ETV Bharat / city

ਗੁਰੂ ਹਰ ਸਹਾਏ ਤੋਂ ਰਾਣਾ ਗੁਰਮੀਤ ਸੋਢੀ ਦੇ ਹਟਣ ਨਾਲ ਨੋਨੀ ਮਾਨ ਕੋਲ ਵਧੀਆ ਮੌਕਾ, ਮੁਕਾਬਾਲਾ ਤ੍ਰਿਕੋਣਾ - 2022 ਦੀਆਂ ਵਿਧਾਨ ਸਭਾ ਚੋਣਾਂ

Punjab Assembly Election 2022: ਕੀ ਗੁਰੂ ਹਰ ਸਹਾਏ ਸੀਟ (Guru Harsahai assembly constituency)'ਤੇ ਇਸ ਵਾਰ ਰਾਣਾ ਗੁਰਮੀਤ ਸੋਢੀ ਦੇ ਹਟਣ ਨਾਲ ਅਕਾਲੀ ਦਲ ਦੇ ਵਰਦੇਵ ਸਿੰਘ ਨੋਨੀ ਮਾਨ ਦਰਜ ਕਰਵਾ ਸਕਣਗੇ ਜਿੱਤ ਤੇ ਜਾਂ ਫੇਰ ਕਾਂਗਰਸ ਦਾ ਨਵਾਂ ਚਿਹਰਾ ਵਿਜੈ ਕਾਲਰਾ ਰਖੱ ਸਕਣਗੇ ਜਿੱਤ ਦਾ ਸਿਲਸਿਲਾ ਬਰਕਰਾਰ ਤੇ ਜਾਂ ਫੇਰ ਭਾਜਪਾ ਦੇ ਗੁਰਪਰਵੇਜ ਸੰਧੂ ਤੇ ਆਮ ਆਦਮੀ ਪਾਰਟੀ ਦੇ ਫੌਜਾ ਸਿੰਘ ਕਰ ਸਕਣਗੇ ਕੋਈ ਕਮਾਲ, ਜਾਣੋਂ ਇਥੋਂ ਦਾ ਸਿਆਸੀ ਹਾਲ...

ਨੋਨੀ ਮਾਨ ਕੋਲ ਵਧੀਆ ਮੌਕਾ, ਮੁਕਾਬਾਲਾ ਤ੍ਰਿਕੋਣਾ

author img

By

Published : Jan 31, 2022, 1:26 PM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਗੁਰੂ ਹਰ ਸਹਾਏ (Guru Harsahai Assembly Constituency) ਸੀਟ ਤੋਂ ਕਾਂਗਰਸ (Congress) ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਗੁਰੂ ਹਰ ਸਹਾਏ (Guru Harsahai Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਗੁਰੂ ਹਰਸਹਾਏ (Guru Harsahai Assembly Constituency)

ਜੇਕਰ ਗੁਰੂ ਹਰ ਸਹਾਏ (Guru Harsahai Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਰਾਣਾ ਗੁਰਮੀਤ ਸਿੰਘ ਸੋਢੀ ਵਿਧਾਇਕ ਹਨ। ਰਾਣਾ ਗੁਰਮੀਤ ਸਿੰਘ ਸੋਢੀ (Rana Gurmit Singh Sodhi) ਨੇ ਜਿੱਤ ਹਾਸਲ ਕੀਤੀ ਸੀ। ਰਾਣਾ ਗੁਰਮੀਤ ਸਿੰਘ ਸੋਢੀ 2017 ਵਿੱਚ ਇਥੋਂ ਤੀਜੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਗੁਰੂ ਹਰ ਸਹਾਏ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਅਕਾਲੀ ਦਲ (SAD) ਦੇ ਵਰਦੇਵ ਸਿੰਘ ਨੋਨੀ ਮਾਨ (Vardev singh noni maan) ਨੂੰ ਮਾਤ ਦਿੱਤੀ ਸੀ। ਆਮ ਆਦਮੀ ਪਾਰਟੀ (AAP) ਦੇ ਮਲਕੀਤ ਚੰਦ (Malkit Chand) ਤੀਜੇ ਨੰਬਰ ’ਤੇ ਰਹੇ ਸੀ।

ਇਸ ਵਾਰ ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਛੱਡ ਚੁੱਕੇ ਹਨ ਤੇ ਹਲਕਾ ਵੀ ਬਦਲ ਲਿਆ ਹੈ, ਅਜਿਹੇ ਵਿੱਚ ਕਾਂਗਰਸ ਨੇ ਵੀਜੈ ਕਾਲਰਾਨੂੰ ਦੂਜੀ ਵਾਰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਅਕਾਲੀ ਦਲ ਨੇ ਤੀਜੀ ਵਾਰ ਵਰਦੇਵ ਸਿੰਘ ਨੋਨੀ ਮਾਨ ਨੂੰ ਟਿਕਟ ਦਿੱਤੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਬਦਲ ਦਿੱਤਾ ਹੈ ਤੇ ਮਲਕੀਤ ਚੰਦ ਦੀ ਥਾਂ ਫੌਜਾ ਸਿੰਘ ਨੂੰ ਟਿਕਟ ਦਿੱਤੀ ਹੈ, ਜਦੋਂਕਿ ਨਵੇਂ ਖਿਡਾਰੀ ਭਾਜਪਾ ਗਠਜੋੜ ਵੱਲੋਂ ਇਸ ਹਲਕੇ ਤੋਂ ਚੋਣ ਲੜ ਰਹੀ ਭਾਜਪਾ ਨੇ ਗੁਰਪਰਵੇਜ ਸਿੰਘ ਸੰਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਜੀਰਾ (Zira Constituency) ’ਤੇ 86.61 ਵੋਟਿੰਗ ਹੋਈ ਸੀ ਤੇ ਇਸ ਦੌਰਾਨ ਕਾਂਗਰਸ ਦੇ ਰਾਣਾ ਗੁਰਮੀਤ ਸਿੰਘ ਸੋਢੀ ਵਿਧਾਇਕ ਬਣੇ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਵਰਦੇਵ ਸਿੰਘ ਨੋਨੀ ਮਾਨ ਨੂੰ ਮਾਤ ਦਿੱਤੀ ਸੀ, ਜਦੋਂਕਿ ਆਮ ਆਦਮੀ ਪਾਰਟੀ ਦੇ ਮਲਕੀਤ ਚੰਦ ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ 62787 ਵੋਟਾਂ ਮਿਲੀਆਂ ਸੀ, ਜਦੋਂਕਿ ਅਕਾਲੀ ਦਲ (SAD)ਦੇ ਵਰਦੇਵ ਸਿੰਘ ਨੋਨੀ ਮਾਨ ਨੂੰ 56991 ਵੋਟਾਂ ਪ੍ਰਾਪਤ ਹੋਈਆਂ ਸੀ ਤੇ ਆਪ (AAP) ਦੀ ਹਨੇਰੀ ਦੇ ਬਾਵਜੂਦ ਮਲਕੀਤ ਚੰਦ ਨੂੰ 14282 ਵੋਟਾਂ ’ਤੇ ਸੰਤੋਸ਼ ਕਰਨਾ ਪਿਆ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕੁਲ 86.61 ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 45.97 ਫੀਸਦੀ ਵੋਟ ਸ਼ੇਅਰ ਮਿਲਿਆ ਸੀ, ਜਦੋਂਕਿ ਅਕਾਲੀ ਦਲ ਨੂੰ 41.73 ਫੀਸਦੀ ਵੋਟਾਂ ਹਾਸਲ ਹੋਈਆਂ ਸੀ ਤੇ ਆਪ ਦੇ ਹਿੱਸੇ 10.46 ਫੀਸਦੀ ਵੋਟ ਸ਼ੇਅਰ ਆਇਆ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਗੁਰੂ ਹਰ ਸਹਾਏ (Guru Harsashai Assembly Constituency) ਸੀਟ ’ਤੇ 89.74 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਕਾਂਗਰਸ ਦੇ ਵਰਦੇਵ ਸਿੰਘ ਨੋਨੀ ਮਾਨ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸਿੱਧੇ ਮੁਕਾਬਲੇ ਵਿੱਚ ਅਕਾਲੀ ਦਲ ਦੇ ਵਰਦੇਵ ਸਿੰਘ ਨੋਨੀ ਮਾਨ ਨੂੰ ਹਰਾਇਆ ਸੀ।

ਇਸ ਦੌਰਾਨ ਕਾਂਗਰਸ ਦੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ 62054 ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਅਕਾਲੀ ਦਲ ਦੇ ਵਰਦੇਵ ਸਿੰਘ ਨੋਨੀ ਮਾਨ ਨੂੰ 58805 ਵੋਟਾਂ ਹਾਸਲ ਹੋਈਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਗੁਰੂ ਹਰ ਸਹਾਏ (Guru Harsashai Assembly Constituency) 'ਤੇ 89.74 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 48.97 ਤੇ ਅਕਾਲੀ ਦਲ ਨੂੰ 46.37 ਵੋਟ ਸ਼ੇਅਰ ਪ੍ਰਾਪਤ ਹੋਇਆ ਸੀ।

ਗੁਰੂ ਹਰ ਸਹਾਏ ਸੀਟ (Guru Harsahai Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਤੇ ਫਿਰੋਜਪੁਰ ਸ਼ਹਿਰੀ ਤੋਂ ਚੋਣ ਲੜ ਰਹੇ ਹਨ ਤੇ ਦੂਜੇ ਪਾਸੇ ਅਕਾਲੀ ਦਲ ਨੇ ਮੁੜ ਤੀਜੀ ਵਾਰ ਵਰਦੇਵ ਸਿੰਘ ਨੋਨੀ ਮਾਨ ਨੂੰ ਟਿਕਟ ਦਿੱਤੀ ਹੈ ਤੇ ਕਾਂਗਰਸ ਵੱਲੋਂ ਵਿਜੈ ਕਾਲਰਾ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਪਿਛਲੀਆਂ ਚੋਣਾਂ ਵਿੱਚ ਕੋਈ ਖਾਸ ਦਮ ਨਹੀਂ ਵਿਖਾ ਪਾਈ ਸੀ ਤੇ ਇਸ ਵਾਰ ਉਮੀਦਵਾਰ ਬਦਲ ਕੇ ਆਪ ਨੇ ਫੌਜਾ ਸਿੰਘ ਨੂੰ ਟਿਕਟ ਦਿੱਤੀ ਹੈ ਤੇ ਭਾਜਪਾ ਨੇ ਗੁਰਪਰਵੇਜ ਸਿੰਘ ਸੰਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਲਿਹਾਜ ਨਾਲ ਮੁੱਖ ਤੌਰ ’ਤੇ ਤ੍ਰਿਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ।

ਇਹ ਵੀ ਪੜ੍ਹੋ:ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਪ੍ਰਕਾਸ਼ ਬਾਦਲ ਨੇ ਕਾਂਗਰਸ ਨਾਲ ਹੀ ਕੀਤੀ ਸੀ ਸਿਆਸਤ ਦੀ ਸ਼ੁਰੂਆਤ

ETV Bharat Logo

Copyright © 2025 Ushodaya Enterprises Pvt. Ltd., All Rights Reserved.