ਲੁਧਿਆਣਾ: ਕਿਸਾਨ ਅੰਦੋਲਨ ਕਰਕੇ ਲਗਾਤਾਰ ਸਬਜ਼ੀਆਂ ਦੇ ਭਾਅ ਲੁਧਿਆਣਾ ਮੰਡੀ ਵਿੱਚ ਡਿੱਗ ਰਹੇ ਹਨ ਜਿਸ ਦਾ ਕਾਰਨ ਹੈ ਕਿ ਦਿੱਲੀ ਵਿਚ ਸਬਜ਼ੀਆਂ ਜਾਂ ਨਹੀਂ ਰਹੀਆਂ ਅਤੇ ਲੁਧਿਆਣੇ ਵਿੱਚ ਸਬਜ਼ੀਆਂ ਜਿਹੜੀਆਂ ਨੇ ਮਿੱਟੀ ਦੇ ਭਾਅ ਵਿੱਕ ਰਹੀਆਂ ਹਨ। ਜੇ ਗੋਭੀ ਦੀ ਗੱਲ ਕੀਤੀ ਜਾਵੇ ਤੇ ਗੋਭੀ ਮੰਡੀ ਵਿੱਚ ਇੱਕ ਰੁਪਏ ਕਿਲੋ ਦੇ ਹਿਸਾਬ ਨਾਲ ਵਿੱਕ ਰਹੀ ਹੈ ਜਿਸ ਨਾਲ ਕਿਸਾਨ ਦੀ ਤੁੜਵਾਈ ਅਤੇ ਲਾਗਤ ਵੀ ਪੂਰੀ ਨਹੀਂ ਹੋ ਰਹੀ ।
ਕਿਸਾਨਾਂ ਨੂੰ ਦੋਹਰੀ ਮਾਰ
ਮਜਬੂਰਨ ਕਿਸਾਨ ਨੂੰ ਗੋਭੀ ਉੱਪਰ ਟਰੈਕਟਰ ਚਲਾਉਣਾ ਪੈ ਰਿਹਾ ਹੈ ਜਾਂ ਡੰਗਰਾਂ ਨੂੰ ਪਾਉਣੀ ਪੈ ਰਹੀ ਹੈ ਕਿਸਾਨ ਦੋਨੋਂ ਪਾਸੇ ਵੱਡੀ ਮਾਰ ਖਾ ਰਿਹਾ ਹੈ ਇਕ ਪਾਸੇ ਕੇਂਦਰ ਸਰਕਾਰ ਤੋਂ ਅਤੇ ਦੂਸਰੇ ਪਾਸੇ ਸਬਜ਼ੀਆਂ ਦੇ ਭਾਅ ਡਿੱਗਣ ਕਾਰਨ ਸਰਕਾਰ ਕਹਿ ਦਿੰਦੀ ਹੈ ਕਿ ਹੋਰ ਸਬਜ਼ੀਆਂ ਲਗਾਓ ਝੋਨੇ ਅਤੇ ਕਣਕ ਦੇ ਚੱਕਰ ਤੋਂ ਬਾਹਰ ਨਿਕਲੋ ਪਰ ਸਰਕਾਰਾ ਬਾਹਾਂ ਨਹੀਂ ਫੜਦੀਆਂ। ਅਜਿਹੇ ਵਿੱਚ ਕਿਸਾਨ ਇੰਤਜ਼ਾਰ ਕਰ ਰਿਹਾ ਹੈ ਕਿ ਮੰਡੀਆਂ ਵਿੱਚ ਕੋਈ ਉਸ ਕਦੀ ਖਰੀਦਦਾਰ ਉਸਦੀ ਗੋਭੀ ਦਾ ਭਾਅ ਚੱਕੇ ਪਰ ਅਜਿਹਾ ਨਹੀਂ ਹੋ ਪਾਇਆ, ਗਾਜਰ 5 ਰੁਪਏ ਕਿਲੋ, ਆਲੂ ਦੀ ਬੋਰੀ 700 ਰੁਪਏ ਅਤੇ ਮਟਰ ਦੀ ਕੀਮਤ ਵੀ ਘਟ ਕੇ 14 ਰੁਪਏ ਕਿੱਲੋ ਹੀ ਰਹਿ ਗਈ ਹੈ।
ਵਪਾਰੀਆਂ ਨੂੰ ਵੀ ਵੱਡੀ ਮਾਰ
ਇਕ ਪਾਸੇ ਜਿੱਥੇ ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਲਾਗਤ ਮੁੱਲ ਵੀ ਸਬਜ਼ੀਆਂ ਤੇ ਪੂਰਾ ਨਹੀਂ ਹੋ ਰਿਹਾ ਅਤੇ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਉਥੇ ਹੀ ਦੂਜੇ ਪਾਸੇ ਮੰਡੀਆਂ ਵਿੱਚ ਸਬਜ਼ੀਆਂ ਵੇਚਣ ਵਾਲੇ ਵਪਾਰੀਆਂ ਅਤੇ ਆੜਤੀਆਂ ਨੇ ਕਿਹਾ ਕਿ ਸਬਜ਼ੀਆਂ ਦੀਆਂ ਕੀਮਤਾਂ ਲਗਾਤਾਰ ਡਿਗਦੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਗੋਭੀ ਦਾ ਬੁਰਾ ਹਾਲ ਹੈ ਕਿਸਾਨਾਂ ਨੂੰ ਲਾਗਤ ਮੁੱਲ ਪੂਰਾ ਨਹੀਂ ਮਿਲ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਹਰ ਸਬਜ਼ੀ ਦਾ ਬੁਰਾ ਹਾਲ ਹੈ, ਉੱਧਰ ਮਲੇਰਕੋਟਲਾ ਤੋਂ ਵੀ ਕਿਸਾਨ ਸਬਜੀਆਂ ਲੁਧਿਆਣਾ ਮੰਡੀ ਲਿਆ ਕੇ ਵਿਚ ਰਹੇ ਨੇ ਜਿੱਥੇ ਉਨ੍ਹਾਂ ਨੂੰ ਸਬਜ਼ੀਆਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਸਬਜ਼ੀ ਤੋੜਨ ਦਾ ਦਿਹਾੜੀ, ਗੱਡੀ ਚ ਲਿਆਉਣ ਦਾ ਖਰਚਾ ਅਤੇ ਨਾਲ ਹੀ ਲਫਾਫੇ ਦਾ ਖਰਚਾ ਵੇਚਣ ਦੇ ਮੁੱਲ ਤੋਂ ਪੂਰਾ ਨਹੀਂ ਪੇ ਰਿਹਾ, ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਕਿਸਾਨਾਂ ਨੂੰ ਸਬਜ਼ੀਆਂ ਖੇਤ ਵਿਚ ਹੀ ਵਾਹੁਣੀ ਪਵੇਗੀ, ਕਿਸਾਨਾਂ ਤੇ ਆੜਤੀਆਂ ਨੇ ਕਿ ਕੇ ਕਿਸਾਨ ਅੰਦੋਲਨ ਕਾਰਨ ਸਬਜ਼ੀ ਦਿੱਲੀ ਨਹੀਂ ਜਾ ਰਹੀ ਜਿਸ ਕਾਰਨ ਨੁਕਸਾਨ ਜ਼ਿਆਦਾ ਹੋ ਰਿਹਾ।