ਲੁਧਿਆਣਾ: ਭੋਰਾ ਕਲੋਨੀ ਵਿੱਚ ਤੇਜ਼ ਮੀਂਹ ਅਤੇ ਹਨੇਰੀ ਨਾਲ ਛੱਤ ਡਿੱਗਣ ਕਾਰਨ ਚਾਚੇ ਅਤੇ ਭਤੀਜੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਚਾਰ ਜ਼ਖ਼ਮੀਆਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨੀਕ ਅਧਿਕਾਰੀ ਵੀ ਪਹੁੰਚੇ ਹਨ। ਹਾਦਸੇ ਦਾ ਕਾਰਨ ਕੱਚੀ ਛੱਤ ਦੱਸੀ ਜਾ ਰਹੀ ਹੈ ਜੋ ਦੇਰ ਰਾਤ ਤੋਂ ਲਗਾਤਾਰ ਮੀਂਹ ਪੈਣ ਕਾਰਨ ਅਚਾਨਕ ਥੱਲੇ ਡਿੱਗ ਗਈ।
ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੇ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ। ਛੱਤ ਕੱਚੀ ਛੱਤ ਕੱਚੀ ਸੀ ਅਤੇ ਗਾਡਰ ਬਾਲੀਆ ਲੱਗੀ ਹੋਈਆਂ ਅਤੇ ਉਹ ਰਾਤ ਨੂੰ ਡਿੱਗ ਪਈ। ਇਸ ਹਾਦਸੇ ਵਿੱਚ 2 ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਹੈ ਅਤੇ ਬਾਕੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ 'ਚ ਨਾਨਕੁ ਅਤੇ ਡੇਢ ਸਾਲ ਦੀ ਭਤੀਜੀ ਹਨ।
ਹਾਦਸਾ ਲਗਭਗ ਦੇਰ ਰਾਤ 3 ਵਜੇ ਦੇ ਕਰੀਬ ਵਾਪਰਿਆ ਹੈ। ਇਸ ਦੋਰਾਨ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਹੋ ਗਈ ਅਤੇ ਚਾਰ ਮੈਂਬਰ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਨੂੰ ਲੈ ਕੀ ਜਾਣਕਾਰੀ ਮਿਲੀ ਹੈ ਕਿ ਵੇਹੜੇ ਵਿੱਚ ਕਿਰਾਏ 'ਤੇ 11 ਦੇ ਕਰੀਬ ਵਿਅਕਤੀ ਰਹਿੰਦੇ ਸਨ।
ਇਹ ਵੀ ਪੜ੍ਹੋ: ਅਗਨੀਪਥ ਦੇ ਵਿਰੋਧ ਵਿਚਾਲੇ ਲੁਧਿਆਣਾ ਰੇਲਵੇ ਸਟੇਸ਼ਨ ਦੀ ਭੰਨ ਤੋੜ ਦੀ CCTV ਆਈ ਸਾਹਮਣੇ, ਮੱਚਿਆ ਹੜਕੰਪ