ਲੁਧਿਆਣਾ: 11ਵੀਂ ਕਲਾਸ 'ਚ ਪੜ੍ਹਦੇ ਇੱਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਨੇ ਮਰਨ ਤੋਂ ਪਹਿਲਾ ਇੱਕ ਵੀਡੀਓ ਰਾਹੀ ਸਕੂਲ ਪ੍ਰਸਾਸ਼ਨ ਤੇ ਪ੍ਰਿੰਸੀਪਲ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ।
ਜਾਣਕਾਰੀ ਮੁਤਾਬਕ ਇਹ ਮਾਮਲਾ ਢੰਡਾਰੀ ਖੇਤਰ ਦੇ ਐਸਜੀਡੀ ਸੀਨੀਅਰ ਸੈਕੰਡਰੀ ਸਕੂਲ ਦਾ ਹੈ, ਜਿੱਥੇ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾ ਨੇ ਬੱਚੇ ਦੀ ਪੈਟ ਉੱਚੀ ਹੋਣ ਕਰਕੇ ਉਸ ਦੀ ਪੈਂਟ ਉਤਰਵਾ ਕੇ ਉਸ ਨਾਲ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਮੁੰਡੇ ਨੇ ਘਰ ਜਾ ਕੇ ਫਾਹਾ ਲੈ ਲਿਆ। ਮ੍ਰਿਤਕ ਮੁੰਡਾ ਪੜ੍ਹਾਈ 'ਚ ਬਹੁਤ ਹੁਸ਼ਿਆ ਹੈ। ਉਸ ਦੇ 10ਵੀਂ 'ਚ 93 ਫੀਸਦੀ ਨੰਬਰ ਆਏ ਹਨ।
ਦੱਸਣਯੋਗ ਹੈ ਕਿ ਘਟਨਾ ਤੋਂ ਬਾਅਦ ਤੋਂ ਸੁਣਨ 'ਚ ਆ ਰਿਹਾ ਹੈ ਕਿ ਪ੍ਰਿੰਸੀਪਲ ਤੇ ਅਧਿਆਪਕਾ ਫਰਾਰ ਹਨ ਪਰ ਬਾਅਦ 'ਚ ਉਨ੍ਹਾਂ ਦੇ ਥਾਣੇ 'ਚ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਆ ਰਹੀ ਹੈ ਕਿ ਪੁਲਿਸ ਵਾਲੀਆਂ ਨੇ ਗਰੀਬ ਪਰਿਵਾਰ ਤੇ ਸਕੂਲ ਪ੍ਰਸ਼ਾਸਨ ਵਿਚਾਲੇ ਸਮਝੋਤਾ ਕਰਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੱਚਾ ਗਰੀਬ ਪਰਿਵਾਰ ਦਾ ਹੋਣ ਕਾਰਨ ਉਸ ਦੇ ਮਾਂ-ਬਾਪ ਦੇ ਦਬਾਅ ਵੀ ਬਣਾਇਆ ਗਿਆ ਹੋਣਾ ਹੈ।