ਲੁਧਿਆਣਾ: ਲੁਧਿਆਣਾ ਦੀ ਸਿੱਧਵਾਂ ਨਹਿਰ 'ਚ ਵੱਖ-ਵੱਖ ਸਮੇਂ ਦੌਰਾਨ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਜਿਨਾਂ ਵਿੱਚੋਂ ਇੱਕ ਲਾਸ਼ 10 ਸਾਲਾ ਬੱਚੇ ਦੀ ਸੀ ਜੋ ਥਾਣਾ ਡਾਬਾ ਦੇ ਅਧੀਨ ਪੈਂਦੇ ਆਜ਼ਾਦ ਨਗਰ ਦਾ ਰਹਿਣ ਵਾਲਾ ਸੀ। ਦੂਜੀ ਲਾਸ਼ ਜੁਗਲ ਕਿਸ਼ੋਰ ਨਾਂ ਦੇ ਵਿਅਕਤੀ ਦੀ ਸੀ, ਜੋ ਈਸਾ ਨਗਰ ਪੁਲੀ 'ਤੇ ਚਾਹ ਦਾ ਕੰਮ ਕਰਦਾ ਸੀ। ਜਦੋਂ ਕਿ ਪੁਲਿਸ ਨੇ ਦੱਸਿਆ ਕਿ ਤੀਜੀ ਲਾਸ਼ ਕਿਸੇ ਬਜ਼ੁਰਗ ਦੀ ਸੀ, ਜਿਸ ਦੀ ਉਮਰ 60 ਸਾਲ ਦੇ ਕਰੀਬ ਲੱਗ ਰਹੀ ਹੈ ਪਰ ਉਸ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ।
ਇਹ ਵੀ ਪੜ੍ਹੋ:ਯੂਪੀ ਦੇ ਮੁੱਖ ਮੰਤਰੀ ਵੱਲੋਂ ਲੁਧਿਆਣਾ ਦੇ ਸਨਅਤਕਾਰਾਂ ਨੂੰ ਵੱਡੇ ਆਫਰ
ਇਸ ਸਬੰਧੀ ਚੌਂਕੀ ਮਰਾਡੋ ਦੇ ਇੰਚਾਰਜ ਸੁਭਾਸ਼ ਕਟਾਰੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਤਿੰਨ ਲਾਸ਼ਾਂ ਚੌਂਕੀ ਮਰਾਡੋ ਦੇ ਅਧੀਨ ਪੈਂਦੇ ਇਲਾਕੇ 'ਚੋਂ ਬਰਾਮਦ ਹੋਈਆਂ ਹਨ। ਜਿਨ੍ਹਾਂ 'ਚੋਂ ਦੋ ਦੀ ਸ਼ਨਾਖਤ ਹੋ ਗਈ ਹੈ ਅਤੇ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੀਜੀ ਲਾਸ਼ ਜੋ ਕਿ ਨਹਿਰ 'ਚੋਂ ਗਿੱਲ ਪੁੱਲ ਕੋਲੋਂ ਕੱਢੀ ਗਈ ਸੀ, ਉਸਨੂੰ ਸ਼ਨਾਖਤ ਲਈ 72 ਘੰਟੇ ਸਿਵਲ ਹਸਪਤਾਲ ਡੇਹਲੋਂ ਰੱਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਉਸ ਤੋਂ ਬਾਅਦ ਹੀ ਕਾਰਵਾਈ ਅਮਲ 'ਚ ਲਿਆਉਂਦੀ ਜਾਵੇਗੀ।
ਇਹ ਵੀ ਪੜ੍ਹੋ:ਵੋਟਾਂ ਲਈ ਰਾਮ ਰਹੀਮ ਨੂੰ ਬਚਾਉਣ ਦੀ ਹੋਈ ਕੋਸ਼ਿਸ਼: ਜਥੇਦਾਰ