ਲੁਧਿਆਣਾ: ਪੰਜਾਬ ਦੀ ਰਾਜਨੀਤੀ 'ਚ ਵਾਪਸੀ ਦੀ ਤਿਆਰੀ ਕਰਦਿਆਂ ਬਲਵੰਤ ਸਿੰਘ ਰਾਮੂਵਾਲੀਆ(BALWANT SINGH RAMUWALIA) ਨੇ ਲੁਧਿਆਣਾ ਪਹੁੰਚੇ ਕੇ ਟੈਕਸੀ ਅਤੇ ਟਰੱਕ ਮਾਲਕਾਂ(Taxi and truck owners) ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਟੈਕਸੀ ਚਾਲਕਾਂ ਅਤੇ ਟਰੱਕ ਮਾਲਕਾਂ 'ਤੇ ਵਾਧੂ ਬੋਝ ਪਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਅਜਿਹਾ ਕਨੂੰਨ ਲਿਆਉਣ ਦੀ ਤਿਆਰੀ 'ਚ ਹੈ, ਜਿਸ ਨਾਲ ਟੈਕਸੀ ਅਤੇ ਟਰੱਕ ਮਾਲਕਾਂ 'ਤੇ ਵਾਧੂ ਬੋਝ ਪਵੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸੂਬੇ ਦੇ ਅਧਿਕਾਰ ਕੇਂਦਰ ਸਰਕਾਰ ਆਪਣੇ ਅਧਿਕਾਰ 'ਚ ਲੈਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਟੈਕਸੀ ਅਤੇ ਟਰੱਕਾਂ ਦੀ ਫਿਟਨਸ ਸਬੰਧੀ ਕਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ 'ਚ ਸਰਕਾਰ ਇਸ ਸਬੰਧੀ ਕਾਰਪੋਰੇਟ ਘਰਾਣਿਆਂ ਨੂੰ ਅਧਿਕਾਰ ਦੇਣ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ, ਜਿਸ 'ਚ ਉਨ੍ਹਾਂ ਨੂੰ ਦਸ ਦਿਨ ਦਾ ਸਮਾਂ ਮਿਲਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਰਾਜ ਸਭਾ 'ਚ ਵੀ ਉਨ੍ਹਾਂ ਵਲੋਂ ਟੈਕਸੀ ਅਤੇ ਟਰੱਕ ਮਾਲਿਕਾਂ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ ਗਈ ਸੀ। ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਕਿਹਾ ਕਿ ਉਹ ਇੱਕ ਮੰਚ 'ਤੇ ਇਕੱਠਾ ਹੋ ਕੇ ਹੱਕਾਂ ਲਈ ਅਵਾਜ਼ ਬੁਲੰਦ ਕਰਨ।
ਇਸ ਮੌਕੇ ਟੈਕਸੀ ਚਾਲਕਾਂ ਵਲੋਂ ਬਲਵੰਤ ਸਿੰਘ ਰਾਮੂਵਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਟੈਕਸੀ ਚਾਲਕਾਂ ਲਈ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਬਣਾਏ ਜਾ ਰਹੇ ਨਵੇਂ ਕਾਨੂੰਨ ਟੈਕਸੀ ਚਾਲਕਾਂ ਅਤੇ ਟਰੱਕ ਮਾਲਕਾਂ ਲਈ ਬਹੁਤ ਹੀ ਨੁਕਸਾਨਦਾਇਕ ਹਨ।
ਇਹ ਵੀ ਪੜ੍ਹੋ:WHO ਨੇ ਭਾਰਤ 'ਚ ਪਾਏ ਜਾਣ ਗਏ ਵਾਇਰਸ ਦੇ ਸਵਰੂਪਾਂ ਨੂੰ 'ਕਪਾ' ਅਤੇ 'ਡੇਲਟਾ' ਦਾ ਦਿੱਤਾ ਨਾਂਅ