ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਗੋਬਿੰਦਗੜ੍ਹ ਦੇ ਰਹਿਣ ਵਾਲੇ ਜਰਨੈਲ ਸਿੰਘ ਡੀਸੀ ਦਫ਼ਤਰ ਦੇ ਬਾਹਰ ਆਪਣੀ ਹੱਕੀ ਮੰਗਾਂ ਨੂੰ ਲੈਕੇ ਸਵੈ ਇੱਛਾ ਮੌਤ ਜਾਂ ਇਨਸਾਫ ਦੀ ਮੰਗ ਨੂੰ ਲੈਕੇ 18 ਫਰਵਰੀ ਤੋਂ ਬੈਠਾ ਹੈ। ਤਪਦੀ ਗਰਮੀ ਦੇ ਬਾਵਜੂਦ ਜਰਨੈਲ ਸਿੰਘ ਡਟਿਆ ਹੋਇਆ ਹੈ, ਜਰਨੈਲ ਸਿੰਘ ਦਾ ਆਪਣਾ ਮਸਲਾ ਤਾਂ ਹੱਲ ਨਹੀਂ ਹੋਇਆ ਪਰ ਉਸ ਨੇ ਆਮ ਲੋਕਾਂ ਲਈ ਸੇਵਾ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੀ ਆਵਾਜ਼ ਜਦੋ ਈਟੀਵੀ ਭਾਰਤ ਵੱਲੋਂ ਪ੍ਰਸ਼ਾਸਨ ਤੱਕ ਪਹੁੰਚਾਈ ਗਈ ਤਾਂ ਸੁੱਤਾ ਹੋਇਆ ਪ੍ਰਸ਼ਾਸਨ ਵੀ ਜਾਗ ਗਿਆ।
ਦੱਸ ਦਈਏ ਕਿ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਜਰਨੈਲ ਸਿੰਘ 3 ਮਹੀਨੇ ਤੋਂ ਆਪਣੀ ਹੱਕੀ ਮੰਗਾਂ ਲਈ ਲੜ ਰਹੇ ਸਨ ਆਖਿਰਕਾਰ ਜਦੋਂ ਸਾਡੀ ਟੀਮ ਵਲੋਂ ਜਰਨੈਲ ਸਿੰਘ ਦੀ ਖਬਰ ਕੀਤੀ ਗਈ ਤਾਂ ਸੁੱਤਾ ਹੋਈਆਂ ਪ੍ਰਸ਼ਾਸ਼ਨ ਵੀ ਜਾਗ ਗਿਆ। ਜੀ ਹਾਂ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ਦੇ ਏਡੀਸੀ ਅਮਨਦੀਪ ਬੈਂਸ ਨੇ ਜਰਨੈਲ ਸਿੰਘ ਨਾਲ ਮੁਲਾਕਾਤ ਕੀਤੀ। ਨਾਲ ਹੀ ਉਨ੍ਹਾਂ ਨੇ ਜਰਨੈਲ ਸਿੰਘ ਨੂੰ ਉਨ੍ਹਾਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਉਧਰ ਦੂਜੇ ਪਾਸੇ ਜਰਨੈਲ ਸਿੰਘ ਨੇ ਵੀ ਈਟੀਵੀ ਭਾਰਤ ਦਾ ਵਿਸ਼ੇਸ਼ ਧੰਨਵਾਦ ਕੀਤਾ।
ਲੁਧਿਆਣਾ ਦੇ ਏਡੀਸੀ ਨੂੰ ਜਦੋਂ ਸਾਡੇ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ 3 ਮਹੀਨੇ ਤੋਂ ਸਖਸ਼ ਧਰਨੇ ’ਤੇ ਬੈਠਾ ਹੈ ਇਸ ਦੀ ਸਾਰ ਕਿਓਂ ਨਹੀਂ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਮੀਡੀਆ ਨੇ ਮਸਲਾ ਚੁੱਕਿਆ ਹੈ, ਆਪਣੀ ਦਰਖ਼ਾਸਤ ਦਾ ਹਮੇਸ਼ਾ ਫਾਲੋਅਪ ਲੈਣਾ ਜਰੂਰੀ ਹੈ, ਧਰਨਾ ਲਾਉਣਾ ਹੱਲ ਨਹੀਂ ਹੈ।
ਦੂਜੇ ਪਾਸੇ ਜਰਨੈਲ ਸਿੰਘ ਨੇ ਈਟੀਵੀ ਭਾਰਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਘੱਟੋ ਘੱਟ ਅੱਜ ਪ੍ਰਸ਼ਾਸ਼ਨ ਉਸ ਦੀ ਸੁਣਨ ਤਾਂ ਆਇਆ ਪਰ ਉਨ੍ਹਾਂ ਇਹ ਵੀ ਕਿਹਾ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਧਰਨਾ ਜਾਰੀ ਰਹੇਗਾ।
ਇਹ ਵੀ ਪੜੋ: ਆਪਣਾ ਮਸਲਾ ਨਹੀਂ ਹੋਇਆ ਹੱਲ, ਪਰ ਲੋਕਾਂ ਨੂੰ ਛਕਾ ਰਿਹਾ ਠੰਢਾ ਜਲ