ETV Bharat / city

ਵਿਦੇਸ਼ੀ ਲਾੜੀਆਂ ਦੀਆਂ ਕਰਤੂਤਾਂ ਆਈਆਂ ਸਾਹਮਣੇ - Manisha Gulati

3600 ਦੇ ਕਰੀਬ ਲਾੜਿਆਂ ਨੇ ਬੀਤੇ 5 ਸਾਲਾਂ ਦੇ ਅੰਦਰ 150 ਕਰੋੜ ਰੁਪਏ ਦੀ ਠੱਗੀ ਆਪਣੇ ਸਹੁਰਾ ਪਰਿਵਾਰ ਨਾਲ ਮਾਰੀ ਹੈ। 6 ਮਹੀਨਿਆਂ ਵਿੱਚ ਹੀ ਅਜਿਹੇ 200 ਮਾਮਲੇ ਸਾਹਮਣੇ ਆਏ ਹਨ। 3300 ਕੁੱਲ ਵਿਦੇਸ਼ ਮੰਤਰਾਲੇ ਕੋਲ ਸ਼ਿਕਾਇਤਾਂ ਆਈਆਂ ਹਨ ਜਿਨ੍ਹਾਂ ਵਿੱਚੋਂ 3000 ਸ਼ਿਕਾਇਤਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ।

ਕੁੜੀਆਂ ਵੱਲੋਂ ਵਿਦੇਸ਼ ਜਾ ਕੇ ਮੁੰਡਿਆਂ ਨੂੰ ਧੋਖਾ ਦੇਣ ਮਾਮਲੇ 'ਚ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

author img

By

Published : Jul 14, 2021, 6:44 AM IST

Updated : Jul 17, 2021, 4:44 PM IST

ਲੁਧਿਆਣਾ: ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਲਾਲਸਾ ਇਸ ਕਦਰ ਵਧ ਗਈ ਹੈ ਕਿ ਮੁੰਡੇ ਇਸ ਦੇ ਲਈ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਪੰਜਾਬ 'ਚ ਪਹਿਲਾਂ ਤਾਂ ਮਾਪੇ ਲੜਕੀਆਂ ਦਾ ਵਿਆਹ ਬਾਹਰੋਂ ਆਏ ਐੱਨਆਰਆਈ ਮੁੰਡਿਆਂ ਨਾਲ ਕਰ ਦਿੰਦੇ ਸਨ ਜੋ ਅਕਸਰ ਪੰਜਾਬੀਆ ਭੋਲੀ ਭਾਲੀ ਲੜਕੀਆਂ ਨੂੰ ਧੋਖਾ ਦੇ ਦਿੰਦੇ ਸਨ।

ਹੁਣ ਤੱਕ ਵਿਦੇਸ਼ 'ਚ ਵਸਣ ਦੇ ਨਾਂ ਤੇ 3600 ਦੇ ਕਰੀਬ ਲਾੜਿਆਂ ਨੇ ਬੀਤੇ 5 ਸਾਲਾਂ ਦੇ ਅੰਦਰ 150 ਕਰੋੜ ਰੁਪਏ ਦੀ ਠੱਗੀ ਆਪਣੇ ਸਹੁਰਾ ਪਰਿਵਾਰ ਨਾਲ ਮਾਰੀ ਹੈ। 6 ਮਹੀਨਿਆਂ ਵਿੱਚ ਹੀ ਅਜਿਹੇ 200 ਮਾਮਲੇ ਸਾਹਮਣੇ ਆਏ ਹਨ ਅਤੇ ਵਿਦੇਸ਼ ਭੇਜਣ ਦੇ ਨਾਂ ਤੇ ਚਾਲੀ ਲੱਖ ਰੁਪਏ ਤੱਕ ਦਾ ਖਰਚਾ ਕਰਵਾ ਕੇ ਲਾੜੀਆਂ ਵਿਦੇਸ਼ ਜਾ ਕੇ ਮੁੱਕਰ ਜਾਂਦੀਆਂ ਹਨ।

ਸਹੁਰਾ ਪਰਿਵਾਰ ਇਸ ਕਰਕੇ ਖ਼ਰਚਾ ਕਰਦਾ ਹੈ ਕਿ ਲਾੜੀ ਵਿਦੇਸ਼ ਜਾ ਕੇ ਉਨ੍ਹਾਂ ਦੇ ਬੇਟੇ ਨੂੰ ਵੀ ਉੱਥੇ ਸੱਦ ਲਵੇਗੀ। ਵਿਦੇਸ਼ ਮੰਤਰਾਲੇ ਕੋਲ ਅਜਿਹੀਆਂ ਹਜ਼ਾਰਾਂ ਸ਼ਿਕਾਇਤਾਂ ਪੰਜਾਬ ਨਾਲ ਸੰਬੰਧਤ ਆ ਰਹੀਆਂ ਹਨ। 3300 ਕੁੱਲ ਵਿਦੇਸ਼ ਮੰਤਰਾਲੇ ਕੋਲ ਸ਼ਿਕਾਇਤਾਂ ਆਈਆਂ ਹਨ ਜਿਨ੍ਹਾਂ ਵਿੱਚੋਂ 3000 ਸ਼ਿਕਾਇਤਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ।

ਕੁੜੀਆਂ ਵੱਲੋਂ ਵਿਦੇਸ਼ ਜਾ ਕੇ ਮੁੰਡਿਆਂ ਨੂੰ ਧੋਖਾ ਦੇਣ ਮਾਮਲੇ 'ਚ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਲੁਧਿਆਣਾ ਤੋਂ ਵੀ ਆਇਆ ਇੱਕ ਮਾਮਲਾ ਸਾਹਮਣੇ

ਇੱਕ ਅਜਿਹਾ ਮਾਮਲਾ ਲੁਧਿਆਣਾ ਤੋਂ ਵੀ ਸਾਹਮਣੇ ਆਇਆ ਹੈ। 4 ਸਾਲ ਦੀ ਸਰਗੁਨ ਕੌਰ ਜਿਸ ਦੀ ਮਾਂ ਸਿਮਰਨ ਉਸ ਨੂੰ 2 ਸਾਲ ਦੀ ਉਮਰ ਚ ਹੀ ਛੱਡ ਕੇ ਕੈਨੇਡਾ ਚਲੀ ਗਈ ਸੀ। ਮਾਂ ਜਦੋਂ ਬਾਹਰ ਗਈ ਤਾਂ ਬੱਚੀ ਨਾਲ ਵਾਅਦਾ ਕਰਕੇ ਗਈ ਕਿ ਤਿੰਨ ਮਹੀਨੇ ਦੇ ਅੰਦਰ ਉਸ ਨੂੰ ਬਾਹਰ ਸੱਦ ਲਵੇਗੀ ਪਰ ਦੋ ਸਾਲ ਬੀਤ ਜਾਣ ਮਗਰੋਂ ਵੀ ਬੱਚੀ ਅਤੇ ਬੱਚੀ ਦੇ ਪਿਓ ਨੂੰ ਬਾਹਰ ਤਾਂ ਕੀ ਸੱਦਣਾ ਸੀ ਸਗੋਂ ਉਨ੍ਹਾਂ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ।

ਬੱਚੀ ਆਪਣੀ ਮਾਂ ਲਈ ਤੜਪਦੀ ਹੈ ਅਤੇ ਉਸ ਨੂੰ ਯਾਦ ਕਰਦੀ ਰਹਿੰਦੀ ਹੈ। ਸਿਮਰਨ ਦੇ ਪਤੀ ਨੇ ਦੱਸਿਆ ਕਿ ਕੈਨੇਡਾ ਜਾਣ ਤੋਂ ਬਾਅਦ ਕੁਝ ਸਮਾਂ ਤਾਂ ਉਹ ਸਹੀ ਤਰ੍ਹਾਂ ਉਨ੍ਹਾਂ ਨਾਲ ਗੱਲ ਕਰਦੀ ਰਹੀ ਪਰ ਉਸ ਤੋਂ ਬਾਅਦ ਉਸਦਾ ਅਤੇ ਉਸਦੇ ਸਾਰੇ ਪਰਿਵਾਰ ਵਾਲਿਆਂ ਦਾ ਨੰਬਰ ਬਲੌਕ ਕਰ ਦਿੱਤਾ।

ਉਧਰ ਸਿਮਰਨ ਦੀ ਸੱਸ ਨੇ ਵੀ ਦੱਸਿਆ ਕਿ ਉਸ ਦਾ ਆਪਣੀ ਨੂੰਹ ਨਾਲ ਬਹੁਤ ਵਧੀਆ ਰਿਸ਼ਤਾ ਸੀ ਪਰ ਬਾਹਰ ਜਾ ਕੇ ਸ਼ਾਇਦ ਉਸ ਦਾ ਕਿਸੇ ਹੋਰ ਨਾਲ ਸਬੰਧ ਬਣ ਗਿਆ ਜਿਸ ਕਰਕੇ ਆਪਣੀ ਛੋਟੀ ਜਿਹੀ ਬੱਚੀ ਵੱਲ ਵੀ ਮੁੜ ਕੇ ਨਹੀਂ ਵੇਖਿਆ ਉਨ੍ਹਾਂ ਕਿਹਾ ਕਿ ਪਰਿਵਾਰ ਨੇ 25 ਲੱਖ ਰੁਪਿਆ ਖਰਚ ਕੇ ਉਸ ਨੂੰ ਬਾਹਰ ਭੇਜਿਆ ਸੀ। ਹੁਣ ਕੇਸ ਚੱਲ ਰਿਹਾ ਹੈ ਅਤੇ ਉਹ ਹੁਣ ਵੀ ਬੱਚੀ ਦੀ ਮਾਂ ਨੂੰ ਅਪਨਾਉਣ ਲਈ ਤਿਆਰ ਹਨ ਪਰ ਕੁੜੀ ਦਾ ਪਰਿਵਾਰ ਤਲਾਕ ਦੀ ਮੰਗ ਕਰ ਹੈ।

ਲੜਕੀ ਦੀ ਮਾਂ ਨੇ ਮੁੰਡੇ ਦੇ ਪਰਿਵਾਰ ਉੱਤੇ ਦੋਸ਼

ਇਸ ਸੰਬੰਧੀ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਰਾ ਖਰਚਾ ਉਨ੍ਹਾਂ ਨਹੀਂ ਕੀਤਾ ਸੀ ਲੜਕੇ ਦਾ ਪਰਿਵਾਰ ਝੂਠ ਬੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਆਪਣੀ ਬੇਟੀ ਨਾਲ ਉਸ ਦਾ ਤਲਾਕ ਚਾਹੁੰਦੇ ਹਨ ਪਰ ਉਹ ਆਪਣੀ ਦੋਹਤੀ ਨੂੰ ਅਪਣਾਉਣ ਲਈ ਤਿਆਰ ਹਨ।

ਮਹਿਲਾ ਕਮਿਸ਼ਨ ਨੇ ਦਿੱਤੀ ਸਖ਼ਤ ਪ੍ਰਤਿਕਿਰਿਆ

ਇਸ ਮਾਮਲੇ ਨੂੰ ਮਹਿਲਾ ਕਮਿਸ਼ਨ ਆਯੋਗ ਨੇ ਆਪਣੇ ਧਿਆਨ ਵਿੱਚ ਲਿਆਦਾ ਹੈ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਉੱਤੇ ਸਖ਼ਤ ਪ੍ਰਤਿਕਿਰਿਆ ਵਿਖਾਈ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੁੜੀਆਂ ਬਾਹਰ ਜਾ ਕੇ ਮੁੰਡਿਆ ਨੂੰ ਧੋਖਾ ਦੇ ਰਹਿਆਂ ਹਨ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜਾ ਬਰਨਾਲੇ ਵਾਲਾ ਕੇਸ ਸਾਹਮਣੇ ਆਇਆ ਹੈ ਉਸ ਦੀ ਨਿਰਪਖ ਜਾਂਚ ਕਰਵਾਈ ਜਾਵੇਗੀ ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਵੀ ਇਸ ਮਸਲੇ ਉੱਤੇ ਗੱਲਬਾਤ ਕਰਨਗੇ।

ਇਹ ਵੀ ਪੜ੍ਹੋਂ : ਸਿੱਧੂ ਦੇ ਟਵਿਟ ਤੋਂ ਬਾਅਦ ਕਾਂਗਰਸ ਦਾ ਪਹਿਲਾਂ ਬਿਆਨ...

Last Updated : Jul 17, 2021, 4:44 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.