ETV Bharat / city

ਜਗਰਾਉਂ-ਲੁਧਿਆਣਾ ਰੋਡ 'ਤੇ ਟੁੱਟੀ ਹੋਈ ਸੜਕ ਕਾਰਨ ਵਾਪਰਿਆ ਹਾਦਸਾ,1 ਦੀ ਮੌਤ ਤੇ 1 ਜ਼ਖਮੀ - ਲੁਧਿਆਣਾ

ਜਗਰਾਉਂ-ਲੁਧਿਆਣਾ ਰੋਡ 'ਤੇ ਟੁੱਟੀ ਹੋਈ ਸੜਕ ਕਾਰਨ ਇੱਕ ਨੌਜਵਾਨ ਦੀ ਮੌਤ ਦਾ ਕਾਰਨ ਬਣ ਗਈ। ਸੜਕ 'ਤੇ ਵੱਡੇ ਟੋਏ ਕਾਰਨ ਇੱਕ ਗੱਡੀ ਦਾ ਬੈਲੇਂਸ ਵਿਗੜ ਗਿਆ ਤੇ ਗੱਡੀ ਪਲਟ ਗਈ। ਇਸ ਸੜਕ ਹਾਦਸੇ ਵਿੱਚ 1 ਨੌਜਵਾਨ ਦੀ ਮੌਤ ਹੋ ਗਈ ਤੇ 1 ਮਹਿਲਾ ਗੰਭੀਰ ਜ਼ਖਮੀ ਹੋ ਗਈ।

ਟੁੱਟੀ ਹੋਈ ਸੜਕ ਕਾਰਨ ਵਾਪਰਿਆ ਸੜਕਾ ਹਾਦਸਾ,1 ਦੀ ਮੌਤ

author img

By

Published : Feb 26, 2021, 11:58 AM IST

ਲੁਧਿਆਣਾ:ਜਗਰਾਉਂ-ਲੁਧਿਆਣਾ ਰੋਡ 'ਤੇ ਥਾਂ 'ਤੇ ਸੜਕ ਟੁੱਟੀ ਹੋਈ ਤੇ ਇਸ 'ਚ ਵੱਡੇ-ਵੱਡੇ ਟੋਏ ਹਨ। ਜਗਰਾਉਂ-ਲੁਧਿਆਣਾ ਰੋਡ 'ਤੇ ਟੁੱਟੀ ਹੋਈ ਸੜਕ ਇੱਕ ਨੌਜਵਾਨ ਦੀ ਮੌਤ ਦਾ ਕਾਰਨ ਬਣ ਗਈ। ਇਸ ਹਾਦਸੇ 1 ਦੀ ਮੌਤ ਤੇ 1 ਮਹਿਲਾ ਗੰਭੀਰ ਜ਼ਖਮੀ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਟੁੱਟੀ ਹੋਈ ਸੜਕ ਕਾਰਨ ਵਾਪਰਿਆ ਸੜਕਾ ਹਾਦਸਾ,1 ਦੀ ਮੌਤ

ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਲੁਧਿਆਣਾ ਵਿਖੇ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਆਏ ਸਨ। ਬੀਤੀ ਰਾਤ ਉਹ ਲੁਧਿਆਣਾ ਤੋਂ ਫਿਰੋਜ਼ਪੁਰ ਆਪਣੇ ਘਰ ਵਾਪਸ ਜਾ ਰਹੇ ਸੀ। ਗੱਡੀ ਵਿੱਚ ਕੁੱਲ 5 ਲੋਕ ਸਵਾਰ ਸਨ। ਜਗਰਾਉਂ-ਲੁਧਿਆਣਾ ਰੋਡ 'ਤੇ ਰਾਜਾ ਢਾਬੇ ਕੋਲ ਟੋਏ 'ਚ ਗੱਡੀ ਵੱਜਣ ਕਾਰਨ ਅਚਾਨਕ ਬੈਲੇਂਸ ਵਿਗੜ ਗਿਆ ਤੇ ਗੱਡੀ ਪਲਟ ਗਈ ਤੇ ਸੜਕ ਦੇ ਦੂਜੇ ਪਾਸੇ ਡਿੱਗ ਪਈ। ਉਨ੍ਹਾਂ ਹਾਦਸੇ 'ਚ ਗੱਡੀ ਚਾਲਕ ਮਾਈਕਲ ਦੀ ਮੌਤ ਹੋ ਜਦੋਂਕਿ ਉਨ੍ਹਾਂ ਦੀ ਰਿਸ਼ਤੇਦਾਰ ਮਹਿਲਾ ਗੰਭੀਰ ਜ਼ਖਮੀ ਹੋ ਗਈ। ਇਸ ਸੜਕ ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਮਾਈਕਲ, ਫਿਰੋਜ਼ਪੁਰ ਦੇ ਵਸਨੀਕ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਫਿਰੋਜ਼ਪੁਰ ਵਿਖੇ ਪੰਜਾਬ ਪੁਲਿਸ ਦੇ ਜੇਲ ਵਿਭਾਗ ਦਾ ਮੁਲਾਜ਼ਮ ਸੀ। ਰੋਰਨਾਂ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ਜਗਰਾਉਂ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਜ਼ੋਮੈਟੋ ਨੇ ਕਰਮਚਾਰੀਆਂ ਦੀ ਤਨਖਾਹ ‘ਚ ਕੀਤਾ ਵਾਧਾ, ਵੱਧ ਰਹੀ ਤੇਲ ਕੀਮਤਾਂ ਦੇ ਚੱਲਦਿਆਂ ਲਿਆ ਫੈਸਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.