ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਬੀਤੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ (Union Minister of Agriculture) ਨਰੇਂਦਰ ਤੋਮਰ ਵੱਲੋਂ ਕਿਸਾਨਾਂ ਦੇ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ’ਚ ਨਿੰਦਿਆਂ ਕਰਦਿਆਂ ਕਿਹਾ ਕਿ ਜਦੋਂ ਮੁਰਦਾ ਬੋਲਦਾ ਹੈ ਉਦੋਂ ਕਫਨ ਹੀ ਪਾੜਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਕਿਸਾਨ ਅੰਦੋਲਨ ਨਹੀਂ ਸਗੋਂ ਵੱਡੇ-ਵੱਡੇ ਸਮਾਜ ਸੇਵੀ ਧਾਰਮਿਕ ਆਗੂ ਵੀ ਇਸ ਨੂੰ ਆਪਣਾ ਸਮਰਥਨ ਦੇ ਰਹੇ ਹਨ ਇਸ ਕਰਕੇ ਕਾਲੇ ਕਾਨੂੰਨ ਰੱਦ ਹੋ ਕੇ ਹਟਣਗੇ ਅਤੇ ਜੇਕਰ ਇਹ ਲਾਗੂ ਹੋਏ ਤਾਂ ਆਉਣ ਵਾਲੇ 2-4 ਸਾਲਾਂ ਬਾਅਦ ਇਹ ਜਨ ਅੰਦੋਲਨ ਬਣ ਜਾਵੇਗਾ, ਕਿਉਂਕਿ ਇਸ ਦਾ ਅਸਰ ਹਰ ਅੰਨ੍ਹ ਖਾਣ ਵਾਲੇ ’ਤੇ ਪਵੇਗਾ।
ਇਹ ਵੀ ਪੜੋ: Social Distance:ਸਬਜ਼ੀ ਮੰਡੀ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਉੱਡੀਆਂ ਧੱਜੀਆਂ
ਇਸ ਦੌਰਾਨ ਉਨ੍ਹਾਂ ਬੀਤੇ ਦਿਨ ਡੀਐਸਪੀ ਹਰਜਿੰਦਰ ਸਿੰਘ ਦੀ ਹੋਈ ਮੌਤ ਤੇ ਵੀ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਰਕਾਰ ਦੀ ਨਲਾਇਕੀ ਹੈ ਕਿ ਇੱਕ ਡੀਐੱਸਪੀ ਆਪਣੇ ਇਲਾਜ ਲਈ ਸਰਕਾਰ ਦੀਆਂ ਮਿੰਨਤਾਂ ਕਰਦਾ ਰਿਹਾ, ਪਰ ਸਰਕਾਰ ਨੇ ਉਸ ਦੇ ਇਲਾਜ ਵਿੱਚ ਹੀ ਇੰਨੀ ਦੇਰੀ ਕਰ ਦਿੱਤੀ ਕਿ ਉਸ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ।
ਉਥੇ ਹੀ ਉਹਨਾਂ ਨੇ ਪੰਜਾਬ ਕਾਂਗਰਸ ਕਲੇਸ਼ (Punjab Congress Conflict) ਬਾਰੇ ਬੋਲਦੇ ਕਿਹਾ ਕਿ ਕੁਝ ਦਿਨਾਂ ’ਚ ਸਾਰੇ ਕਾਂਗਰਸੀ ਇੱਕ ਹੀ ਪਲੈਟਫੋਮ ’ਚੇ ਜੱਫੀਆਂ ਪਾਉਂਦੇ ਨਜ਼ਰ ਆਉਣਗੇ। ਉਧਰ ਦੂਜੇ ਪਾਸੇ ਸੁਖਪਾਲ ਖਹਿਰਾ ਵੱਲੋਂ ਮੁੜ ਤੋਂ ਕਾਂਗਰਸ ’ਚ ਸ਼ਾਮਿਲ ਹੋਣ ਲੈ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਭਵਿੱਖ ਦੀ ਫ਼ਿਕਰ ਕਰਦੇ ਹੋਏ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਮੌਕਾਪ੍ਰਸਤੀ ਦੀ ਹੈ ਜੇਕਰ ਮੌਕਾ ਮਿਲਦਿਆਂ ਉਹ ਆਪਣੀ ਪਾਰਟੀ ’ਚ ਵਾਪਸ ਚਲੇ ਗਏ ਹਨ ਤਾਂ ਹੀ ਉਨ੍ਹਾਂ ਦਾ ਆਪਣਾ ਨਿਜੀ ਫ਼ੈਸਲਾ ਹੋ ਸਕਦਾ ਹੈ।
ਉੱਥੇ ਹੀ ਉਨ੍ਹਾਂ ਸਕਾਲਰਸ਼ਿਪ ਮਾਮਲੇ ’ਤੇ ਵੀ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਇਹ ਫੈਸਲਾ ਲੈ ਲਿਆ ਗਿਆ ਹੈ ਅਤੇ ਵਿਦਿਆਰਥੀਆਂ ਤੱਕ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਤਾਂ ਸੂਬਾ ਸਰਕਾਰ ਇਸ ਨੂੰ ਹਟਾਉਣ ਵਾਲੀ ਕੌਣ ਹੁੰਦੀ ਹੈ।