ETV Bharat / city

ਅਗਸਤ ਮਹੀਨੇ ਵਿੱਚ ਮੀਂਹ ਰਿਹਾ ਬਹੁਤ ਘੱਟ, ਸਤੰਬਰ ਮਹੀਨੇ ਵਿੱਚ ਪੈ ਸਕਦਾ ਹੈ ਅਸਰ

ਮੌਸਮ ਵਿਭਾਗ ਜਾਣਕਾਰੀ ਦਿੱਤੀ ਗਈ ਹੈ ਕਿ ਅਗਸਤ ਮਹੀਨੇ ਅੰਦਰ ਮੀਂਹ ਬਹੁਤ ਘੱਟ ਪਿਆ ਹੈ। ਸਤੰਬਰ ਮਹੀਨੇ ਵਿੱਚ ਘੱਟ ਮੀਂਹ ਹੋਣ ਦੇ ਆਸਾਰ ਲਗ ਰਹੇ ਹਨ।

rain in September Punjab agriculture university
ਅਗਸਤ ਮਹੀਨੇ ਵਿੱਚ ਮੀਂਹ ਰਿਹਾ ਬਹੁਤ ਘੱਟ, ਸਤੰਬਰ ਮਹੀਨੇ ਵਿੱਚ ਪੈ ਸਕਦਾ ਹੈ ਅਸਰ
author img

By

Published : Sep 6, 2022, 3:48 PM IST

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਸਿਟੀ (Punjab agriculture university) ਦੇ ਮੌਸਮ ਵਿਭਾਗ (weather department) ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਦਰਸਾਇਆ ਗਿਆ ਹੈ ਕਿ ਅਗਸਤ ਦੇ ਮਹਿਣੇ ਵਿੱਚ ਮੀਂਹ ਬਹੁਤ ਘੱਟ ਪਿਆ ਹੈ ਜਿਸ ਦਾ ਅਸਰ ਸਤੰਬਰ ਵਿੱਚ (rain in September) ਦੇਖਣ ਨੂੰ ਮਿਲ ਸਕਦਾ ਹੈ। ਘੱਟ ਬਾਰਿਸ਼ ਦਾ ਅਸਰ ਗਰਾਉਂਡ ਵਾਟਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਕੁਝ ਦਿਨਾਂ ਤੱਕ ਮੀਂਹ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗੇ ਵੀ ਮੀਂਹ ਘੱਟ ਪੈਣ ਦੇ ਆਸਾਰ ਹਨ।

ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਸਤੰਬਰ ਮਹੀਨੇ ਦੇ ਵਿੱਚ ਵੀ ਫਿਲਹਾਲ ਆਉਂਦੇ 3-4 ਦਿਨ ਤੱਕ ਬਾਰਿਸ਼ ਦੀ ਕੋਈ ਵੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਜੁਲਾਈ ਮਹੀਨੇ ਅੰਦਰ ਭਰਪੂਰ ਬਾਰਿਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਅਗਸਤ ਮਹੀਨਾ ਸੁੱਕਾ ਰਿਹਾ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਹੋਰਨਾਂ ਸਰੋਤਾਂ ਤੋਂ ਫਸਲ ਲਈ ਪਾਣੀ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪਾਰਾ ਵੀ ਆਮ ਵਾਂਗ ਹੀ ਚੱਲ ਰਿਹਾ ਹੈ। ਹਾਲਾਂਕਿ ਸਰਦੀਆਂ ਜਲਦ ਸ਼ੁਰੂ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਹਾਲੇ ਇਨ੍ਹੀਂ ਜਲਦੀ ਮੌਸਮ ਸਬੰਧੀ ਭਵਿੱਖਵਾਣੀ ਨਹੀਂ ਕੀਤੀ ਜਾ ਸਕਦੀ।

ਅਗਸਤ ਮਹੀਨੇ ਵਿੱਚ ਮੀਂਹ ਰਿਹਾ ਬਹੁਤ ਘੱਟ, ਸਤੰਬਰ ਮਹੀਨੇ ਵਿੱਚ ਪੈ ਸਕਦਾ ਹੈ ਅਸਰ

ਪੰਜਾਬ ਦੇ ਵਿੱਚ ਇਸ ਵਾਰ ਅਗਸਤ ਮਹੀਨੇ ਦੇ ਅੰਦਰ ਕਾਫੀ ਘੱਟ ਬਾਰਿਸ਼ਾਂ ਹੋਈ ਹੈ। ਅਗਸਤ ਮਹੀਨੇ 'ਚ ਆਮ ਤੌਰ ਤੇ 190.3 ਐਮ ਐਮ ਬਾਰਿਸ਼ਾਂ ਪੈਂਦੀਆਂ ਹਨ। ਇਸ ਵਾਰ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੰਦਰ ਬਾਰਿਸ਼ਾਂ ਰਿਕਾਰਡ ਕੀਤੀਆਂ ਗਈਆਂ ਹਨ। ਉਸ ਵਿੱਚ ਮਹਿਜ਼ 59 ਐਮ ਐਮ ਬਾਰਿਸ਼ ਰਿਕਾਰਡ ਕੀਤੀ ਗਈ ਹੈ, ਜੋ ਆਮ ਨਾਲੋਂ ਕਾਫ਼ੀ ਘਟ ਹੈ। ਹਾਲਾਂਕਿ ਜੂਨ ਅਤੇ ਜੁਲਾਈ ਮਹੀਨੇ ਵਿੱਚ ਬਾਰਿਸ਼ਾਂ ਆਮ ਰਹੀਆਂ ਨੇ ਇਥੋਂ ਤੱਕ ਕੇ ਜੁਲਾਈ ਮਹੀਨੇ ਵਿੱਚ ਆਮ ਨਾਲੋਂ ਵੀ ਵੱਧ ਬਾਰਿਸ਼ਾਂ ਪਈਆਂ ਹਨ। ਇਸ ਦੇ ਕਈ ਕਾਰਨ ਮੰਨੇ ਜਾ ਰਹੇ ਨੇ ਉਨ੍ਹਾਂ ਦੱਸਿਆ ਕਿ ਇਸ ਵਾਰ ਤਿੱਬਤ ਸਿਸਟਮ ਕਮਜ਼ੋਰ ਰਹਿਣ ਕਰਕੇ ਵੀ ਇਸ ਦਾ ਅਸਰ ਪਿਆ ਹੈ।

ਇਹ ਵੀ ਪੜ੍ਹੋ: Weather Report ਸੂਬੇ ਭਰ ਵਿੱਚ ਗਰਮੀ ਦਾ ਕਹਿਰ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.