ਲੁਧਿਆਣਾ: ਪੰਜਾਬ ਵਿੱਚ ਕਣਕ ਦਾ ਸੀਜ਼ਨ ਚੱਲ ਰਿਹਾ ਹੈ। ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਕਰਕੇ ਪੰਜਾਬ ਦੇ ਵਿੱਚ ਕਣਕ ਦਾ ਸੀਜ਼ਨ ਸਮੇਂ ਨਾਲੋਂ ਦੇਰੀ ਨਾਲ ਸ਼ੁਰੂ ਹੋਇਆ ਹੈ, ਉੱਥੇ ਹੀ ਹੁਣ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਵਾਇਰਸ ਕਰਕੇ ਪ੍ਰਸ਼ਾਸਨ ਵੱਲੋਂ ਥੋੜ੍ਹੇ ਥੋੜ੍ਹੇ ਕਿਸਾਨਾਂ ਨੂੰ ਪਾਸ ਜਾਰੀ ਕਰਕੇ ਉਨ੍ਹਾਂ ਦੀ ਕਣਕ ਚੁੱਕੀ ਜਾ ਰਹੀ ਹੈ।
ਕਣਕ ਦੀ ਖ਼ਰੀਦ ਨਿਰੰਤਰ ਨਾ ਚੱਲਣ ਕਾਰਨ ਕਿਸਾਨਾਂ ਦੀ ਮੰਡੀਆਂ ਚ ਪਈ ਕਣਕ ਅਤੇ ਖੇਤਾਂ ਚ ਖੜ੍ਹੀ ਕਣਕ ਦਾ ਨੁਕਸਾਨ ਹੋ ਰਿਹਾ ਹੈ।
![ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ](https://etvbharatimages.akamaized.net/etvbharat/prod-images/pb-ldh-01-rain-effect-edit-pkg-7205443_20042020161451_2004f_1587379491_184.jpg)
ਈਟੀਵੀ ਭਾਰਤ ਦੀ ਟੀਮ ਵੱਲੋਂ ਜਦੋਂ ਲੁਧਿਆਣਾ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਮੰਡੀ ਵਿੱਚ ਕੋਈ ਖ਼ਾਸ ਪ੍ਰਬੰਧ ਨਹੀਂ ਨੇ, ਕਿਸਾਨਾਂ ਨੇ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢਦਿਆਂ ਕਿਹਾ ਕਿ ਅੱਜ ਕਿਸਾਨ ਮੰਡੀਆਂ ਚ ਰੁਲ ਰਿਹਾ ਹੈ।
![ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ](https://etvbharatimages.akamaized.net/etvbharat/prod-images/pb-ldh-01-rain-effect-edit-pkg-7205443_20042020161451_2004f_1587379491_1021.jpg)
ਪਰ ਨਾ ਤਾਂ ਸਮੇਂ ਸਿਰ ਕਣਕ ਦੀ ਖਰੀਦ ਹੋ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਢੰਗ ਨਾਲ ਪਾਸ ਜਾਰੀ ਹੋ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਬੇਮੌਸਮੀ ਬਰਸਾਤ ਦੀ ਉਨ੍ਹਾਂ ਤੇ ਦੋਹਰੀ ਮਾਰ ਪੈ ਰਹੀ ਹੈ।
![ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ](https://etvbharatimages.akamaized.net/etvbharat/prod-images/pb-ldh-01-rain-effect-edit-pkg-7205443_20042020161451_2004f_1587379491_639.jpg)
ਇਸ ਸਬੰਧੀ ਸਰਕਾਰ ਕੋਈ ਕਦਮ ਨਹੀਂ ਚੁੱਕ ਰਹੀ ਹੈ। ਮੰਡੀ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਮੀਂਹ 'ਚ ਭਿੱਜ ਰਹੀ ਹੈ ਅਤੇ ਜੋ ਕਣਕ ਬੋਰੀਆਂ 'ਚ ਪਾਈ ਗਈ ਹੈ ਉਹ ਵੀ ਖ਼ਰਾਬ ਹੋ ਰਹੀ ਹੈ।