ETV Bharat / city

ਸਤੰਬਰ ਮਹੀਨੇ 'ਚ ਮੀਂਹ ਨੇ ਤੋੜੇ ਪੁਰਾਣੇ ਰਿਕਾਰਡ, ਜਾਣੋ ਕਿੰਨਾ ਪਿਆ ਮੀਂਹ - ਪੁਰਾਣੇ ਸਾਰੇ ਰਿਕਾਰਡ ਤੋੜ

ਮੌਸਮ ਵਿਭਾਗ ਨੇ ਕਿਹਾ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਆਮ ਤੌਰ ਤੇ 101 ਐਮ. ਐਮ. ਦੇ ਕਰੀਬ ਬਾਰਿਸ਼ ਹੁੰਦੀ ਹੈ। ਪਰ ਬੀਤੇ 24 ਘੰਟਿਆਂ ਦੇ ਦੌਰਾਨ ਹੀ 113 ਐਮ. ਐਮ. ਦੇ ਕਰੀਬ ਬਾਰਿਸ਼ ਹੋ ਗਈ ਹੈ।

Rain in September breaks old record
Rain in September breaks old record
author img

By

Published : Sep 17, 2021, 2:27 PM IST

ਲੁਧਿਆਣਾ: ਪੰਜਾਬ ਵਿੱਚ ਹੋ ਰਹੀ ਬਾਰਿਸ਼ (rain) ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਇਕ ਦਿਨ ਵਿਚ ਹੀ ਇਕ ਮਹੀਨੇ ਜਿੰਨੀ ਬਾਰਿਸ਼ ਹੋ ਗਈ ਹੈ। ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਹੈ। ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ.ਪ੍ਰਭਜੋਤ ਕੌਰ(Dr. Prabhjot Kaur, Head, Meteorological Department, Ludhiana Agricultural University) ਨੇ ਕਿਹਾ ਹੈ ਕਿ ਸਤੰਬਰ(September) ਮਹੀਨੇ ਦੇ ਵਿੱਚ ਆਮ ਤੌਰ ਤੇ 101 ਐਮ. ਐਮ. ਦੇ ਕਰੀਬ ਬਾਰਿਸ਼ ਹੁੰਦੀ ਹੈ।

ਪਰ ਬੀਤੇ 24 ਘੰਟਿਆਂ ਦੇ ਦੌਰਾਨ ਹੀ 113 ਐਮ. ਐਮ. ਦੇ ਕਰੀਬ ਬਾਰਿਸ਼ ਹੋ ਗਈ ਹੈ। ਜਿਸ ਨੇ ਇਕ ਦਿਨ 'ਚ ਹੀ ਸਤੰਬਰ ਮਹੀਨੇ ਦੇ ਰਿਕਾਰਡ ਤੋੜ ਦਿੱਤੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦੋ ਦਿਨ ਤੱਕ ਹੋਰ ਬਾਰਿਸ਼ ਪੈਣ ਦੀ ਸੰਭਾਵਨਾ ਹੈ, ਅਤੇ ਇਸ ਨਾਲ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ, ਕਿ ਸਤੰਬਰ ਮਹੀਨੇ 'ਚ ਹੀ ਬਾਰਿਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਦੋਂ ਕਿ ਅਗਸਤ ਮਹੀਨੇ 'ਚ ਮੌਨਸੂਨ ਕਮਜ਼ੋਰ ਰਿਹਾ ਹੈ।

Rain in September breaks old record

ਲੁਧਿਆਣਾ(LUDHIANA) ਵਿੱਚ ਲਗਾਤਾਰ ਬੀਤੀ ਰਾਤ ਤੋਂ ਬਾਰਿਸ਼ ਪੈ ਰਹੀ ਹੈ। ਬਾਰਿਸ਼ ਦੇ ਕਾਰਨ ਸਮਾਰਟ ਸਿਟੀ(Smart City) ਦੀ ਪੋਲ ਖੁੱਲ੍ਹਦੀ ਵੀ ਵਿਖਾਈ ਦੇ ਰਹੀ ਹੈ। ਲੁਧਿਆਣਾ ਦੀਆਂ ਸੜਕਾਂ ਤੇ ਪਾਣੀ ਇਸ ਕਦਰ ਇਕੱਠਾ ਹੋ ਗਿਆ, ਜਿਵੇਂ ਕੋਈ ਛੱਪੜ ਹੋਵੇ ਅਤੇ ਹੇਠਲੇ ਇਲਾਕਿਆਂ ਦਾ ਹੀ ਨਹੀਂ ਸਗੋਂ ਸਮਾਰਟ ਸਿਟੀ ਤਹਿਤ ਚੱਲ ਰਹੇ ਪ੍ਰਾਜੈਕਟਾਂ ਦੀ ਪੋਲ ਖੁੱਲ੍ਹ ਗਈ ਹੈ, ਉਧਰ ਮੌਸਮ ਵਿਭਾਗ(Meteorological Department) ਨੇ ਕਿਹਾ ਕਿ ਅਗਲੇ ਦੋ ਦਿਨ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।

ਉਨ੍ਹਾਂ ਨੇ ਕਿਹਾ ਕਿ ਲਗਾਤਾਰ ਮੌਸਮ 'ਚ ਤਬਦੀਲੀ ਆ ਰਹੀ ਹੈ। ਇਸ ਕਾਰਨ ਬਾਰਿਸ਼ਾਂ ਵੀ ਦੇਰੀ ਨਾਲ ਹੋ ਰਹੀਆਂ ਨੇ ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ 15 ਸਤੰਬਰ ਤੱਕ ਮੌਨਸੂਨ ਚਲਾ ਜਾਂਦਾ ਹੈ। ਪਰ ਮੌਨਸੂਨ ਜਾਣ ਦੀ ਥਾਂ ਬਾਰਿਸ਼ਾਂ ਵਧ ਗਈਆਂ ਹਨ।

ਉਹਨਾਂ ਨੇ ਕਿਹਾ ਕਿ ਆਉਂਦੀ 20 ਸਤੰਬਰ ਤੱਕ ਬਾਰਿਸ਼ ਦੀ ਸੰਭਾਵਨਾ ਹੈ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਬਾਰਿਸ਼ ਫਸਲਾਂ ਲਈ ਕੋਈ ਬਹੁਤੀ ਫ਼ਾਇਦੇਮੰਦ ਵੀ ਨਹੀਂ ਹੈ, ਅਤੇ ਨੁਕਸਾਨਦੇਹ ਵੀ ਨਹੀਂ ਹੈ। ਪਰ ਹਾਂ ਜੇਕਰ 20 ਸਤੰਬਰ ਤੋਂ ਬਾਅਦ ਵੀ ਲਗਾਤਾਰ ਬਾਰਿਸ਼ ਹੁੰਦੀ ਹੈ ਤਾਂ ਇਸ ਦਾ ਝੋਨੇ ਦੀ ਫ਼ਸਲ ਦੇ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ:ਵਾਹਘਾ ਅਟਾਰੀ ਬਾਰਡਰ ’ਤੇ ਰਿਟਰੀਟ ਸੈਰੇਮਨੀ ਅੱਜ ਤੋਂ ਸ਼ੁਰੂ

ETV Bharat Logo

Copyright © 2025 Ushodaya Enterprises Pvt. Ltd., All Rights Reserved.