ਲੁਧਿਆਣਾ : ਕੋਰੋਨਾ ਵਾਇਰਸ ਦੇ ਚੱਲਦਿਆ ਪੰਜਾਬ ਭਰ 'ਚ ਕਰਫਿਊ ਲੱਗਾ ਹੋਇਆ ਹੈ ਅਤੇ ਲੁਧਿਆਣਾ 'ਚ ਵੀ ਮੈਡੀਕਲ ਸੇਵਾਵਾਂ ਦੇਣ ਵਾਲੇ ਜਾਂ ਫਿਰ ਬੈਂਕ ਮੁਲਾਜ਼ਮਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਕਰਫਿਊ ਦੌਰਾਨ ਰਿਆਇਤ ਦਿੱਤੀ ਜਾ ਰਹੀ ਹੈ। ਇਸ ਦੇ ਬਾਵਜੂਦ ਕੁਝ ਆਮ ਲੋਕ ਹਾਲੇ ਵੀ ਸੜਕਾਂ 'ਤੇ ਜਾਂ ਘਰੋਂ ਬਾਹਰ ਨਿਕਲਣ ਤੋਂ ਨਹੀਂ ਟੱਲ ਰਹੇ।
ਲੁਧਿਆਣਾ ਦੇ ਭਾਰਤ ਨਗਰ ਚੌਕ 'ਚ ਪੁਲਿਸ ਵੱਲੋਂ ਨਾਕਾ ਲਾ ਕੇ ਲੋਕਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ ਅਤੇ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਜਦੋਂ ਆਮ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਇਨ੍ਹਾਂ ਵਿੱਚੋਂ ਬਹੁਤੇ ਲੋਕ ਜ਼ਰੂਰੀ ਜਾਂ ਫਿਰ ਮੈਡੀਕਲ ਸੇਵਾਵਾਂ ਲਈ ਘਰਾਂ 'ਚ ਬਾਹਰ ਆਏ ਸਨ। ਇਨ੍ਹਾਂ ਵਿੱਚ ਹਰ ਕਿਸੇ ਦੀ ਆਪਣੀ ਸਮੱਸਿਆ ਸੀ, ਕਿਸੇ ਵਿਅਕਤੀ ਦੀ ਧੀ ਦਾ ਵਿਆਹ ਅਤੇ ਕਿਸੇ ਨੇ ਆਪਣਾ ਇਲਾਜ ਕਰਵਾਉਣਾ ਸੀ।
ਇਸ ਦੌਰਾਨ ਬੇ-ਵਜ੍ਹਾ ਸੜਕਾਂ 'ਤੇ ਘੁੰਮ ਦੇ ਹੋਏ ਲੋਕਾਂ 'ਤੇ ਪਲਿਸ ਸਖ਼ਤੀ ਕਰਦੀ ਨਜ਼ਰ ਆਈ। ਇਸ ਦੌਰਾਨ ਕੁਝ ਲੋਕ ਪੁਲਿਸ ਤੋਂ ਮੁਆਫੀ ਮੰਗ ਘਰਾਂ ਨੂੰ ਮੁੜ ਦੇ ਹੋਏ ਵੀ ਨਜ਼ਰ ਆਏ।