ਲੁਧਿਆਣਾ: ਸਾਡੇ ਦੇਸ਼ ਦੇ ਨੌਜਵਾਨ ਕਿਸੇ ਵੀ ਖੇਤਰ ਦੇ ਵਿਚ ਪਿੱਛੇ ਨਹੀਂ ਰਹੇ, ਪਰ ਸਾਡੀਆਂ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਦਾ ਸਾਥ ਨਹੀਂ ਦਿੰਦੀਆਂ। ਅਜਿਹੀ ਹੀ ਦੁੱਖ ਭਰੀ ਕਹਾਣੀ ਹੈ, ਲੁਧਿਆਣਾ ਦੇ ਰਹਿਣ ਵਾਲੇ ਸਿਕੰਦਰ ਦੀ ਜਿਸ ਨੇ ਛੋਟੀ ਉਮਰ ਵਿਚ ਆਪਣੇ ਪਿਤਾ ਨੂੰ ਗਵਾ ਲਿਆ ਸੀ, ਪਰ ਇਸ ਦੇ ਬਾਵਜੂਦ ਉਸ ਨੇ ਹੌਸਲਾ ਨਹੀ ਛੱਡਿਆ। No government gave job to the Sikander
ਆਰਥਿਕ ਤੰਗੀ ਦੇ ਬਾਵਜੂਦ ਬਾਡੀ ਬਿਲਡਿੰਗ ਸ਼ੁਰੂ ਕਰਕੇ 2009 ਤੋਂ ਲੈਕੇ 2018 ਤੱਕ ਲਗਾਤਾਰ ਕੌਮੀ ਪੱਧਰੀ ਅਵਾਰਡ ਹਾਸਿਲ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ। ਜਿਸ ਕਰਕੇ ਉਸ ਦਾ ਨਾਮ ਹੁਣ ਵਰਲਡ ਵਾਇਡ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਦਰਜ ਕੀਤਾ ਗਿਆ ਹੈ। national level player Sikander of Ludhiana
ਸਿਕੰਦਰ ਦੀ ਉਮਰ 31 ਸਾਲ ਦੀ ਹੈ, ਉਹ ਮਿਸਟਰ ਪੰਜਾਬ ਮਿਸਟਰ ਇੰਡੀਆ ਵਰਗੇ ਖਿਤਾਬ ਆਪਣੇ ਨਾਂ ਕਰ ਚੁੱਕਾ ਹੈ। ਉਸ ਨੇ 10 ਸਾਲ ਲਗਾਤਾਰ ਬਾਡੀ ਬਿਲਡਿੰਗ ਵਿੱਚ ਐਵਾਰਡ ਜਿੱਤੇ ਹਨ ਅਤੇ ਇਸ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲੀ। ਜਿਸ ਕਰਕੇ ਹੁਣ ਉਹ ਯੋਗਾ ਸਿਖਾਂ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ।
ਬਾਡੀ ਬਿਲਡਿੰਗ ਦੀ ਸ਼ੁਰੂਆਤ:- ਸਿਕੰਦਰ ਨੇ ਦੱਸਿਆ ਕਿ ਉਸ ਨੇ ਬਾਡੀ ਬਿਲਡਿੰਗ ਦੀ ਸ਼ੁਰੂਆਤ ਕਾਫ਼ੀ ਘੱਟ ਉਮਰ ਤੋਂ ਸ਼ੁਰੂ ਕਰ ਦਿੱਤੀ ਸੀ, ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਸੋਚ ਲਿਆ ਸੀ, ਕਿ ਉਹ ਆਪਣੇ ਪਰਿਵਾਰ ਲਈ ਇਕ ਦਿਨ ਜ਼ਰੂਰ ਕੁਝ ਕਰ ਕੇ ਵਿਖਾਵੇਗਾ। ਜਿਸ ਤੋਂ ਬਾਅਦ ਉਸ ਨੇ ਕੋਚਿੰਗ ਲੈਣੀ ਸ਼ੁਰੂ ਕੀਤੀ ਅਤੇ ਨਵਨੀਤ ਨੇ ਉਸ ਨੂੰ ਬਾਡੀ ਬਿਲਡਿੰਗ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ। ਪੜਾਅ ਦਰ-ਪੜਾਅ ਅੱਗੇ ਵੱਧਦਾ ਗਿਆ, ਪਹਿਲਾਂ ਜ਼ਿਲ੍ਹਾ ਪੱਧਰੀ ਫਿਰ ਸੂਬਾ ਪੱਧਰੀ ਅਤੇ ਫਿਰ ਕੌਮੀ ਪੱਧਰੀ ਮੁਕਾਬਲਿਆਂ ਦੇ ਵਿਚ ਉਸ ਨੇ ਮੈਡਲ ਲਿਆਉਣੀਆਂ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਬਾਡੀ ਬਿਲਡਿੰਗ ਉਸ ਦਾ ਪੈਸ਼ਨ ਹੈ ਅਤੇ ਫਿਟਨੈੱਸ ਲਈ ਉਹ ਮਿਹਨਤ ਕਰਦਾ ਰਹੇਗਾ।
ਬਣਾਇਆ ਵਿਸ਼ਵ ਰਿਕਾਰਡ:- ਸਿਕੰਦਰ ਨੇਂ ਪਹਿਲਾਂ ਅਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਕਰਵਾਇਆ ਜਿਸ ਤੋਂ ਬਾਅਦ ਉਸ ਨੇ world wide book of ਰਿਕਾਰਡ ਦੇ ਵਿਚ ਵੀ ਆਪਣਾ ਨਾਂ ਦਰਜ ਕਰਵਾ ਲਿਆ ਹੈ 2009 ਤੋਂ ਲੈ ਕੇ 2018 ਤੱਕ ਲਗਾਤਾਰ ਦਸ ਸਾਲ ਉਸ ਨੇ ਕੌਮੀ ਮੁਕਾਬਲਿਆਂ ਦੇ ਵਿਚ ਮੈਡਲ ਹਾਸਿਲ ਕੀਤੇ ਨੇ, ਕੋਈ ਵੀ ਬਾਡੀ ਬਿਲਡਿੰਗ ਇੰਨਾ ਲੰਮਾ ਸਮਾਂ ਲਗਾਤਾਰ ਮੈਡਲ ਹਾਸਿਲ ਨਹੀਂ ਕਰ ਸਕਿਆ ਹੈ ਭਾਵੇਂ ਉਹ ਭਾਰਤ ਦੀ ਹੋਵੇ ਜਾਂ ਭਾਰਤ ਤੋਂ ਬਾਹਰ, ਬਾਡੀ ਬਿਲਡਿੰਗ ਸਿਰਫ ਦੋ ਜਾਂ ਚਾਰ ਸਾਲ ਹੀ ਆਪਣੇ ਆਪ ਨੂੰ ਫਿੱਟ ਰੱਖ ਕੇ ਬਾਡੀ ਬਿਲਡਿੰਗ ਕਰ ਪਾਉਂਦਾ ਹੈ, ਪਰ ਸਿਕੰਦਰ ਨੇ ਇਸ ਪ੍ਰਥਾ ਨੂੰ ਤੋੜਦਿਆਂ 10 ਸਾਲ ਲਗਾਤਾਰ ਐਵਾਰਡ ਹਾਸਿਲ ਕੀਤਾ ਹੈ।
ਨਹੀਂ ਮਿਲੀ ਨੌਕਰੀ:- ਸਿਕੰਦਰ ਮਿਸਟਰ ਪੰਜਾਬ ਮਿਸਟਰ ਇੰਡੀਆ ਰਹਿ ਚੁੱਕਾ ਹੈ, ਪਰ ਇਸਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਵੱਲੋਂ ਉਸ ਨੇ ਇਸ ਟੈਲੇਂਟ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, 2016 ਦੇ ਵਿੱਚ ਉਸਨੇ ਪੰਜਾਬ ਪੁਲਿਸ ਭਰਤੀ ਵੇਖੀ ਸੀ। ਪਰ ਇਸ ਦੌਰਾਨ ਉਸ ਨੂੰ ਨੌਕਰੀ ਨਹੀਂ ਦਿੱਤੀ ਗਈ ਹੈ ਇਥੋਂ ਤੱਕ ਕੇ ਉਹ ਲਗਾਤਾਰ ਸਰਕਾਰ ਤੱਕ ਪਹੁੰਚ ਕਰਦਾ ਰਿਹਾ, ਪਰ ਉਸ ਨੂੰ ਕਿਸੇ ਵੀ ਸਰਕਾਰ ਵੇਲੇ ਸਰਕਾਰੀ ਨੌਕਰੀ ਨਹੀਂ ਮਿਲੀ।
ਜਿਸ ਕਰਕੇ ਹੁਣ ਉਹ ਇੱਕ ਪ੍ਰਾਈਵੇਟ ਜਿੰਮ ਦੇ ਵਿੱਚ ਟ੍ਰੇਨਿੰਗ ਦਿੰਦਾ ਹੈ ਅਤੇ ਯੋਗਾ ਸਿਖਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ, ਉਸ ਨੇ ਅਪੀਲ ਵੀ ਕੀਤੀ ਹੈ ਕਿ ਜੇਕਰ ਮੌਜੂਦਾ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰ ਰਹੀ ਹੈ ਤਾਂ ਉਸ ਨੂੰ ਖਿਡਾਰੀਆਂ ਦਾ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇਕਰ ਉਹ ਕਿਸੇ ਹੋਰ ਸੂਬੇ ਲਈ ਖੇਡਦਾ ਹੁੰਦਾ ਤਾਂ ਹੁਣ ਤੱਕ ਉਸ ਕੋਲ ਸਰਕਾਰੀ ਨੌਕਰੀ ਹੋਣੀ ਸੀ।
ਟ੍ਰਾਫ਼ੀਆਂ ਨਾਲ ਭਰਿਆ ਕਮਰਾ:- ਸਿਕੰਦਰ ਦਾ ਕਮਰਾ ਟ੍ਰਾਫ਼ੀਆਂ ਦੇ ਨਾਲ ਭਰਿਆ ਹੋਇਆ ਹੈ, ਉਸ ਕੋਲ ਜ਼ਿਲ੍ਹਾ ਪੱਧਰ ਤੋਂ ਲੈ ਕੇ ਕੌਮੀ ਪੱਧਰੀ ਟ੍ਰਾਫ਼ੀਆਂ ਹਨ, ਜਿਸ ਨਾਲ ਉਸ ਦਾ ਕਮਰਾ ਭਰਿਆ ਹੋਇਆ ਹੈ। ਉਸ ਦੀ ਮਾਤਾ ਆਪਣੇ ਬੇਟੇ ਤੇ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਘੱਟ ਉਮਰ ਦੇ ਵਿੱਚ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ, ਉਹ ਓਸਵਾਲ ਦੇ ਵਿਚ ਸੁਪਰਵਾਈਜ਼ਰ ਸਨ, ਸਾਨੂੰ ਥੋੜੀ ਬਹੁਤ ਪੈਨਸ਼ਨ ਮਿਲਦੀ ਰਹੀ, ਜਿਸ ਤੋਂ ਬਾਅਦ ਆਪਣੇ ਬੇਟੇ ਅਤੇ ਬੇਟੀ ਨੂੰ ਪੜ੍ਹਾਇਆ। ਉਨ੍ਹਾਂ ਦੀ ਬੇਟੀ 2 ਸਟਾਰ ਮਿਲਟਰੀ ਰੈਂਕ ਹਾਸਿਲ ਕਰਕੇ ਨਿੱਜੀ ਸਕੂਲ ਵਿੱਚ ਪੜਾ ਰਹੀ ਹੈ।
ਨੌਜਵਾਨਾਂ ਨੂੰ ਸੇਧ :- ਸਿਕੰਦਰ ਨੇ ਦੱਸਿਆ ਕਿ ਉਸ ਨੇ ਬੜੀ ਸਖ਼ਤ ਮਿਹਨਤ ਕਰਨ ਤੋਂ ਬਾਅਦ ਹੈ, ਸਰੀਰ ਤਿਆਰ ਕੀਤਾ ਹੈ। ਜਿਸ ਕਰਕੇ ਉਸ ਨੇ ਕਈ ਮੁਕਾਬਲੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਜਿੰਮ ਵਿੱਚ ਨੌਜਵਾਨ ਉਸਨੂੰ ਵੇਖ ਕੇ ਬੋਲਦੇ ਹਨ ਕਿ ਸ਼ਾਇਦ ਟੀਕੇ ਲਗਾ ਕੇ ਅਤੇ ਸਪਲੀਮੈਂਟ ਖਾ ਕੇ ਉਸ ਨੇ ਬਾਡੀ ਤਿਆਰ ਕੀਤੀ ਹੈ। ਪਰ ਉਨ੍ਹਾਂ ਕਿਹਾ ਕਿ ਇਸ ਪਿੱਛੇ ਉਸ ਨੇ ਕਿੰਨੀ ਮਿਹਨਤ ਕੀਤੀ ਹੈ, ਇਸ ਬਾਰੇ ਕੋਈ ਧਿਆਨ ਨਹੀਂ ਦਿੰਦਾ। ਉਨ੍ਹਾਂ ਨੌਜਵਾਨਾਂ ਨੂੰ ਸੇਧ ਦਿੱਤੀ ਹੈ ਕਿ ਕਾਮਯਾਬੀ ਲਈ ਕੋਈ ਵੀ ਛੋਟਾ ਨਹੀਂ ਹੁੰਦਾ, ਸਗੋਂ ਔਂਕੜ ਪਾਰ ਕਰਕੇ ਹੀ ਕੋਈ ਕਾਮਯਾਬ ਹੋ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਨੌਕਰੀ ਨਾ ਮਿਲਣ ਦਾ ਮਲਾਲ ਜਰੂਰ ਹੈ, ਪਰ ਉਸ ਨੇ ਕਦੇ ਇਸ ਕਰਕੇ ਆਪਣੀ ਮਿਹਨਤ ਨਹੀਂ ਛੱਡੀ।
ਇਹ ਵੀ ਪੜੋ:- ਤਾਜ ਮਹਿਲ ਵੇਖਣ ਆਈ ਸਪੈਨਿਸ਼ ਔਰਤ ਉੱਤੇ ਬਾਂਦਰ ਨੇ ਕੀਤਾ ਹਮਲਾ