ਲੁਧਿਆਣਾ: ਕੋਰੋਨਾ ਵਾਇਰਸ (Corona virus) ਤੋਂ ਬਾਅਦ ਬਲੈਕ ਫੰਗਸ ਲਗਾਤਾਰ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਜ਼ਿਲ੍ਹੇ ਵਿੱਚ ਬਲੈਕ ਫੰਗਸ (Black fungus) ਨਾਲ ਤਿੰਨ ਮੌਤਾਂ ਹੋਈਆਂ ਅਤੇ ਇਨ੍ਹਾਂ ਵਿੱਚੋਂ 2 ਮਰੀਜ਼ ਬਾਹਰਲੇ ਜ਼ਿਲ੍ਹਿਆਂ ਨਾਲ ਜਦੋਂ ਕਿ ਇੱਕ ਮਰੀਜ਼ ਲੁਧਿਆਣਾ ਜ਼ਿਲ੍ਹੇ ਤੋਂ ਸਬੰਧਤ ਸਨ। ਲੁਧਿਆਣਾ ਵਿੱਚ ਬਲੈਕ ਫੰਗਸ (Black fungus) ਦੇ ਹੁਣ ਤਕ 92 ਮਾਮਲੇ ਆ ਚੁੱਕੇ ਹਨ ਅਤੇ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 4 ਲੁਧਿਆਣਾ ਜ਼ਿਲ੍ਹੇ ਤੋਂ ਸਬੰਧਤ ਸਨ ਜਦੋਂ ਕਿ ਬਾਕੀ ਮਰੀਜ਼ ਹੋਰਨਾਂ ਜ਼ਿਲ੍ਹਿਆਂ ਤੋਂ ਸਬੰਧ ਰੱਖਦੇ ਸਨ ਜੇਕਰ ਵੈਕਸੀਨ (Corona vaccine) ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਜ਼ਿਲ੍ਹੇ ਵਿੱਚ 11761 ਲੋਕਾਂ ਨੂੰ ਜੋ ਕਿ 45 ਸਾਲ ਤੋਂ ਉੱਪਰ ਸਨ ਵੈਕਸੀਨ (Corona vaccine) ਲਗਾਈ ਗਈ ਹੈ ਅਤੇ ਹੁਣ ਲੁਧਿਆਣਾ ’ਚ ਕੁੱਲ 8 ਲੱਖ 22 ਹਜ਼ਾਰ ਦੇ ਕਰੀਬ ਲੋਕ ਵੈਕਸੀਨ ਲਗਵਾ ਚੁੱਕੇ ਹਨ।
ਇਹ ਵੀ ਪੜੋ: Corona Warriors: ਕੋਰੋਨਾ ਯੋਧਿਆਂ ਨੂੰ ਫਾਰਗ ਕਰਨ 'ਤੇ 'ਆਪ' ਦਾ ਸਰਕਾਰ 'ਤੇ ਨਿਸ਼ਾਨਾ
ਇਸੇ ਤਰ੍ਹਾਂ ਕੋਰੋਨਾ ਵਾਇਰਸ (Corona virus) ਦੀ ਗੱਲ ਕੀਤੀ ਜਾਵੇ ਤਾਂ ਕੱਲ੍ਹ ਲਏ ਗਏ ਕੁੱਲ 14070 ਸੈਂਪਲਾਂ ਵਿੱਚੋਂ 200 ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਜਦੋਂ ਕਿ 8 ਲੋਕਾਂ ਦੀ ਕੋਰੋਨਾ (Corona virus) ਨਾਲ ਮੌਤ ਹੋਈ ਹੈ, ਹੁਣ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ 2021 ਮਰੀਜ਼ਾਂ ਦੀ ਕੋਰੋਨਾ ਮਹਾਂਮਾਰੀ ਨਾਲ ਮੌਤ ਹੋ ਚੁੱਕੀ ਹੈ ਅਤੇ ਜੇਕਰ ਐਕਟਿਵ ਕੇਸਾਂ ਦੀ ਗੱਲ ਕੀਤੀ ਜਾਵੇ ਹੁਣ ਲੁਧਿਆਣਾ ਵਿੱਚ 3064 ਐਕਟਿਵ ਮਰੀਜ਼ ਹਨ। ਇਸੇ ਤਰ੍ਹਾਂ ਲੁਧਿਆਣਾ ਅੰਦਰ 38 ਮਰੀਜ਼ਾਂ ਦਾ ਇਲਾਜ ਵੈਂਟੀਲੇਟਰ ’ਤੇ ਚੱਲ ਰਿਹਾ ਹੈ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਅਤੇ ਇਨ੍ਹਾਂ ਮਰੀਜ਼ਾਂ ਵਿੱਚੋਂ 16 ਮਰੀਜ਼ ਲੁਧਿਆਣਾ ਜ਼ਿਲ੍ਹੇ ਤੋਂ ਸਬੰਧ ਰੱਖਦੇ ਹਨ।