ਲੁਧਿਆਣਾ: ਪੰਜਾਬੀ ਅਤੇ ਬੌਲੀਵੁੱਡ ਫ਼ਿਲਮਾਂ ਦੇ ’ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਸਤੀਸ਼ ਕੌਲ ਦੀ ਲੁਧਿਆਣਾ ਦੇ ’ਚ ਮੌਤ ਹੋ ਗਈ ਜੋ ਕੋਰੋਨਾ ਪਾਜ਼ੀਟਿਵ ਸਨ। ਜਿਸ ਨੂੰ ਲੈ ਕੇ ਪੰਜਾਬੀ ਦੇ ਉੱਘੇ ਲੇਖਕ ਗੁਰਭਜਨ ਗਿੱਲ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਲਾ ਨੂੰ ਸਲਾਮ ਹੈ। ਉਨ੍ਹਾਂ ਨੇ ਪੰਜਾਬੀ ਫਿਲਮਾਂ ਤੋਂ ਲੈ ਕੇ ਬਾਲੀਵੁੱਡ ਤਕ ਦਾ ਸਫ਼ਰ ਬਹੁਤ ਹੀ ਖੂਬਸੂਰਤੀ ਦੇ ਨਾਲ ਤੈਅ ਕੀਤਾ ਸੀ ਅਤੇ ਅੰਤ ਵਿੱਚ ਪਰਿਵਾਰ ਵੱਲੋਂ ਉਨ੍ਹਾਂ ਨੂੰ ਇਸ ਤਰ੍ਹਾਂ ਛੱਡ ਦੇਣਾ ਅਤੇ ਫਿਰ ਉਨ੍ਹਾਂ ਦੀ ਉਹ ਅਜਿਹੀ ਹਾਲਤ ਹੋਣੀ ਬੇਹੱਦ ਅਫਸੋਸਜਨਕ ਹੈ। ਉਨ੍ਹਾਂ ਕਿਹਾ ਕਿ ਕੋਈ ਅਜਿਹਾ ਸਿਸਟਮ ਹੋਣਾ ਚਾਹੀਦਾ ਹੈ ਜਿਸ ਨਾਲ ਅੰਤ ਵਿਚ ਅਦਾਕਾਰਾ ਦੀ ਸਾਂਭ ਸੰਭਾਲ ਹੋ ਸਕੇ।
ਇਹ ਵੀ ਪੜੋ: ਸਰਕਾਰੀ ਬੱਸਾਂ ਵੰਡ ਰਹੀਆਂ ਕੋਰੋਨਾ, ਛਿੱਕੇ ਟੰਗੇ ਜਾ ਰਹੇ ਨਿਯਮ !
ਗੁਰਭਜਨ ਗਿੱਲ ਨੇ ਕਿਹਾ ਕਿ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲਣ ਤੋਂ ਬਾਅਦ ਉਹ ਕਾਫੀ ਖੁਸ਼ ਸਨ, ਪਰ ਉਨ੍ਹਾਂ ਦਾ ਚੂਲਾ ਟੁੱਟਣ ਕਰਕੇ ਕਾਫ਼ੀ ਦਰਦ ’ਚ ਸਨ ਜਿਸ ਤੋਂ ਬਾਅਦ ਉਹ ਪਹਿਲਾਂ ਦੋਰਾਹਾ ਰਹੇ ਅਤੇ ਫਿਰ ਲੁਧਿਆਣਾ ਸ਼ਹਿਰ ਅੰਦਰ ਆਏ ਅਤੇ ਫਿਰ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਮਾਲੀ ਮਦਦ ਵੀ ਕੀਤੀ ਗਈ ਪਰ ਮੈਨੂੰ ਕੋਰੋਨਾ ਵਰਗੀ ਮਹਾਂਮਾਰੀ ਨਾਲ ਉਨ੍ਹਾਂ ਦੀ ਇਸ ਤਰ੍ਹਾਂ ਮੌਤ ਹੋ ਜਾਣਾ ਬੇਹੱਦ ਦੁਖਦਾਈ ਹੈ।