ਲੁਧਿਆਣਾ:ਸੰਯੁਕਤ ਸਮਾਜ ਮੋਰਚਾ (sanyukt smasj morcha)ਵੱਲੋਂ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ 2022 (punjab assembly election 2022) ਲੁਧਿਆਣਾ ਅੰਦਰ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਚ ਦੂਜੀ ਸੂਚੀ ਵੀ ਜਾਰੀ ਕਰਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਲੁਧਿਆਣਾ ਦੇ ਮੁੱਖ ਦਫ਼ਤਰ ਵਿੱਚ ਵੱਡੀ ਤਾਦਾਦ ਅੰਦਰ ਐਪਲੀਕੇਸ਼ਨਾਂ ਆ ਰਹੀਆਂ ਨੇ ਹੁਣ ਤਕ ਸੰਯੁਕਤ ਸਮਾਜ ਮੋਰਚੇ ਨੂੰ ਇੱਕ ਹਜ਼ਾਰ ਤੋਂ ਵੱਧ ਬਿਨੈਕਾਰਾਂ ਵੱਲੋਂ ਚੋਣਾਂ ਲੜਨ ਲਈ ਐਪਲੀਕੇਸ਼ਨਾਂ ਦਿੱਤੀਆਂ ਜਾ ਚੁੱਕੀਆਂ ਨੇ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਸਗੋਂ ਸੰਯੁਕਤ ਸਮਾਜ ਮੋਰਚਾ ਸਮਾਜ ਦੇ ਲਈ ਚੰਗੇ ਕੰਮ ਕਰਨ ਵਾਲੇ ਅਤੇ ਪੰਜਾਬੀਆਂ ਲਈ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਨੂੰ ਵੀ ਟਿਕਟਾਂ ਦੇ ਰਹੇ ਨੇ (will win 117 seats:dr.sweman singh)
ਡਾ. ਸਵੈਮਾਨ ਸਿੰਘ ਨੇ ਦਿੱਤੀ ਸੀ ਡਾਕਟਰੀ ਮਦਦ
ਦਿੱਲੀ ਦੇ ਕਿਸਾਨ ਮੋਰਚੇ ਦੇ ਦੌਰਾਨ ਲੋਕਾਂ ਦੀ ਡਾਕਟਰੀ ਸਹਾਇਤਾ ਕਰਨ ਵਾਲੇ ਡਾ ਸਵੈਮਾਨ ਸਿੰਘ ਸਾਡੀ ਟੀਮ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਚੰਗੇ ਉਮੀਦਵਾਰ ਚੋਣ ਮੈਦਾਨ ਚ ਉਤਾਰੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਇੰਨਾ ਉਤਸ਼ਾਹ ਹੈ ਕਿ ਉਨ੍ਹਾਂ ਨੂੰ ਇੱਕ ਇੱਕ ਹਲਕੇ ਤੋਂ ਦਰਜਨਾਂ ਬਿਨੈਕਾਰਾਂ ਦੀਆਂ ਐਪਲੀਕੇਸ਼ਨਾਂ ਦੀ ਚੋਣਾਂ ਲੜਨ ਲਈ ਮਿਲ ਰਹੀਆਂ ਨੇ ਡਾ ਸਵੈਮਾਨ ਨੇ ਵੀ ਦੱਸਿਆ ਕਿ ਰਵਾਇਤੀ ਪਾਰਟੀਆਂ ਨੂੰਹ ਵਿਦੇਸ਼ਾਂ ਵਿੱਚ ਬੈਠੇ ਐੱਨਆਰਆਈ ਫੰਡਿੰਗ (nri funding)ਕਰਦੇ ਰਹੇ ਪਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸਾਰੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਖਾਧਾ ਹੈ ਪੰਜਾਬ ਚ ਨਸ਼ੇ ਯੁੱਗਾਂ ਪ੍ਰਸਾਰ ਕੀਤਾ ਹੈ ਉਨ੍ਹਾਂ ਕਿਹਾ ਕਿ ਹੁਣ ਉਹ ਗਲਤੀਆਂ ਦੁਬਾਰਾ ਨਹੀਂ ਦੁਹਰਾਉਣਗੇ।
ਦੂਜੀਆਂ ਪਾਰਟੀਆਂ ਦੇ ਨਕਾਰੇ ਉਮੀਦਵਾਰਾਂ ਨੂੰ ਮੋਰਚਾ ਦੀ ਟਿਕਟ ਨਹੀਂ ਵਿੱਚ ਕੋਈ ਥਾਂ ਨਹੀਂ
ਡਾ ਸਵੈਮਾਨ ਸਿੰਘ ਨੇ ਵੀ ਕਿਹਾ ਕਿ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਉਨ੍ਹਾਂ ਉਮੀਦਵਾਰਾਂ ਲਈ ਕੋਈ ਪਲੈਟਫਾਰਮ ਨਹੀਂ ਬਣੇਗਾ ਜਿਨ੍ਹਾਂ ਨੂੰ ਬਾਕੀ ਪਾਰਟੀਆਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ ਪਰ ਉਹ ਉਮੀਦਵਾਰ ਜੋ ਕਿ ਕਾਬਿਲ ਸਨ ਅਤੇ ਉਨ੍ਹਾਂ ਦੀਆਂ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਕਰੋੜਾਂ ਰੁਪਏ ਚ ਟਿਕਟਾਂ ਵੇਚ ਦਿੱਤੀਆਂ ਗਈਆਂ ਅਜਿਹੇ ਉਮੀਦਵਾਰਾਂ ਨੂੰ ਉਹ ਜ਼ਰੂਰ ਮੌਕਾ ਦੇਣਗੇ ਉਨ੍ਹਾਂ ਨੇ ਕਿਹਾ ਸਿਰਫ ਕਿਸਾਨ ਹੀ ਨਹੀਂ ਸਗੋਂ ਸਮਾਜ ਦੇ ਚੰਗੇ ਲੋਕ ਆਈਏਐੱਸ ਆਈਪੀਐੱਸ ਵੀ ਸਾਡੇ ਕੋਲ ਟਿਕਟਾਂ ਲਾ ਰਹੇ ਨੇ ਉਨ੍ਹਾਂ ਨੂੰ ਵੀ ਪਹਿਲ ਦੇਣਗੇ।
ਪੂਰਾ ਮੋਚਰਾ ਕਰਦਾ ਹੈ ਟਿਕਟਾਂ ਤੈਅ
ਡਾ ਸਵੈਮਾਨ ਸਿੰਘ ਨੇ ਵੀ ਕਿਹਾ ਕਿ ਉਹ ਭਾਵੇਂ ਚੋਣਾਂ ਨਹੀਂ ਲੜਨਗੇ ਕਿਉਂਕਿ ਉਨ੍ਹਾਂ ਤੋਂ ਬਿਹਤਰ ਉਮੀਦਵਾਰ ਵੀ ਚੋਣਾਂ ਵਿੱਚ ਭਾਗੀਦਾਰੀ ਲੈ ਰਹੇ ਨੇ ਇਸ ਕਰਕੇ ਬਕਾਇਦਾ ਜਦੋਂ ਐਪਲੀਕੇਸ਼ਨਾਂ ਆਉਂਦੀਆਂ ਹਨ ਤਾਂ ਉਨ੍ਹਾਂ ਵਿੱਚੋਂ ਸ਼ਾਰਟਲਿਸਟ ਕਰਕੇ ਇੰਟਰਵਿਊ ਲਏ ਜਾਂਦੇ ਨੇ ਅਤੇ ਉਸ ਦੇ ਆਧਾਰ ਤੇ ਹੀ ਟਿਕਟਾਂ ਵੰਡੀਆਂ ਜਾਂਦੀਆਂ ਨੇ ਉਨ੍ਹਾਂ ਕਿਹਾ ਕਿ ਪੂਰਾ ਸੰਯੁਕਤ ਸਮਾਜ ਮੋਰਚਾ ਇਕਜੁੱਟ ਹੋ ਕੇ ਇਹ ਨਿਰਧਾਰਿਤ ਕਰਦਾ ਹੈ ਕਿ ਟਿਕਟ ਕਿਸ ਨੂੰ ਦੇਣੀ ਹੈ
ਇਹ ਵੀ ਪੜ੍ਹੋ:ਪੰਜਾਬ ਵਿੱਚ ਭਾਜਪਾ ਨੇ ਤੋੜਿਆ ਰਿਕਾਰਡ, ਟਿਕਟਾਂ ਲਈ ਚਾਰ ਹਜਾਰਾਂ ਤੋਂ ਵੱਧ ਬਿਨੈ