ਲੁਧਿਆਣਾ ਮਾਡਲ ਟਾਊਨ ਤੋਂ ਲਾਪਤਾ 8 ਸਾਲ ਦੇ ਬੱਚੇ ਸਹਿਜ (Missing Sahaj) ਦੀ ਸਾਹਨੇਵਾਲ ਨਹਿਰ (Sahnewal canal) ਚੋਂ ਲਾਸ਼ ਮਿਲੀ ਹੈ। ਬੀਤੇ 2 ਦਿਨ ਤੋਂ ਸਹਿਜ ਲਾਪਤਾ ਸੀ ਅਤੇ ਉਸ ਦਾ ਪਰਿਵਾਰ ਉਸ ਨੂੰ ਲੱਭਣ ਲਈ ਲਗਾਤਾਰ ਯਤਨ ਸੋਸ਼ਲ ਮੀਡੀਆ 'ਤੇ ਵੀ ਅਪੀਲ ਕਰ ਰਿਹਾ ਸੀ ਪਰ ਪੁਲਿਸ ਵਲੋਂ ਸਹਿਜ ਦੇ ਰਿਸ਼ਤੇਦਾਰ ਨੂੰ ਹਿਰਾਸਤ 'ਚ ਲੈਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਆਖਿਰਕਾਰ ਪੁਲਿਸ ਦੇ ਸਾਹਮਣੇ ਬੱਚੇ ਦੇ ਤਾਏ ਨੇ ਮੰਨਿਆ ਹੈ ਕਿ ਇਹ ਕਤਲ ਉਸ ਨੇ ਕੀਤਾ ਹੈ ਅਤੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ ਹੈ।
ਪੁਲਿਸ ਵੱਲੋਂ ਲਗਾਤਾਰ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਬੱਚੇ ਦਾ ਲਾਸ਼ ਨਹਿਰ ਵਿੱਚੋਂ ਮਿਲੀ ਹੈ। ਪੁੱਤ ਦੀ ਮੌਤ ਦਾ ਪਤਾ ਚੱਲਦੇ ਹੀ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੈ ਪੁਲਿਸ ਇਸ ਮਾਮਲੇ 'ਤੇ ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇ ਸਕਦੀ ਹੈ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਲਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਿਜ ਦੋ-ਭੈਣਾਂ ਦਾ ਇਕਲੌਤਾ ਭਰਾ ਸੀ। ਇਕ ਭੈਣ 19 ਸਾਲ ਅਤੇ ਦੂਜੀ 15 ਸਾਲ ਹੈ। ਲੰਬੀਆਂ ਅਰਦਾਸਾਂ ਪਿੱਛੋਂ ਲਗਭਗ 8 ਸਾਲ ਬਾਅਦ ਸਹਿਜ ਨੇ ਜਨਮ ਲਿਆ ਸੀ। ਸਹਿਜ ਪਰਿਵਾਰ ਦਾ ਲਾਡਲਾ ਸੀ।
ਸਹਿਜ ਪਹਿਲੀ ਜਮਾਤ ਵਿਚ ਪੜ੍ਹਦਾ ਸੀ। ਕਤਲ ਕਰਨ ਵਾਲਾ ਸਹਿਜ ਦਾ ਤਾਇਆ ਅਤੇ ਮਾਸੜ ਦੋਵੇਂ ਲੱਗਦਾ ਹੈ ਕਿਉਂਕਿ ਦੋਵੇਂ ਭਰਾਵਾਂ ਦਾ ਵਿਆਹ ਦੋਵੇਂ ਭੈਣਾਂ ਨਾਲ ਹੋਇਆ ਸੀ। ਕਾਫੀ ਸਮੇਂ ਤੋਂ ਪਰਿਵਾਰ ਵਿਚਾਲੇ ਜਾਇਦਾਦ ਨੂੰ ਲੈ ਕੇ ਆਪਸੀ ਵਿਵਾਦ ਚੱਲ ਰਿਹਾ ਸੀ ਅਤੇ ਕੁੱਝ ਮਹੀਨੇ ਪਹਿਲਾਂ ਹੀ ਦੋਵਾਂ ਭਰਾਵਾਂ ਨੇ ਘਰ ਵਿਚ ਕੰਧ ਕਰਕੇ ਆਪੋ ਆਪਣਾ ਹਿੱਸਾ ਵੰਡ ਲਿਆ ਸੀ। ਸਹਿਜ ਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ ਅਤੇ ਪਿਤਾ ਆਟੋ ਚਲਾਉਂਦਾ ਹੈ।
ਇਹ ਵੀ ਪੜ੍ਹੋ:- ਪੁਲਿਸ ਮੁਲਾਜ਼ਮ ਦੀ ਗੱਡੀ ਹੇਠਾਂ ਬੰਬ ਰੱਖਣ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ