ਲੁਧਿਆਣਾ: ਥਾਣਾ ਬਸਤੀ ਜੋਧੇਵਾਲ ਵਿਖੇ ਬਸ ਤੇ ਟਰੈਕਟਰ-ਟਰਾਲੀ (Tractor-trolley) ਦੀ ਟੱਕਰ ਹੋਣ ਤੋਂ ਬਾਅਦ ਟਰੈਕਟਰ-ਟਰਾਲੀ (Tractor-trolley) ਤਾਰਾਂ ਨਾਲ ਜਾ ਟਕਰਾਇਆ ਜਿਸ ਤੋਂ ਮਗਰੋਂ ਟਰੈਕਟਰ-ਟਰਾਲੀ (Tractor-trolley) ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਮਾਲ ਵਿਭਾਗ ਨੇ ਕਈ ਵਾਹਨ ਇਸ ਅੱਗ ਦੀ ਲਪੇਟ ਵਿੱਚ ਆ ਗਏ ਤੇ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਇਹ ਵੀ ਪੜੋ: ਮਾਨਸਾ ’ਚ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, 15 ਲੱਖ ਤੋਂ ਵੱਧ ਦੀ ਕੀਮਤ ਦੇ ਮੋਬਾਈਲ ਚੋਰੀ
ਇਸ ਮੌਕੇ ਫਾਇਰ ਬ੍ਰਿਗੇਡ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਫੀ ਦੇਰ ਬਾਅਦ ਕਾਬੂ ਪਾਇਆ ਹੈ। ਉਥੇ ਹੀ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਟਰੈਕਟਰ ਤੇ ਬਸ ਦੀ ਟੱਕਰ ਹੋ ਗਈ ਜਿਸ ਮਗਰੋਂ ਟਰੈਕਟਰ-ਟਰਾਲੀ (Tractor-trolley) ਨੂੰ ਅੱਗ ਲੱਗ ਗਈ ਤੇ ਇਸ ਅੱਗ ਦੀ ਲਪੇਟ ਵਿੱਚ ਮਾਲ ਵਿਭਾਗ ਦੇ ਵਾਹਨ ਵੀ ਆ ਗਏ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: Chamber of Commerce: ਵਪਾਰੀਆਂ ਨੇ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਕੀਤਾ ਬਾਈਕਾਟ