੀ ਜਿਸ ਤੋਂ ਮਗਰੋਂ ਤਕਰੀਬਨ 50 ਤੋਂ 60 ਗੱਡੀਆਂ ਪਾਣੀ ਦੀਆਂ ਲੱਗ ਚੁੱਕੀਆਂ ਹਨ। ਉਹਨਾਂ ਨੇ ਕਿਹਾ ਕਿ ਬੇਸ਼ੱਕ ਬਿਲਡਿੰਗ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕੀ ਹੈ, ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਉਥੇ ਹੀ ਫ਼ੈਕਟਰੀ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਤਕਰੀਬਨ 8 ਵਜੇ ਪਤਾ ਲੱਗਿਆ ਸੀ ਤਾਂ ਉਹ ਜਲਦਬਾਜ਼ੀ ਵਿੱਚ ਇਥੇ ਪਹੁੰਚੇ ਤੇ ਦੇਖਿਆ ਕਿ ਇਥੇ ਅੱਗ ਲੱਗੀ ਹੋਈ। ਬੇਸ਼ੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੁਆਰਾ ਅੱਗ ਕਾਬੂ ਪਾ ਲਿਆ ਗਿਆ ਹੈ, ਪਰ ਦਾ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਹੈ ਅਤੇ ਬਿਲਡਿੰਗ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ।
ਇਹ ਵੀ ਪੜੋ: Punjab Police: ASI ਨੇ ਅਪਾਹਜ ਵਿਅਕਤੀ ਨਾਲ ਕੀਤੀ ਕੁੱਟਮਾਰ