ਲੁਧਿਆਣਾ: ਰਾਏਕੋਟ ਤਹਿਸੀਲ ਕੰਪਲੈਕਸ ਦੇ ਫਰਦ ਕੇਂਦਰ ਵਿੱਚ ਪਿਛਲੇ 2 ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਫਰਦ ਕੇਂਦਰ ਵਿਚਲਾ ਇਕਲੌਤਾ ਪ੍ਰਿੰਟਰ ਦੋ ਦਿਨਾਂ ਤੋਂ ਖ਼ਰਾਬ ਚੱਲ ਰਿਹਾ ਹੈ। ਜਿਸ ਕਾਰਨ ਆਪਣੇ ਜ਼ਰੂਰੀ ਕੰਮਾਂ ਕਾਰਾਂ ਲਈ ਜ਼ਮੀਨਾਂ ਦੀਆਂ ਫ਼ਰਦਾਂ ਲੈਣ ਆਏ ਲੋਕਾਂ ਨੂੰ ਖਾਲੀ ਹੱਥ ਮੁੜਨਾ ਪੈ ਰਿਹਾ ਹੈ। ਦੂਜੇ ਪਾਸੇ ਫਰਦ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਪ੍ਰਿੰਟਰ ਸਹੀ ਕਰਵਾਉਣ ਦਾ ਜਤਨ ਕਰ ਰਹੇ ਹਨ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਰਦ ਲੈਣ ਆਏ ਲੋਕਾਂ ਵੱਲੋਂ ਦੱਸਿਆ ਗਿਆ ਉਹ ਫ਼ਰਦ ਕੇਂਦਰ ਵਿੱਚ ਪਿਛਲੇ 2 ਦਿਨਾਂ ਤੋਂ ਜ਼ਰੂਰੀ ਕੰਮਾਂ ਕਾਰਾਂ ਲਈ ਫਰਦ ਕੇਂਦਰ ਵਿੱਚ ਆਪਣੀਆਂ ਜ਼ਮੀਨਾਂ ਦੀ ਫਰਦ ਲੈਣ ਆ ਰਹੇ ਹਨ। ਪਰ ਫ਼ਰਦ ਕੇਂਦਰ ਦਾ ਪ੍ਰਿੰਟਰ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਫ਼ਰਦਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਸਗੋਂ ਫਰਦ ਕੇਂਦਰ ਕਰਮਚਾਰੀ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੂੰ ਕੋਈ ਵੀ ਤਸੱਲੀਬਖ਼ਸ਼ ਜਾਣਕਾਰੀ ਨਹੀਂ ਦੇ ਰਹੇ। ਫਰਦ ਨਾ ਮਿਲਣ ਕਾਰਨ ਜਦਕਿ ਉਨ੍ਹਾਂ ਦੇ ਜ਼ਰੂਰੀ ਕੰਮਕਾਰ ਰੁਕੇ ਹੋਏ ਹਨ।
ਦੂਜੇ ਪਾਸੇ ਜਦ ਫਰਦ ਕੇਂਦਰ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਫ਼ਰਦ ਕੇਂਦਰ ਦਾ ਪ੍ਰਿੰਟਰ ਖ਼ਰਾਬ ਹੈ ਜਿਸ ਸੰਬੰਧੀ ਕੰਪਲੇਂਟ ਦਰਜ ਕਰਵਾ ਦਿੱਤੀ ਗਈ ਹੈ। ਇਸ ਦੇ ਲਈ ਮਿਸਤਰੀ ਆ ਰਿਹਾ ਹੈ ਤੇ ਉਹ ਜਲਦੀ ਹੀ ਪਹੁੰਚ ਜਾਵੇਗਾ। ਪ੍ਰਿੰਟਰ ਹੋਣ ਤੋਂ ਬਾਅਦ ਇਨ੍ਹਾਂ ਦਾ ਕੰਮ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਐਕਸਪੋਰਟ 'ਚ ਹੋਇਆ ਮੋਹਰੀ, ਪਿਛਲੇ 1 ਸਾਲ ਦੇ ਦੌਰਾਨ ਕੀਤਾ ਕਰੋੜਾਂ ਰੁਪਏ ਦਾ ਐਕਸਪੋਰਟ