ਲੁਧਿਆਣਾ: ਸੂਬੇ ਦੀ ਸਨਅਤੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਜੇਕਰ ਸਹੂਲਤਾਂ ਦੀ ਗੱਲ ਕਰੀਏ ਤਾਂ ਇਸ ਦਾ ਬੂਰਾ ਹਾਲ ਹੈ। ਸ਼ਾਹਰਾਹ ਦੇ ਨਾਲ-ਨਾਲ ਬਣੇ ਨਾਲੇ ਬਿਨ੍ਹਾਂ ਕਿਸੇ ਤਰ੍ਹਾਂ ਦੇ ਢੱਕਣਾਂ ਤੋਂ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਹਾਦਸਾ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਪਟਿਆਲਾ ਤੋਂ ਆਏ ਇੱਕ ਪਰਿਵਾਰ ਦੀ ਕਾਰ ਨਕਾਸੀ ਨਾਲੇ ਵਿੱਚ ਫੱਸ ਗਈ। ਕਾਰ ਨੂੰ ਕੱਢਣ ਦੌਰਾਨ ਮਹਿਲਾ ਵੀ ਨਾਲੇ ਵਿੱਚ ਜਾ ਡਿੱਗੀ।
ਸਮਾਰਟ ਸਿਟੀ ਲੁਧਿਆਣਾ ਵਿੱਚ ਨੈਸ਼ਨਲ ਹਾਈਵੇ ਦੇ ਨਾਲ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਨਾਲ ਵਿੱਚ ਇੱਕ ਪਟਿਆਲਾ ਵਾਸੀ ਵਿਅਕਤੀ ਦੀ ਕਾਰ ਫਸ ਗਈ ਜਿਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਿਆਂ ਕਾਰ ਸਵਾਰ ਵਿਅਕਤੀ ਦੇ ਨਾਲ ਦੀ ਮਹਿਲਾ ਵੀ ਨਾਲੇ ਵਿੱਚ ਜਾ ਡਿੱਗੀ। ਮਹਿਲਾ ਨੂੰ ਬੜੀ ਮੁਸ਼ਕਲ ਨਾਲ ਰਾਹਗੀਰ ਲੋਕਾਂ ਨੇ ਬਾਹਰ ਕੱਢਿਆ।
ਦੱਸ ਦੇਈਏ ਕਿ ਸਮਾਰਟ ਸਿਟੀ ਲੁਧਿਆਣਾ ਦੇ ਨੈਸ਼ਨਲ ਹਾਈਵੇ ਦੇ ਨਾਲ ਨਾਲ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਇੱਕ ਨਾਲਾ ਬਣਾਇਆ ਗਿਆ ਹੈ, ਬਰਸਾਤੀ ਮੌਸਮ ਦੇ ਚਲਦਿਆਂ ਨਾਲੇ ਵਿੱਚ ਕਾਫੀ ਪਾਣੀ ਜਮਾਂ ਹੋ ਹੋਗਿਆ ਸੀ। ਪਟਿਆਲਾ ਤੋਂ ਕਾਰ ਵਿੱਚ ਆ ਰਹੇ ਵਿਅਕਤੀ ਨੇ ਜਦੋਂ ਪੁਲ ਤੇ ਚੜਾਉਣ ਲਈ ਜਦੋਂ ਕਾਰ ਮੋੜੀ ਤਾਂ ਸੜਕ ਤੇ ਪਾਣੀ ਜਿਆਦਾ ਹੋਣ ਕਰਕੇ ਨਾਲੇ ਦਾ ਪਤਾ ਨਹੀਂ ਲੱਗਾ ਤੇ ਕਾਰ ਸਿੱਧੀ ਨਾਲੇ ਵਿੱਚ ਜਾ ਡਿੱਗੀ, ਜਦੋਂ ਰਾਹਗੀਰਾਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ।
ਇਸ ਮੌਕੇ ਰਾਹਗੀਰਾਂ ਨੇ ਕਿਹਾ ਕਿ ਇਹ ਖੁੱਲਿ੍ਹਆ ਹੋਇਆ ਨਾਲਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਖੁੱਲ੍ਹੇ ਨਾਲੇ ਤੁਰੰਤ ਢੱਕੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ।
ਪ੍ਰਸ਼ਾਸ਼ਨਿਕ ਅਧਿਕਾਰੀ ਨੈਸ਼ਨਲ ਹਾਈਵੇ ਦੇ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਨ ਪਰ ਫੇਰ ਵੀ ਲਗਦਾ ਉਹ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ।