ਲੁਧਿਆਣਾ: ਮਛੀਵਾੜਾ ਦੇ ਨੇੜਲੇ ਪਿੰਡ ਗੜੀ ਤਰਖਾਣਾ ਦੇ 23 ਸਾਲਾ ਨੌਜਵਾਨ ਰਾਜਪਾਲ ਸਿੰਘ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰਕੇ ਖੁਦਕੁਸ਼ੀ (Suicide) ਕਰ ਲਈ ਹੈ। ਪੀੜਤ ਪਰਿਵਾਰ ਨੇ ਇਸ ਪਿੱਛੇ ਭਾਬੀ ਕਾਂਸਟੇਬਲ ਰਜਿੰਦਰ ਕੌਰ, ਪੁਲਿਸ ਇੰਸਪੈਕਟਰ ਦਵਿੰਦਰ ਸਿੰਘ, ਮਾਸੜ ਵਰਿੰਦਰ ਸਿੰਘ ਵਾਸੀ ਖੰਨਾ ਤੇ ਉਸਦੇ ਲੜਕੇ ਲੱਖੀ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ।
ਇਹ ਵੀ ਪੜੋ: ਯਾਮੀ ਗੌਤਮ ਨੇ ਸ਼ਾਂਝੀਆਂ ਕੀਤੀਆਂ ਮਹਿੰਦੀ ਦੀਆਂ ਤਸਵੀਰਾਂ
ਮ੍ਰਿਤਕ ਰਾਜਪਾਲ ਸਿੰਘ ਦੇ ਭਰਾ ਨੇ ਕਿਹਾ ਕਿ ਉਸਦੇ ਭਰਾ ਦਾ ਵਿਆਹ ਕਾਂਸਟੇਬਲ ਰਜਿੰਦਰ ਕੌਰ ਨਾਲ ਹੋਇਆ ਸੀ ਜਿਸ ਤੋਂ ਮਗਰੋਂ ਉਸਦੀ ਪਤਨੀ ਪਰਿਵਾਰ ਵਿੱਚ ਮਾਤਾ ਤੇ ਭਰਾ ਰਾਜਪਾਲ ਸਿੰਘ ਨਾਲ ਕਾਫ਼ੀ ਲੜਾਈ ਕਰਦੀ ਸੀ। ਉਹਨਾਂ ਨੇ ਦੱਸਿਆ ਕਿ ਮੇਰੀ ਭਰਜਾਈ ਮੇਰੇ ਭਰਾ ਨੂੰ ਕਾਫ਼ੀ ਬੇਇੱਜ਼ਤ ਕਰਦੇ ਸੀ। ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੀ ਭਾਰੀ ਨੇ ਮੇਰੀ ਮਾਂ ਤੇ ਭਰਾ ਨੂੰ ਕਾਫ਼ੀ ਬੇਇੱਜ਼ਤ ਕੀਤਾ, ਜਿਸ ਕਾਰਨ ਲੰਘੀ 31 ਮਈ ਨੂੰ ਰਾਜਪਾਲ ਸਿੰਘ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਈ।
ਉਥੇ ਹੀ ਮਾਛੀਵਾੜਾ ਪੁਲਿਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਉਸ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਕਥਿਤ ਇਲਜ਼ਾਮ ਤਹਿਤ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਪਰ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਮਾਮਲੇ ਸਬੰਧੀ ਥਾਣਾ ਮੁਖੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।
ਇਹ ਵੀ ਪੜੋ: ਸ਼ਹਿਰ ਵਿਚਾਲੇ ਬੱਚੇ ਨੂੰ ਇਕੱਲਾ ਛੱਡ ਕੇ ਫਰਾਰ ਹੋਈ ‘ਕਲਯੁਗੀ ਮਾਂ’