ਲੁਧਿਆਣਾ: ਸੂਬੇ ਭਰ ਚ ਮਾਨਸੂਨ ਨੇ ਆਪਣੀ ਦਸਤਕ ਦੇ ਦਿੱਤੀ ਹੈ, ਪਰ ਸੂਬੇ ਭਰ ਚ ਮੀਂਹ ਪੈਣ ਤੋਂ ਬਾਅਦ ਕਈ ਥਾਵਾਂ ’ਤੇ ਸੜਕਾਂ ਨੇ ਦਰਿਆ ਦਾ ਰੂਪ ਧਾਰ ਲਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਲਗਾਤਾਰ ਤਿੰਨ ਤੋਂ ਚਾਰ ਦਿਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ ਜਿਸ ਤੋਂ ਬਾਅਦ ਪਹਿਲਾਂ ਅੱਜ ਤੜਕਸਾਰ ਬੱਦਲਵਾਈ ਵਾਲਾ ਮੌਸਮ ਬਣਿਆ ਰਿਹਾ ਅਤੇ ਦੁਪਹਿਰ ਅਚਾਨਕ ਮੀਂਹ ਦੀ ਸ਼ੁਰੂਆਤ ਹੋਈ।
ਜ਼ਿਲ੍ਹਾ ਲੁਧਿਆਣਾ ’ਚ ਲਗਾਤਾਰ ਦੋ ਘੰਟੇ ਪਏ ਮੀਂਹ ਨੇ ਪੂਰੇ ਜ਼ਿਲ੍ਹੇ ’ਚ ਥਾਂ ਥਾਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ। ਬੇਸ਼ਕ ਮੀਂਹ ਦੇ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਪਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਰੇਸ਼ਾਨ ਵੀ ਹੋਏ।
ਸਾਡੀ ਟੀਮ ਵੱਲੋਂ ਜਦੋਂ ਲੁਧਿਆਣਾ ਆਰ ਕੇ ਰੋਡ ਦਾ ਜਾਇਜਾ ਲਿਆ ਤਾਂ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਸੀ। ਲੋਕ ਪਾਣੀ ਚੋਂ ਲੰਘ ਰਹੇ ਸਨ ਮੁੱਖ ਸੜਕਾਂ ਤੇ ਪਾਣੀ ਭਰਿਆ ਹੋਇਆ ਸੀ ਅਤੇ ਟਰੈਫਿਕ ਤੇ ਵੀ ਬਰੇਕਾਂ ਲੱਗੀਆਂ ਵਿਖਾਈ ਦਿੱਤੀਆਂ।
ਇਸ ਦੌਰਾਨ ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਹਰ ਬਰਸਾਤਾਂ ਦੇ ਵਿੱਚ ਇਹੀ ਹਾਲ ਰਹਿੰਦਾ ਹੈ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਪਾਣੀ ਇਸੇ ਤਰ੍ਹਾਂ ਭਰ ਜਾਂਦਾ ਹੈ ਅਤੇ ਇਲਾਕੇ ਦੇ ਲੋਕ ਪਰੇਸ਼ਾਨ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਅਧਿਕਾਰੀ ਇੱਥੇ ਸਾਰ ਲੈਣ ਨਹੀਂ ਆਉਂਦਾ। ਉਨ੍ਹਾਂ ਕਿਹਾ ਨਾ ਬਰਸਾਤਾਂ ਤੋਂ ਪਹਿਲਾਂ ਕੋਈ ਸਫ਼ਾਈ ਹੁੰਦੀ ਹੈ ਸਗੋਂ ਬਰਸਾਤਾਂ ਤੋਂ ਬਾਅਦ ਵੀ ਕੋਈ ਸੀਵਰੇਜ ਦੀ ਸਫਾਈ ਨਹੀਂ ਹੁੰਦੀ ਜਿਸ ਕਰਕੇ ਪਾਣੀ ਖੜ੍ਹ ਜਾਂਦਾ ਹੈ ਅਤੇ ਲੋਕਾਂ ਨੂੰ ਨਾ ਸਿਰਫ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸਗੋਂ ਸੜਕ ਹਾਦਸੇ ਵੀ ਵਾਪਰਦੇ ਹਨ।
ਇਹ ਵੀ ਪੜੋ: ਸੀਐੱਮ ਫੰਡ ਅਤੇ ਪਲਾਨਿੰਗ ਵਿਭਾਗ ’ਚ 11 ਕਰੋੜ ਦਾ ਘੁਟਾਲਾ, ਤਿੰਨ ਅਧਿਕਾਰੀ ਸਸਪੈਂਡ !