ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਲੁਧਿਆਣਾ ਦੱਖਣੀ (Ludhiana South Assembly Constituency) ਸੀਟ ਤੋਂ ਲੋਕ ਇੰਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਲੁਧਿਆਣਾ ਦੱਖਣੀ ਸੀਟ (Ludhiana South Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਲੁਧਿਆਣਾ ਦੱਖਣੀ (Ludhiana South Assembly Constituency)
ਜੇਕਰ ਆਤਮ ਲੁਧਿਆਣਾ ਦੱਖਣੀ (Ludhiana South Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਲੋਕ ਇੰਸਾਫ ਪਾਰਟੀ (Lok Insaf Party) ਦੇ ਬਲਵਿੰਦਰ ਸਿੰਘ ਬੈਂਸ ਵਿਧਾਇਕ ਹਨ। ਬਲਵਿੰਦਰ ਸਿੰਘ ਬੈਂਸ (Balwinder Singh Bains) ਨੇ ਜਿੱਤ ਹਾਸਲ ਕੀਤੀ ਸੀ। ਬਲਵਿੰਦਰ ਸਿੰਘ ਬੈਂਸ 2017 ਵਿੱਚ ਇਥੋਂ ਦੂਜੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਲੁਧਿਆਣਾ ਦੱਖਣੀ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਕਾਂਗਰਸ (Congress) ਦੇ ਉਮੀਦਵਾਰ ਭੁਪਿੰਦਰ ਸਿੰਘ ਸਿੱਧੂ (Bhupinder Singh Sidhu) ਨੂੰ ਮਾਤ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ (SAD) ਦੇ ਉਮੀਦਵਾਰ ਹੀਰਾ ਸਿੰਘ ਗਾਬੜੀਆ (Hira Singh Gabria)ਤੀਜੇ ਸਥਾਨ ’ਤੇ ਰਹੇ ਸੀ।
ਇਸ ਵਾਰ ਕਾਂਗਰਸ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ, ਜਦੋਂਕਿ ਲੋਕ ਇੰਸਾਫ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੁਰਾਣੇ ਉਮੀਦਵਾਰ ਮੁੜ ਮੈਦਾਨ ਵਿੱਚ ਉਤਾਰੇ ਹਨ ਤੇ ਨਾਲ ਹੀ ਪੰਜਾਬ ਲੋਕ ਇੰਸਾਫ ਪਾਰਟੀ ਨੇ ਸਤਿੰਦਰਪਾਲ ਸਿੰਘ ਤਾਜਪੁਰੀ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਰਾਜਿੰਦਰਪਾਲ ਕੌਰ ਛੀਨਾ ਨੂੰ ਟਿਕਟ ਦਿੱਤੀ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਲੁਧਿਆਣਾ ਦੱਖਣੀ ਸੀਟ (Ludhiana South Constituency) ’ਤੇ 67.37 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਲੋਕ ਇੰਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਵਿਧਾਇਕ ਬਣੇ ਸੀ। ਉਨ੍ਹਾਂ ਨੇ ਕਾਂਗਰਸ ਦੇ ਭੁਪਿੰਦਰ ਸਿੰਘ ਸਿੱਧੂ ਨੂੰ ਮਾਤ ਦਿੱਤੀ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਹੀਰਾ ਸਿੰਘ ਗਾਬੜੀਆ ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਲੋਕ ਇੰਸਾਫ ਪਾਰਟੀ (LIP) ਦੇ ਬਲਵਿੰਦਰ ਸਿੰਘ ਬੈਂਸ ਨੂੰ 53955 ਵੋਟਾਂ ਪ੍ਰਾਪਤ ਹੋਈਆਂ ਸੀ, ਜਦੋਂਕਿ ਕਾਂਗਰਸ (Congress) ਦੇ ਭੁਪਿੰਦਰ ਸਿੰਘ ਸਿੱਧੂ (Bhupinder Singh Sidhu) ਨੇ 23038 ਵੋਟਾਂ ਹਾਸਲ ਕੀਤੀਆਂ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ (SAD) ਦੇ ੀਰਾ ਸਿੰਘ ਗਾਬੜੀਆ (Hira Singh Gabria) ਨੂੰ 20554 ਵੋਟਾਂ ਮਿਲੀਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਲੋਕ ਇੰਸਾਫ ਪਾਰਟੀ ਨੂੰ 53.54 ਫੀਸਦੀ ਵੋਟ ਸ਼ੇਅਰ ਮਿਲਿਆ ਸੀ, ਜਦੋਂਕਿ ਕਾਂਗਰਸ ਦੇ ਹਿੱਸੇ 22.86 ਫੀਸਦੀ ਵੋਟ ਸ਼ੇਅਰ ਆਇਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ 20.40 ਫੀਸਦੀ ਵੋਟ ਸ਼ੇਅਰ ਹਾਸਲ ਕੀਤਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਲੁਧਿਆਣਾ ਦੱਖਣੀ (Ludhiana South Assembly Constituency) ਸੀਟ ’ਤੇ 69.31 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਲੋਕ ਇੰਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (SAD-BJP) ਦੇ ਉਮੀਦਵਾਰ ਹਾਕਮ ਸਿੰਘ ਗਿਆਸਪੁਰਾ ਨੂੰ ਮਾਤ ਦਿੱਤੀ ਸੀ ਤੇ ਕਾਂਗਰਸ ਦੇ ਉਮੀਦਵਾਰ ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਲੋਕ ਇੰਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਨੂੰ 49594 ਵੋਟਾਂ ਪਈਆਂ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਹਾਕਮ ਸਿੰਘ ਗਿਆਸਪੁਰਾ ਨੂੰ 17361ਵੋਟਾਂ ਮਿਲੀਆਂ ਸੀ ਤੇ ਕਾਂਗਰਸ ਦੇ ਉਮੀਦਵਾਰ ਨੂੰ 16737 ਵੋਟਾਂ ਮਿਲੀਆਂ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਲੁਧਿਆਣਾ ਦੱਖਣੀ ਸੀਟ (Ludhiana South Assembly Constituency) 'ਤੇ 69.31 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਲੋਕ ਇੰਸਾਫ ਪਾਰਟੀ ਨੂੰ 55.84 ਫੀਸਦੀ, ਸ਼੍ਰੋਮਣੀ ਅਕਾਲੀ ਦਲ ਨੂੰ 19.55 ਫੀਸਦੀ ਅਤੇ ਕਾਂਗਰਸ ਨੂੰ 18.34 ਫੀਸਦੀ ਵੋਟਾਂ ਮਿਲੀਆਂ ਸੀ।
ਲੁਧਿਆਣਾ ਦੱਖਣੀ ਸੀਟ (Ludhiana South Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਲੋਕ ਇੰਸਾਫ ਪਾਰਟੀ ਅਤੇ ਅਕਾਲੀ ਦਲ ਨੇ ਪੁਰਾਣੇ ਚਿਹਰੇ ਚੋਣ ਮੈਦਾਨ ਵਿੱਚ ਉਤਾਰੇ ਹਨ। ਦੂਜੇ ਪਾਸੇ ਪੰਜਾਬ ਲੋਕ ਕਾਂਗਰਸ ਨੇ ਵੀ ਚੰਗੀ ਪਕੜ ਵਾਲਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦੋਂਕਿ ਕਾਂਗਰਸ ਨੇ ਅਜੇ ਇਸ ਸੀਟ ’ਤੇ ਪੱਤੇ ਨਹੀਂ ਖੋਲ੍ਹੇ ਹਨ। ਇਸ ਸੀਟ ’ਤੇ ਆਮ ਆਦਮੀ ਪਾਰਟੀ ਪਹਿਲਾਂ ਚੋਣ ਨਹੀਂ ਲੜੀ ਸੀ ਤੇ ਇਸ ਵਾਰ ਮਹਿਲਾ ਚਿਹਰੇ ਨੂੰ ਉਮੀਦਵਾਰ ਬਣਾਇਆ ਹੈ। ਇਸ ਸੀਟ ’ਤੇ ਫਸਵਾਂ ਮੁਕਾਬਲਾ ਬਣਨ ਦੇ ਆਸਾਰ ਹਨ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ: ਕਾਂਗਰਸੀ ਉਮੀਦਵਾਰ