ETV Bharat / city

ਦੇਸ਼ ਤੇ ਮੰਡਰਾ ਰਿਹੈ ਕੋਲੇ ਦੀ ਘਾਟ ਦਾ ਖ਼ਤਰਾ - ਸਨਅਤਕਾਰ

ਲੁਧਿਆਣਾ ਦੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਚੱਲ ਰਹੇ ਛੋਟੇ ਅਤੇ ਵੱਡੇ ਯੂਨਿਟ ਪਰੇਸ਼ਾਨ ਚੱਲ ਰਹੇ ਹਨ। ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਭਾਰਤ ਵਿੱਚ ਬਿਜਲੀ ਸੰਕਟ ਹੋਣ ਕਰਕੇ ਲਗਪਗ ਇਕ ਹਫ਼ਤਾ ਵੱਡੀ ਯੂਨਿਟ ਬੰਦ ਰਹੀਆਂ ਸਨ। ਜਿਸ ਦਾ ਕਾਰੋਬਾਰੀਆਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਕੋਲੇ ਦੀ ਕਮੀ ਕਰਕੇ ਨਵਾਂ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ।

ਦੇਸ਼ ਤੇ ਮੰਡਰਾ ਰਿਹੈ ਕੋਲੇ ਦੀ ਘਾਟ ਦਾ ਖ਼ਤਰਾ
ਦੇਸ਼ ਤੇ ਮੰਡਰਾ ਰਿਹੈ ਕੋਲੇ ਦੀ ਘਾਟ ਦਾ ਖ਼ਤਰਾ
author img

By

Published : Oct 6, 2021, 8:00 PM IST

ਲੁਧਿਆਣਾ: ਦੇਸ਼ ਵਿੱਚ ਕੋਲੇ ਦਾ ਵੱਡਾ ਸੰਕਟ ਪੈਦਾ ਹੋਣ ਵਾਲਾ ਹੈ। ਇਕ ਨਿੱਜੀ ਅਖਬਾਰ ਨੂੰ ਦਿੱਤੇ ਬਿਜਲੀ ਮੰਤਰੀ(Minister of Power) ਦੇ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਸਿਰਫ਼ 4 ਦਿਨ ਦਾ ਹੀ ਉਨ੍ਹਾਂ ਕੋਲ ਕੋਲੇ ਦਾ ਸਟਾਕ ਬਚਿਆ ਹੈ। ਜਿਸ ਨੂੰ ਲੈ ਕੇ ਹੁਣ ਇੰਡਸਟਰੀ ਨੂੰ ਵੱਡੀ ਚਿੰਤਾ ਸਤਾਉਣ ਲੱਗ ਪਈ ਹੈ।

ਖਾਸ ਕਰਕੇ ਲੁਧਿਆਣਾ(ludhiana) ਦੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਚੱਲ ਰਹੇ ਛੋਟੇ ਅਤੇ ਵੱਡੇ ਯੂਨਿਟ ਪਰੇਸ਼ਾਨ ਚੱਲ ਰਹੇ ਹਨ। ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਭਾਰਤ ਵਿੱਚ ਬਿਜਲੀ ਸੰਕਟ ਹੋਣ ਕਰਕੇ ਲਗਪਗ ਇਕ ਹਫ਼ਤਾ ਵੱਡੀ ਯੂਨਿਟ ਬੰਦ ਰਹੀਆਂ ਸਨ। ਜਿਸ ਦਾ ਕਾਰੋਬਾਰੀਆਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਕੋਲੇ ਦੀ ਕਮੀ ਕਰਕੇ ਨਵਾਂ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ।

ਦੇਸ਼ ਤੇ ਮੰਡਰਾ ਰਿਹੈ ਕੋਲੇ ਦੀ ਘਾਟ ਦਾ ਖ਼ਤਰਾ

ਦੇਸ਼ ਦੇ ਵਿੱਚ ਆਉਂਦੇ ਦਿਨਾਂ ਚ ਵੱਡਾ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ ਦੇਸ਼ ਭਰ ਦੇ 64 ਕਰੀਬ ਪਾਵਰ ਗਰਿੱਡ ਦੇ ਕੋਲ ਚਾਰ ਦਿਨ ਤੋਂ ਵੀ ਘੱਟ ਦਾ ਕੋਇਲੇ ਦਾ ਸਟਾਕ ਰਹਿ ਗਿਆ ਹੈ, ਅਤੇ ਜੇਕਰ ਕੋਲੇ ਦੀ ਕਮੀ ਹੋਈ ਤਾਂ ਬਿਜਲੀ ਉਤਪਾਦਨ ਰੁਕ ਜਾਵੇਗਾ ਅਤੇ ਇਸ ਦਾ ਅਸਰ ਨਾ ਸਿਰਫ਼ ਫੈਕਟਰੀਆਂ ਦੀ ਬਿਜਲੀ ਸਗੋਂ ਘਰਾਂ ਵਿੱਚ ਬਿਜਲੀ ਦੀ ਸਪਲਾਈ ਤੇ ਵੀ ਹੋ ਸਕਦਾ ਹੈ।
ਪੰਜਾਬ 'ਚ ਬਿਜਲੀ ਸੰਕਟ

ਪੰਜਾਬ ਪਹਿਲਾਂ ਹੀ ਬਿਜਲੀ ਸੰਕਟ ਨਾਲ ਬੀਤੇ ਕੁਝ ਦਿਨਾਂ ਤੋਂ ਜੂਝਦਾ ਹੋਇਆ ਵਿਖਾਈ ਦੇ ਰਿਹਾ ਹੈ। ਪੰਜਾਬ ਭਰ ਵਿਚ ਬੀਤੇ ਦਿਨੀਂ ਲਗਪਗ 13 ਇੱਕ ਹਜਾਰ ਮੈਗਾਵਾਟ ਬਿਜਲੀ ਦੀ ਲੋੜ ਸੀ, ਜਿਸ ਕਰਕੇ ਨਾਭਾ ਅਤੇ ਤਲਵੰਡੀ ਸਾਬੋ ਵਿੱਚ ਪਾਵਰ ਪਲਾਟਾਂ ਨੂੰ ਪੂਰੀ ਸਮਰੱਥਾ ਨਾਲ ਚਲਾਇਆ ਜਾ ਰਿਹਾ ਸੀ, ਪਰ ਇਨ੍ਹਾਂ ਪਾਵਰ ਪਲਾਂਟਾਂ ਨੂੰ ਚਲਾਉਣ ਲਈ ਕੋਲੇ ਦੀ ਬੇਹੱਦ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਰੋਪੜ, ਲਹਿਰਾ ਮੁਹੱਬਤ, ਗੋਇੰਦਵਾਲ ਸਾਹਿਬ, ਇਨ੍ਹਾਂ ਵਿੱਚੋਂ ਵੀ ਕਈ ਪਲਾਟਾਂ ਦੇ ਯੂਨਿਟ ਬੰਦ ਨੇ ਜਿਨ੍ਹਾਂ ਵਿਚ ਕੋਲੇ ਦੀ ਬੇਹੱਦ ਕਮੀ ਹੈ।

ਇੰਡਸਟਰੀ ਤੇ ਅਸਰ

ਪੰਜਾਬ ਦੇ ਵਿੱਚ ਜਦੋਂ ਬਿਜਲੀ ਸੰਕਟ ਪੈਦਾ ਹੋਇਆ ਸੀ ਤਾਂ ਵੱਡੀਆਂ ਇੰਡਸਟਰੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ, ਅਜਿਹੇ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਦੇਸ਼ ਵਿੱਚ ਬਿਜਲੀ ਸੰਕਟ ਪੈਦਾ ਹੁੰਦਾ ਹੈ ਤਾਂ ਇਸ ਵਾਰ ਵੀ ਸਭ ਤੋਂ ਵੱਡਾ ਅਸਰ ਵੱਡੀਆਂ ਫੈਕਟਰੀਆਂ ਤੇ ਪਵੇਗਾ ਜਿਨ੍ਹਾਂ ਨੂੰ ਬੰਦ ਕਰਨਾ ਪੈ ਸਕਦਾ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 36000 ਦੇ ਕਰੀਬ ਛੋਟੇ ਅਤੇ ਵੱਡੇ ਯੂਨਿਟ ਹਨ ਜੋ ਬਿਜਲੀ ਨਾਲ ਚੱਲਦੇ ਨੇ ਅਤੇ ਇਨ੍ਹਾਂ ਵਿੱਚ ਕਈ ਵੱਡੇ ਯੂਨਿਟ ਹਨ।

ਸਨਅਤਕਾਰਾਂ ਨੇ ਕੀ ਕਿਹਾ ?

ਲੁਧਿਆਣਾ ਦੇ ਸਨਅਤਕਾਰਾਂ(Industrialists) ਨੇ ਕਿਹਾ ਹੈ ਕਿ ਕੋਲੇ ਦੀ ਕਮੀ ਸਿਰਫ਼ ਸਰਕਾਰਾਂ ਦੀ ਡਰਾਮੇਬਾਜ਼ੀ ਹੈ ਅਸਲ ਵਿਚ ਦੇਸ਼ ਵਿਚ ਕੋਲੇ ਦੀ ਕੋਈ ਕਮੀ ਨਹੀਂ ਹੈ। ਕੋਲਾ ਭਰਪੂਰ ਮਾਤਰਾ ਵਿੱਚ ਹੈ, ਉਨ੍ਹਾਂ ਕਿਹਾ ਕਿ ਸਿਰਫ਼ ਕੋਲੇ ਦਾ ਡਰ ਦਿਖਾ ਕੇ ਕੱਚੇ ਮਾਲ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਜਾਂਦਾ ਹੈ ਅਤੇ ਜਦੋਂ ਇੱਕ ਵਾਰ ਕੀਮਤਾਂ ਵਧ ਜਾਂਦੀਆਂ ਹਨ ਤਾਂ ਸਭ ਕੁਝ ਆਮ ਵਰਗਾ ਹੋ ਜਾਂਦਾ ਹੈ।

ਸਨਅਤਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਉਨ੍ਹਾਂ ਨੇ ਵੀ ਕਿਹਾ ਕਿ ਜੇਕਰ ਮੰਤਰਾਲੇ ਨੂੰ ਕੋਲੇ ਦੀ ਕਮੀ ਬਾਰੇ ਪਤਾ ਸੀ ਤਾਂ ਇਸ ਬਾਰੇ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ ਪਹਿਲਾਂ ਫੈਕਟਰੀਆਂ ਦੇ ਮਾਲਕਾਂ ਨੂੰ ਅਤੇ ਸੂਬਿਆਂ ਨੂੰ ਅਗਾਂਹ ਕਿਉਂ ਨਹੀਂ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਜਦੋਂ ਚਾਰ ਦਿਨ ਦਾ ਕੋਲਾ ਰਹਿ ਗਿਆ ਕਿ ਉਦੋਂ ਹੀ ਵਿਭਾਗਾਂ ਨੂੰ ਪਤਾ ਲੱਗਾ ਕਿ ਕੋਲੇ ਦੀ ਕਮੀ ਹੈ।

ਇਹ ਵੀ ਪੜ੍ਹੋ:ਕਿਸਾਨ ਯੂਨੀਅਨ ਵਲੋਂ ਪ੍ਰਧਾਨ ਮੰਤਰੀ ਅਤੇ ਯੋਗੀ ਦਾ ਪੁਤਲਾ ਫੂਕ ਕੀਤਾ ਪ੍ਰਦਰਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.