ETV Bharat / city

ਭੁੱਖ ਨਾਲ ਲੜ੍ਹਨ ਵਾਲੇ ਗ਼ਰੀਬ ਲੋਕ ਵੀ ਫਰੰਟ ਲਾਈਨ ਯੋਧੇ: ਬਲਵਿੰਦਰ ਬੈਂਸ - ਰਾਸ਼ਨ ਨਾ ਮਿਲਣ ਕਰਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ 'ਚ ਸਹੀ ਸਮੇਂ 'ਤੇ ਰਾਸ਼ਨ ਨਾ ਮਿਲਣ ਦੇ ਚਲਦੇ ਬੀਤੇ ਦਿਨੀਂ ਇੱਕ ਪ੍ਰਵਾਸੀ ਮਜ਼ਦੂਰ ਨੇ ਖ਼ੁਦਕੁਸ਼ੀ ਕਰ ਲਈ ਸੀ। ਅੱਜ ਵਿਧਾਇਕ ਬਲਵਿੰਦਰ ਬੈਂਸ ਪੀੜਤ ਪਰਿਵਾਰ ਨੂੰ ਮਿਲਣ ਪੁੱਜੇ। ਉਨ੍ਹਾਂ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਲੁਧਿਆਣਾ : ਭੁੱਖ ਨਾਲ ਲੜ੍ਹਨ ਵਾਲੇ ਗ਼ਰੀਬ ਲੋਕ ਵੀ ਫਰੰਟ ਲਾਈਨ ਯੋਧੇ- ਬਲਵਿੰਦਰ ਬੈਂਸ
Ludhiana : Poor people who fight with hunger are front line warriors: Balwinder Bains
author img

By

Published : May 11, 2020, 11:43 PM IST

ਲੁਧਿਆਣਾ: ਸ਼ਹਿਰ ਦੀ ਰਾਜੀਵ ਗਾਂਧੀ 'ਚ ਇੱਕ ਪ੍ਰਵਾਸੀ ਮਜ਼ਦੂਰ ਨੇ ਸਮੇਂ ਸਿਰ ਰਾਸ਼ਨ ਨਾ ਮਿਲਣ ਉੱਤੇ ਪੁਲਿਸ ਦੀ ਤਸ਼ਦੱਦ ਦੇ ਚਲਦੇ ਬੀਤੇ ਦਿਨ ਖ਼ਦਕੁਸ਼ੀ ਕਰ ਲਈ ਸੀ। ਅੱਜ ਇਲਾਕੇ ਦੇ ਵਿਧਾਇਕ ਬਲਵਿੰਦਰ ਬੈਂਸ ਪੀੜਤ ਪਰਿਵਾਰ ਨੂੰ ਮਿਲਣ ਪੁੱਜੇ।

ਲੁਧਿਆਣਾ : ਭੁੱਖ ਨਾਲ ਲੜ੍ਹਨ ਵਾਲੇ ਗ਼ਰੀਬ ਲੋਕ ਵੀ ਫਰੰਟ ਲਾਈਨ ਯੋਧੇ- ਬਲਵਿੰਦਰ ਬੈਂਸ

ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਆਰਥਿਕ ਤੇ ਹਰ ਸੰਭਵ ਮਦਦ ਕੀਤੇ ਜਾਣ ਦਾ ਭਰੋਸਾ ਦਿੱਤਾ। ਉਨ੍ਹਾਂ ਸੂਬਾ ਸਰਕਾਰ ਤੋਂ ਪੀੜਤ ਪਰਿਵਾਰ ਨੂੰ 50 ਲੱਖ ਦੀ ਆਰਥਿਕ ਮਦਦ ਦਿੱਤੇ ਜਾਣ ਦੀ ਮੰਗ ਕੀਤੀ ਹੈ।

ਬਲਵਿੰਦਰ ਬੈਂਸ ਨੇ ਕਿਹਾ ਮ੍ਰਿਤਕ ਵਿਅਕਤੀ ਵੱਲੋਂ ਰਾਸ਼ਨ ਨਾ ਮਿਲਣ ਉੱਤੇ ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਦੇ ਚਲਦੇ ਖ਼ੁਦਕੁਸ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਪੁਲਿਸ ਜ਼ਿੰਮੇਵਾਰ ਹੈ। ਕੁੱਝ ਅਜਿਹੇ ਲੋਕ ਵੀ ਹਨ ਜੋ ਕਿ ਮਾੜੇ ਵਿਵਹਾਰ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਉਕਤ ਮਾਮਲੇ 'ਚ ਦੋਸ਼ੀ ਪੁਲਿਸ ਮੁਲਾਜ਼ਮਾਂ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ।

ਬਲਵਿੰਦਰ ਬੈਂਸ ਨੇ ਕਿਹਾ ਕਿ ਮਹਿਜ ਡਾਕਟਰ, ਸਫਾਈ ਕਰਮਚਾਰੀ ਤੇ ਪੁਲਿਸ ਹੀ ਨਹੀਂ ਸਗੋਂ ਭੁੱਖ ਨਾਲ ਲੜ ਰਹੇ ਲੋਕ ਵੀ ਫਰੰਟਲਾਈਨ ਯੋਧੇ ਹਨ ਕਿਉਂਕਿ ਇਨ੍ਹਾਂ ਗ਼ਰੀਬ ਲੋਕਾਂ ਨੂੰ ਰੋਜ਼ਾਨਾ ਦੋ ਵਕਤ ਦੀ ਰੋਟੀ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਅਤੇ ਡਾਕਟਰਾਂ ਨੂੰ 50 ਲੱਖ ਸਰਕਾਰ ਦੇ ਸਕਦੀ ਹੈ ਤਾਂ ਇਸ ਗਰੀਬ ਪਰਿਵਾਰ ਨੂੰ ਕਿਉਂ ਨਹੀਂ ਦੇ ਸਕਦੀ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਕੋਲੋਂ ਇਸ ਮਾਮਲੇ ਦੀ ਜਾਂਚ ਕਰ ਦੋਸ਼ੀਆਂ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.